Sunday, December 22, 2024

ਕਵਿਤਾਵਾਂ

ਗ਼ਜ਼ਲ

ਰਾਜੇ ਜਿੱਤੇ-ਹਾਰੇ ਨੇ । ਲੋਕਾਂ ਪੱਲ਼ੇ ਲ਼ਾਰੇ ਨੇ । ਰੇਤਾ-ਗੱਟੂ ‘ਤਾਰੇ’ ਨੇ, ਚੋਂਦੇ ਕੱਚੇ ਢਾਰੇ ਨੇ । ਢਿੱਡੀਂ ਰੋਟੀ ਪੈਂਦੀ ਨਾ, ਪੀਂਦੇ ਪਾਣੀ ਖਾਰੇ ਨੇ । ਤੇਰਾਂ-ਤੇਰਾਂ ਤੋਲ਼ੇ ਨਾ, ਸਿੱਕੇ ਖੋਟੇ ਸਾਰੇ ਨੇ । ਲੋਕਾਈ ਦਾ ਨਾਂ ਦੇ ਕੇ, ਕੀਤੇ ਵੱਡੇ ਕਾਰੇ ਨੇ । ਗੱਦੀ ਵਾਲੇ ਗੁੰਡੇ ਨੇ, ਲੋਕੀਂ ਜੀਂਦੇ ਮਾਰੇ ਨੇ । ਲੋਕੀਂ ‘ਕੱਠੇ ਹੋਏ ਤਾਂ, ਪੈਣੇਂ ‘ਹੈਪੀ’ ਭਾਰੇ …

Read More »

ਛੁੱਟੀਆਂ ਆਈਆਂ

ਛੁੱਟੀਆਂ ਆਈਆਂ ਛੁੱਟੀਆਂ ਆਈਆਂ। ਖੁਸ਼ੀਆਂ ਹੋਈਆਂ ਦੂਣ ਸਵਾਈਆਂ। ਸਭ ਨਾਲੋਂ ਪਹਿਲਾਂ ਟਾਈਮ ਟੇਬਲ ਬਣਾਵਾਂਗੇ, ਪੜ੍ਹ ਲਿਖ ਫਿਰ ਖੇਡਣੇ ਨੂੰ ਅਸੀਂ ਜਾਵਾਂਗੇ। ਨਾਲ-ਨਾਲ ਅਸੀਂ ਕਰ ਲੈਣੀਆਂ ਲਿਖਾਈਆਂ। ਛੁੱਟੀਆਂ ਆਈਆਂ————। ਮਰਜ਼ੀ ਨਾਲ ਉੱਠਣਾਂ ਤੇ ਮਰਜ਼ੀ ਨਾਲ ਸੌਵਣਾਂ, ਲੇਟ ਹੋ ਜਾਵਣੇਂ ਦਾ ਡਰ ਨਹੀਂ ਹੋਵਣਾਂ। ਸਭ ਦਿਆਂ ਚਿਹਰਿਆਂ `ਤੇ ਰੌਣਕਾਂ ਨੇ ਛਾਈਆਂ। ਛੁੱਟੀਆਂ ਆਈਆਂ————। ਧੁੱਪ ਵਿਚ ਫਿਰਿਓ ਨਾ ਸਰ ਦਾ ਸੀ ਕਹਿਣਾਂ, ਰੁੱਖਾਂ …

Read More »

ਹਕੀਕੀ ਗੱਲਾਂ

ਮਿੱਠਾ ਬਹੁਤ ਖਾਂਦੇ ਸਨ, ਸਾਡੇ ਬਜ਼ੁੱਰਗ ਪੁਰਾਣੇ ਪਰ ਹੁਣ ਮਿੱਠੇ ਵੱਲ ਝਾਕਣ ਨਾ, ਅੱਜਕੱਲ ਦੇ ਨਿਆਣੇ। ਹਕੀਕੀ ਗੱਲਾਂ ਮੈਂ ਲਿਖਦਾ ਹਾਂ, ਬਿਲਕੱਲ ਝੂਠ ਨਾ ਰਾਈ ਪਿੰਡ ਮੇਰੇ ਦੇ ਇਕ ਬਜ਼ੁੱਰਗ ਨੇ, ਸੀ ਇਹ ਗੱਲ ਸੁਣਾਈ। ਖਾਧੇ 32 ਜੋਟੇ ਲੱਡੂਆਂ ਦੇ, ਸਾਡੇ ਪਿੰਡ ਸੁਦਾਗਰ ਧੜੀ ਇਕ ਸੀ ਚੌਲ ਖਾ ਗਿਆ, ਓਹਦਾ ਭਰਾ ਮਲਾਗਰ। ਪਹਿਲੇ ਸਮਿਆਂ ਵਿੱਚ ਧਿਆਣੀਆਂ, ਸੀ ਪਿੰਡਾਂ ਵਿੱਚ ਖਵੌਂਦੇ …

Read More »

ਰਾਹ

ਬਾਪੂ ਨੇ ਇਕ ਰਾਹ ਦੱਸਿਆ, ਚਾਈਂ ਚਾਈਂ ਮੈਂ ਉਸ ਰਾਹ ਨੱਸਿਆ। ਉੱਚਾ ਨੀਵਾਂ ਵਿੰਗ ਤੜਿੰਗਾ, ਚੜ ਗਿਆ ਮੇਰਾ ਸਾਹ ਸੀ। ਮੰਜ਼ਿਲ ਪਹੁੰਚ ਕੇ ਪਤਾ ਹੈ ਲੱਗਾ, ਸੱਚ ਵਾਲਾ ਉਹ ਰਾਹ ਸੀ। ਸਫ਼ਰ ਤੇ ਵਾਟ ਲੰਮੇਰੀ ਸੀ, ਵਿੱਚ ਪਹੁੰਚਣ ਲੱਗੀ ਦੇਰੀ ਸੀ। ਹੁਣ ਸਿਫ਼ਤਾਂ ‘ਰੰਮੀ’ ਕਰਦੇ ਨੇ, ਜਦ ਰੁਤਬੇ ਲਏ ਪਾ ਸੀ। ਮੰਜ਼ਿਲ ਪਹੁੰਚ ਕੇ … ਬੜੀ ਮੁਸ਼ਕਿਲ ਦੇ ਨਾਲ ਜੂਝੇ …

Read More »

ਚਾਨਣ ਮਰਦਾ ਨਹੀਂ

ਅਜਮੇਰ ਸਿੰਘ ਅੋਲਖ ਜੀ ਨੂੰ ਸਮਰਪਿਤ (ਕਬਿੱਤ)       ਵੰਡੀ ਹੈ ਜ਼ਿੰਦਗੀ ਸਾਰੀ, ਗਿਆਨ-ਰੂਪੀ ਊਰਜਾ। ਮਿਸਾਲ, ਆਖਰੀ ਇੱਛਾ, ਸਲਾਮ ਤੈਨੂੰ ਸੂਰਜਾ। ਵਿਖਾਇਆ ਸ਼ੀਸ਼ਾ ਸਦਾ, ਪਾਇਆ ਪਰਦਾ ਨਹੀਂ। ਸੱਚ ਜੋ ਹਰਦਾ ਨਹੀਂ, ਚਾਨਣ ਮਰਦਾ ਨਹੀਂ। ਨ੍ਹੇਰੇ ਵੀ ਡਰਦੇ ਰਹੇ, ਸਮਾਂ ਵੀ ਖੁਰਦਾ ਰਿਹਾ। ਬਿਨਾਂ ਰੁਕੇ ਬਿਨਾਂ ਡੋਲੇ੍ਹ, ਕਾਫਲਾ ਤੁਰਦਾ ਰਿਹਾ। ਪਾਏ ਜੋ ਪੂਰਨੇ ਤੇਰੇ, ਸੋਚ ਅੱਗੇ ਵਧਾਏਗੀ। ਲਾਟ ਜੇ ‘ਹੈਪੀ’ …

Read More »

ਮੁਰਾਦਾਂ

ਸ਼ੱਜਣਾਂ ਮਿਲਣੀਆਂ ਨਾ ਮੁਰਾਦਾਂ ਤੈਨੂੰ ਮੂੰਹੋਂ ਮੰਗੀਆਂ, ਲੜਨਾਂ ਸਿਖਾਵੇ ਜਿੰਦਗੀ ਤੈਨੂੰ ਵਾਂਗਰ ਇਹ ਜੰਗੀਆਂ। ਹੁੰਦਾ ਕੀ ਹੈ ਅੱਲ੍ਹੜਪੁਣਾ, ਚੜ੍ਹਦੀ ਜਵਾਨੀ ਦਾ ਨਸ਼ਾ, ਜੋ ਸੱਧਰਾਂ ਸਨ ਸਾਡੀਆਂ ਫਰਜ਼ਾਂ ਨੇ ਸੂਲੀ ਟੰਗੀਆਂ। ਦੇਖੀਆਂ ਨੇ ਮੈ ਯਾਰੋ ਇਥੇ ਭੀੜਾਂ ਬੇਕਾਬੂ ਹੁੰਦੀਆਂ, ਬੋਲਣ ਜੇ ਲਗ ਜਾਣ ਕਿਧਰੇ ਜੀਭਾਂ ਯਾਰੋ ਗੁੰਗੀਆਂ। ਅੱਜ ਲੁੱਟਦੇ ਨੇ ਆਪਣੇ ਹੀ ਦੇਸ਼ ਨੂੰ ਲੋਕ ਬਹੁਤੇ, ਪਹਿਲਾਂ ਤਾਂ ਲੁੱਟਿਆ ਸੀ ਇਹ …

Read More »

ਸਤਿਗੁਰ ਕਬੀਰ ਮਹਾਰਾਜ ਜੀ

619ਵੇਂ ਜਨਮ ਦਿਹਾੜੇ ਨੂੰ ਸਮਰਪਿੱਤ ਗੁਨਾਹਾਂ ਮੇਰਿਆਂ ਨੂੰ ਰੂੰ ਵਾਂਗ ਫੰਡਦੇ, ਖੱਡੀ ਉਤੇ ਬੇੈਠੇ ਦਾਤਿਆ, ਹਰ ਪਲ ਨਾਮ ਦੇ ਰੰਗ ਵਿੱਚ ਰੰਗਦੇ, ਖੱਡੀ ਉਤੇ ਬੇੈਠੇ ਦਾਤਿਆ। ਵਿਕਾਰਾਂ ਪੰਜਾਂ ਤੋਂ ਮੁੱਕਤ ਕਰਓ, ਚੋਰਾਸੀ ਵਾਲਾ ਖੇਲ ਵੀ ਮੁਕਾਵੋ, ਰੁੂਹ ਭੁੱਲੀ ਨੂੰ ਟਿਕਾਣੇ ਲਾਓ, ਹਰ ਵੇਲੇ ਮੈਨੂੰ ਸੱਚ ਦੇ ਰਾਹੇ ਪਾਵੋ। ਲੱਗਿਆ ਮੈਂ ਲੜ ਤੇਰੇ, ਭਵ ਸਾਗਰ ਤੋਂ ਬੇੜਾ ਬੰਨੇ ਲਾ ਦਾਤਿਆ। ਹਰ …

Read More »

ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ

ਪਾਉਣ ਵਾਸਤੇ ਅੱਗ ਦੀਆਂ ਲਾਟਾਂ, ਤੱਵੀਏ ਨੀ ਗੱਲ ਸਾਡੇ ਵੱਸ ਦੀ ਨਹੀਂ। ਸਤਿਗੁਰਾਂ ਨੂੰ ਤੇਰੇ ਉੱਤੇ ਹੈ ਬਿਠਾਉਣਾ, ਮੁਗਲਾਂ ਦੀ ਇਹੋ ਗੱਲ ਜੱਚਦੀ ਨਹੀਂ। ਤੱਵੀਏ ਨੀ ਗੱਲ ਸਾਡੇ ਵੱਸ ਦੀ ਨਹੀਂ………………….। ਸ਼ੀਤਲ ਸੁ਼ਭਾਅ `ਚ ਸਤਿਗੁਰ ਬੈਠੇ, ਮਿੱਠਾ ਲੱਗੇ ਭਾਣਾ ਤੇਰਾ ਮੁੱਖੋਂ ਸੀ ਫਰਮਾਉਂਦੇ,, ਮੁਗਲਾਂ ਕੀਤੀ ਹੱਦ ਜੁ਼ਲਮ ਦੀ, ਤੱਤੀ ਰੇਤ ਉੱਤੋਂ ਪਏ ਸੀ ਪਾਉਂਦੇ । ਬਾਣੀ ਦੇ ਰੰਗ `ਚ ਰੰਗੇ …

Read More »

ਢਾਈ ਗਜ਼ ਦੀ ਜ਼ਮੀਨ

ਮਿਲਣੀ ਓਹੀ ਢਾਈ ਗਜ਼ ਦੀ ਜ਼ਮੀਨ ਸੱਜਣਾ, ਲੱਖਾਂ ਮਹਿਲ ਮਾੜੀਆਂ, ਭਾਵੇਂ ਉਸਾਰੀਆਂ ਨੇ । ਹੋਣੇ ਦਰਗਾਹੀ ਨਿਬੇੜੇ ਤੇਰੇ ਕਰਮਾਂ ਦੇ, ਆਉਣੀਆਂ ਸਾਂਹਵੇ, ਜੋ ਠੱਗੀਆਂ ਮਾਰੀਆਂ ਨੇ । ਉਸ ਵੇਲੇ ਨਾ ਕਿਸੇ ਤੇਰੀ ਵਾਤ ਪੁੱਛਣੀ, ਫਿਰ ਲੱਗਣੀਆਂ ਚੋਟਾਂ ਕਰਾਰੀਆਂ ਨੇ । ਮਰਨ ਤੱਕ ਵੀ ਰੰਗ “ਮੈਂ” ਦਾ ਰਹੇ ਚੜਿਆ, ਸੂਹੇ ਰੰਗ ਜਿਵੇਂ ਰੰਗੇ ਲਰਾਰੀਆਂ ਨੇ । ਨਾ ਫਰਕ ਮਿੱਟੀ ਤੇ ਤੇਰੇ …

Read More »

ਕੌੜੀਆਂ ਪਰ ਸੱਚੀਆਂ

ਭੇਦ ਗੱਲੀਂ ਬਾਤੀ ਖੁੱਲ ਜਾਂਦੈ, ਬੰਦੇ ਦੀ ਖਾਨਦਾਨੀ ਦਾ। ਕੀ ਬੰਦੇ ਪੱਲੇ ਰਹਿ ਜਾਂਦੈ, ਜੇ ਗੱਲ ਕਹਿ ਜੇ ਬੰਦਾ ਦਵਾਨੀ ਦਾ, ਉਹ ਬੰਦਿਆਂ ਦੇ ਵਿੱਚ ਨਹੀਂ ਆਉਂਦਾ, ਮੁੱਲ ਵੱਟਦਾ ਜੋ ਜਨਾਨੀ ਦਾ। ਪੇਕੇ ਛੱਡ ਕੇ ਧੀਅ ਤੋਂ ਨੂੰਹ ਬਣਦੀ, ਸਤਿਕਾਰ ਕਰੋ ਧੀਅ ਬਿਗਾਨੀ ਦਾ, ਇਹਨੇ ਵਾਂਗ ਬਰਫ਼ ਦੇ ਖੁਰ ਜਾਣਾ, ਬਹੁਤਾ ਮਾਣ ਨਾ ਕਰੀਂ ਜਵਾਨੀ ਦਾ। ਮਾਵਾਂ ਚੇਤੇ ਨਹੀਂ ਅੱਜ …

Read More »