ਸਮਝ ਨਾ ਆਉਂਦੀ ਤੇਰੇ ਬਣਾਏ ਇਨਸਾਨ ਦੀ ਕਿ ਉਹ ਸੱਚ ਬੋਲਦਾ ਕਿ ਕੁਫਰ ਤੋਲਦਾ । ਜਦ ਉਸ ਅੰਦਰ ਤੂੰ ਵੱਸ ਕੇ ਇੰਨਾ ਖਿਆਲ ਰੱਖੇ, ਉਸਦੇ ਦਿਲ ਦੀ ਧੜਕਨ ਦੀ ਚੱਲਦੀ ਚਾਲ ਰੱਖੇ, ਫਿਰ ਕਿਉਂ ਉਸਦਾ ਵਿਸ਼ਵਾਸ ਤੇਰੇ ਤੋਂ ਰਹਿੰਦਾ ਡੋਲਦਾ, ਸਮਝ ਨਾ ਆਉਂਦੀ ਤੇਰੇ ਬਣਾਏ ਇਨਸਾਨ ਦੀ ਕਿ ਉਹ ਸੱਚ ਬੋਲਦਾ ਕਿ ਕੁਫਰ ਤੋਲਦਾ। ਐਵੇਂ ਹਰ ਜਗ੍ਹਾ `ਤੇ ਰਹਿੰਦਾ ਹਰ …
Read More »ਕਵਿਤਾਵਾਂ
ਵੱਖ ਹੋਇਆ ਵੀ ਨੀ ਜਾਣਾ
ਜਿੱਧਰ ਜਾਵਾਂ ਤੱਕਾਂ ਰਾਹ ਤੇਰਾ, ਆਉਂਦਾ ਜਾਂਦਾ ਹਰ ਸਾਹ ਤੇਰਾ, ਬੱਸ ਬੋਲਦਾ ਏ ਇੱਕ ਨਾਂ ਤੇਰਾ, ਕੱਚੇ ਰੰਗੇ ਧਾਗੇ ਚੱ ਪਰੋਇਆ ਵੀ ਨਹੀਂ ਜਾਣਾ………. ਵੱਖ ਭਾਵੇਂ ਲੱਖ ਹੋ ਜਾਂ ਵੱਖ ਹੋਇਆ ਵੀ ਨਹੀਂ ਜਾਣਾ……….. ਅੱਖੀਆਂ ਨੂੰ ਉਡੀਕ ਤੇਰੀ ਏ, ਦਿਨ ਚੜੇ ਪਲ ਤਰੀਕ ਤੇਰੀ ਏ, ਸ਼ਾਮ ਵੀ ਮੰਨਾਂ ਸਰੀਕ ਤੇਰੀ ਏ, ਮੁੱਕ ਗਏ ਹੰਝੂ ਬਹੁਤਾ ਰੋਇਆ ਵੀ ਨੀ ਜਾਣਾ…….. ਮੈਂ …
Read More »ਜੀਵਨ ਦੀ ਅਟੱਲ ਸਚਾਈ
ਜਦ ਵੀ ਜੱਗ ਤੇ ਆਉਂਦਾ ਬੰਦਾ, ਬੜੇ ਹੀ ਤਰਲੇ ਪਾਉਂਦਾ ਬੰਦਾ। ਆ ਜਾਵੇ ਜਦ ਜੱਗ ਦੇ ਉੱਤੇ, ਰੱਬ ਨੂੰ ਫਿਰ ਭੁਲਾਉਂਦਾ ਬੰਦਾ॥ ਬਚਪਨ ਦੇ ਵਿੱਚ ਅਕਸਰ ਲੈਂਦਾ, ਜੋ ਲੈਣਾ ਹੈ ਚਾਹੁੰਦਾ ਬੰਦਾ। ਆ ਜਾਵੇ ਜਦ ਘੁੰਮ ਜਵਾਨੀ, ਰੰਗ ਹੈ ਫਿਰ ਵਟਾਉਂਦਾ ਬੰਦਾ॥ ਸੱਭ ਨੂੰ ਹੈ ਫਿਰ ਟਿੱਚ ਜਾਣਦਾ, ਬਿਨ ਮੁੱਛੀਂ ਵੱਟ ਚੜਾਉਂਦਾ ਬੰਦਾ। ਜਵਾਨੀ ਅਕਸਰ ਹੁੰਦੀ ਦੀਵਾਨੀ, ਉਂਗਲੀ ਫਿਰ ਨਚਾਉਂਦਾ …
Read More »ਜੋ ਕੱਲ ਵੀ ਮੇਰੇ ਨਾਲ ਸੀ…..
ਕਿੰਜ ਕਹਾਂ ਬੇਵਫ਼ਾ ਵੇ, ਵਫ਼ਾ ਨਿਭਾਈ ਜਾਂਦੇ ਆ, ਜੇ ਆਉਂਦੇ ਨਾ ਤਾਂ ਕੀ, ਯਾਦ ਆਈ ਜਾਂਦੇ ਆ, ਅਜੀਬ ਦੱਸਾਂ ਮੇਰੇ ਦੋਸਤੋ, ਦਿਲ ਦਾ ਹੋਇਆ ਹਾਲ ਏ….. ਜੋ ਕੱਲ ਵੀ ਮੇਰੇ ਨਾਲ ਸੀ, ਉਹ ਅੱਜ ਵੀ ਮੇਰੇ ਨਾਲ ਏ….. ਹਰ ਪਲ ਸੀ ਉਡੀਕ ਜੋ, ਰਹਿੰਦੀ ਏ ਆਉਣੇ ਦੀ, ਨਿੱਕੀ ਨਿੱਕੀ ਗੱਲ ਉਤੇ, ਰੱਸੇ ਨੂੰ ਮਨਾਉਣੇ ਦੀ, ਕਿਵੇਂ ਮਨ ਚੋਂ ਵਿਸਰੇ ਮਾਸੂਮ …
Read More »ਹਕੀਕਤ
ਰੰਗ ਤਮਾਸ਼ੇ ਬਦਲੇ ਸਾਰੇ, ਬਦਲ ਗਈ ਇਹ ਦੁਨੀਆਂਦਾਰੀ। ਮੋਬਾਇਲਾਂ ਦੇ ਵਿੱਚ ਉਲਝ ਗਈ ਹੁਣ, ਵੱਡੀ ਛੋਟੀ ਦੁਨੀਆਂ ਸਾਰੀ॥ ਕੰਮ ਕਾਰ ਨੇ ਭੁੱਲੇ ਫਿਰਦੇ, ਚੈਟਿੰਗ `ਚ ਰੁੱਝੀ ਖਲਕਤ ਸਾਰੀ। ਸਭ ਰੋਗਾਂ ਤੋਂ ਵੱਖਰੀ ਹੀ ਹੈ, ਲੋਕੋ ਇਹ ਨਵੀਂ ਬੀਮਾਰੀ॥ ਸਿਆਣਿਆਂ ਦੀ ਨਾ ਮੰਨੇ ਕੋਈ, ਸੋਸ਼ਲ਼ ਮੀਡੀਆ ਹੀ ਪਿਆਰੀ। ਵਟਸਐਪ ਤੇ ਫੇਸਬੁੱਕ ਯਾਰੋ, ਬਣ ਗਏ ਨੇ ਅੱਜ ਇਤਬਾਰੀ॥ …
Read More »ਵਫਾ ਕੀਤੀ ਮੇਰੀ ਯਾਰੋ ਬੇਵਫਾ ਹੋ ਗਈ
ਕਹਾਂ ਰੱਬ ਸੱਜਣਾਂ ਕਿ ਦਿਲ ਚੋਰ ਕਹਿ ਲਵਾਂ, ਰੁੱਤਬਾ ਵੇ ਹੁਣ ਦੱਸ ਹੋਰ ਕੀ ਦੇ ਦਵਾਂ, ਕੀਤੀ ਬੇਵਫਾਈ ਸੱਜਣਾਂ ਦੀ ਵਫਾ ਹੋ ਗਈ, ਵਫਾ ਕੀਤੀ ਮੇਰੀ ਯਾਰੋ ਬੇਵਫਾ ਹੋ ਗਈ। ਹੱਸ ਹੱਸ ਕੇ ਜਰੇ ਜੋ ਉਲਾਂਭੇ ਪਏ ਨੇ, ਵਾਅਦੇ ਕੀਤੇ ਝੂਠੇ ਸਾਰੇ ਸਾਂਭੇ ਪਏ ਨੇ, ਰੱਖਣੇ ਦੀ ਯਾਦ ਅਜ਼ਬ ਸਜ਼ਾ ਹੋ ਗਈ, ਵਫ਼ਾ ਕੀਤੀ ਮੇਰੀ ਯਾਰੋ ਬੇਵਫ਼ਾ ਹੋ ਗਈ। ਮਾਣ …
Read More »ਜਿੱਤਣ ਵਾਲਿਆਂ ਨੂੰ..
ਉਮੀਦਾਂ ਦੇ ਬਣ ਕੇ ਤੁਸੀਂ ਹਾਣ ਦੇ ਆਇਓ ਐਂਵੇਂ ਨਾ ਜ਼ਜ਼ਬਾਤਾਂ ਦੇ ਨਾਲ ਖੇਡ ਜਾਇਓ। ਪੰਜਾਬ ਦਾ ਜੋ ਮੁਰਝਾਇਆ ਹੋਇਆ ਫੁੱਲ ਜ਼ਿੰਦ ਜਾਨ ਲਾ ਕੇ ਇਸ ਨੂੰ ਫੇਰ ਮਹਿਕਾਇਓ। ਜੋ ਕੀਤੇ ਵਾਅਦੇ ਤੁਸੀਂ ਸੱਤਾ ਦੀ ਖਾਤਿਰ ਉਹਨਾਂ ਬੋਲਾਂ ਨੂੰ ਤੁਸੀਂ ਜ਼ਰੂਰ ਪੁਗਾਇਓ। ਦਿੱਤਾ ਹੈ ਅਣਖਾਂ ਦਾ ਝੰਡਾ ਹੱਥ ਤੁਹਾਡੇ ਉਸ ਨੂੰ ਉੱਚਾ ਜਰੂਰ ਲਹਿਰਾਇਓ। ਨਸ਼ੇ, ਰੇਤ ਦੇ ਜੋ ਬਣ ਵਪਾਰੀ …
Read More »ਰੱਬ ਦਾ ਰੂਪ
ਗੀਤ ਮਾਂ ਤਾਂ ਹੁੰਦੀ ਰੱਬ ਦਾ ਰੂਪ ਹੈ ਦੂਜਾ, ਮਾਂ ਬਿਨਾਂ ਨਾ ਕੋਈ ਜੱਗ ‘ਤੇ ਦੂਜਾ, ਮਾਂ ਦੇ ਪੈਰਾਂ ‘ਚ ਹੈ ਜੱਨਤ ਵੱਸਦੀ, ਜਿਥੇ ਜਾਵਾਂ ਮੈਨੂੰ ਮਾਂ ਹੈ ਦਿਸਦੀ। ਜਿੰਨਾਂ ਦੀ ਜੱਗ ‘ਤੇ ਮਾਂ ਨਾ ਹੰੁਦੀ, ਪੁੱਛੋ ਉਹਨਾਂ ਦੀ ਕੀ ਹਾਲਤ ਹੰੁਦੀ, ਮਾਂ ਬਾਪ ਨੂੰ ਛੱਡ ਜਾਂਦੇ ਜੋ ਵਿਦੇਸ਼ਾਂ, ਬਿਨਾਂ ਮਾਪਿਆਂ ਨਹੀਂ ਹੋਣੀਆਂ ਐਸ਼ਾਂ। ਕੀ ਖੱਟੇਗਾ ਐਨੇ ਡਾਲਰ ਕਮਾ ਕੇ, …
Read More »ਖਿਆਲ………
ਮਾਂ ਹਰਫ਼ ਸੱਧਰਾਂ ਤੇ ਚਾਵਾਂ ਦੀ ਮਿਸਾਲ ਹੈ, ਮੇਰਾ ਤਾਂ ਖਿਆਲ ਇਹੋ ਤੁਹਾਡਾ ਕੀ ਖਿਆਲ ਹੈ। ਲਾਡ ਲਡਾਉਣੇ ਤੇ ਲੋਰੀਆਂ ਸੁਣਾਉਣੀਆਂ, ਨਿੱਤ ਮੱਥੇ ਟੇਕਣੇ ਤੇ ਮੰਨਤਾਂ ਮਨਾਉਣੀਆਂ, ਹਰ ਬੁਰੀ ਨਜ਼ਰ ਲਈ ਮਾਂ ਬਣੀ ਢਾਲ ਹੈ, ਮੇਰਾ ਤਾਂ ਖਿਆਲ ਇਹੋ ……………… ਦਰਦਾਂ ਦੀ ਗੱਲ ਕਰਾਂ ਮਾਂ ਡੂੰਘਾ ਦਰਦ ਹੈ, ਹਾਉਕਿਆਂ ਦੀ ਹਾਮੀਂ ਭਰਾਂ ਮਾਂ ਹਾਉਕਾ ਸਰਦ ਹੈ, ਖੁਸ਼ੀਆਂ ਦੇ ਗੀਤ ਵੇਲੇ …
Read More »ਨਵੀਂ ਸੱਤਾ
ਇਸ ਲੋਕ ਰਾਜ ਵਿਚ ਜਦੋਂ ਕੋਈ ਨਵੀਂ ਸੱਤਾ ਸਿੰਘਾਸਣ `ਤੇ ਆਉਂਦੀ ਹੈ ਆਪਣੇ ਮੁਕਟ ਸਸਤੇ ਸਿੰਘਾਸਣ `ਤੇ ਬਿਰਾਜਮਾਨ ਹੋਣ ਉਪਰੰਤ ਉਸ ਦਾ ਪਹਿਲਾ ਸੰਦੇਸ਼ ਪਿਛਲੇ ਸਾਰੇ ਸਾਲਾਂ ਦਾ ਕੱਚਾ ਚਿੱਠਾ ਧੁਰ ਅੰਦਰ ਤੱਕ ਖੁਰਚ ਦਿੱਤਾ ਜਾਵੇ ਜੋ ਵੀ ਗੱਡੇ ਮੁਰਦੇ ਨੇ ਸਭ ਉਖਾੜ ਦਿੱਤੇ ਜਾਣ। ਜਿਸ ਰਾਜ ਨੂੰ ਅਸੀਂ ਹਾਸਿਲ ਕੀਤਾ ਉਸ ਨੂੰ ਖ਼ੂਬ ਲੁੱਟ-ਲੁੱਟ ਕੇ ਖਾਧਾ ਜਾਵੇ। ਤੇ ਹਾਰੀ …
Read More »