Saturday, July 27, 2024

Monthly Archives: November 2022

ਸੜਕ ਹਾਦਸੇ ‘ਚ ਲੌਂਗੋਵਾਲ ਦੋ ਚਚੇਰੇ ਭਰਾਵਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ) – ਸਥਾਨਕ ਕਸਬੇ ਦੇ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਕੌਂਸਲਰ ਗੁਰਮੀਤ ਸਿੰਘ ਲੱਲੀ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਹਾਕਮ ਸਿੰਘ ਤੇ ਰਣਜੀਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡੀ ਬਟੁਹਾਖ਼ੁਰਦ ਲੌਂਗੋਵਾਲ ਦੀ ਬੀਤੀ ਰਾਤ ਸੰਗਰੂਰ ਸ਼ਹਿਰ ਤੋਂ ਨਾਨਕਿਆਣਾ ਰੋਡ ਸਥਿਤ ਸਦਰ ਥਾਣਾ ਬਾਲੀਆ਼ ਦੇ ਸਾਹਮਣੇ ਹੋਏ ਸੜਕ ਹਾਦਸੇ …

Read More »

ਸਟੱਡੀ ਸਰਕਲ ਵਲੋਂ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸਥਾਨਿਕ ਸੰਤ ਅਤਰ ਸਿੰਘ ਕਾਲੋਨੀ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਕਰਵਾਇਆ ਗਿਆ।ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਗੁਰਨਾਮ ਸਿੰਘ ਪ੍ਰਧਾਨ ਸੰਗਰੂਰ ਯੂਨਿਟ, ਦਰਸ਼ਨ ਸਿੰਘ, ਨਛੱਤਰ ਸਿੰਘ ਜੱਸੀ ਦੀ ਦੇਖ-ਰੇਖ ਹੇਠ ਹੋਏ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ …

Read More »

ਰੁਮਾਂਸ, ਕਾਮੇਡੀ ਤੇ ਪਰਿਵਾਰਕ ਡਰਾਮੇ ਦਾ ਸੁਮੇਲ ਫਿ਼ਲਮ `ਤੇਰੇ ਲਈ`

 ਬਦਲਦੇ ਦੌਰ ਵਿੱਚ ਦੁਨੀਆਂ ਦੇ ਰੰਗ ਹੀ ਨਹੀਂ ਬਦਲੇ ਸਿਨਮਾ ਦੇ ਵੀ ਰੰਗ ਬਦਲ ਗਏ ਹਨ।ਫਿਲਮਾਂ ਬਦਲ ਗਈਆਂ ਹਨ।ਕਹਾਣੀਆਂ ਬਦਲ ਗਈਆਂ ਹਨ।ਫਿਲਮਾਂ ਵਿਚਲੀ ਮੁਹੱਬਤ ਦੇ ਰੰਗ ਅਤੇ ਅੰਦਾਜ਼ ਵੀ ਬਦਲ ਗਿਆ ਹੈ।ਪੰਜਾਬੀ ਫ਼ਿਲਮ `ਤੇਰੇ ਲਈ` ਇਸ ਬਦਲਦੇ ਦੌਰ ਦੀ ਖ਼ੂਬਸੂਰਤ ਪ੍ਰੇਮ ਕਹਾਣੀ ਹੈ।ਇਹ ਫ਼ਿਲਮ ਮੁਹੱਬਤ, ਪਰਿਵਾਰਕ ਡਰਾਮਾ ਤੇ ਕਾਮੇਡੀ ਨਾਲ ਲਬਰੇਜ਼ ਹੈ।ਪੰਜਾਬੀ ਸਿਨੇਮਾ ਦਾ ਜੱਟ ਟਿੰਕਾ ਯਾਨੀ ਹਰੀਸ਼ ਵਰਮਾ ਇਸ …

Read More »

ਕੁੜੀਓ (ਕਵਿਤਾ)

ਉਹ ਗੁਲਾਬਾਂ ਦੇ ਸੁਪਨੇ ਇਹ ਕੰਡਿਆਲੇ ਰਾਹ, ਨਸੀਬੀ ਥੋਡੇ ਕੁੜੀਓ ਲਿਖਤ ਕੌਣ ਕਰ ਗਿਆ। ਖੱਦਰ ਕੱਤ ਤੂੰਬ ਕੇ ਧਾਗਾ-ਧਾਗਾ ਪਰੋਇਆ, ਮਰਜ਼ੀ ਦੇ ਰੰਗ ਫੁੱਲਕਾਰੀ ‘ਤੇ ਕੌਣ ਧਰ ਗਿਆ। ਤੁਸੀਂ ਰੰਗ ਚੁਣਦੀਆਂ ਰਹੀਆਂ ਛਣਕਾ ਕੇ, ਨੀ ਇਹ ਵੰਗਾਂ ਦੇ ਟੋਟੇ-ਟੋਟੇ ਕੌਣ ਕਰ ਗਿਆ। ਪੱਟੀਆਂ ਸੀ ਚਾਅ ਨਾਲ ਗੁੰਦੀਆਂ ਸੂਈਆਂ ਸਜਾ, ਪਰਾਂਦਿਆਂ ਨੂੰ ਕਿੱਲੀ ਦੇ ਰਾਹ ਕੌਣ ਦੱਸ ਗਿਆ। ਨੀ ਖਿੜੀਆਂ ‘ਕਲੀਆਂ …

Read More »

ਆਜਾਦੀ ਦੇ 75ਵੇਂ ਸਾਲ ਦਾ ਜਸ਼ਨ ਮਨਾਉਂਦਿਆਂ ਸਲਾਨਾ ਥੀਏਟਰ ਫੈਸਟੀਵਲ ਦਾ ਆਯੋਜਨ

ਅੰਮ੍ਰਿਤਸਰ, 27 ਨਵੰਬਰ (ਜਗਦੀਪ ਸਿੰਘ ਸੱਗੂ) – ਦੇਸ਼ ਦੀ ਆਜਾਦੀ ਦੇ 75ਵੇਂ ਸਾਲ ਦਾ ਜਸ਼ਨ ਮਨਾਉਂਦਿਆਂ ਹੋਇਆਂ ਅੱਜ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਆਪਣੇ ਸਾਲਾਨਾ ਥੀਏਟਰ ਫੈਸਟਿਵਲ ਦਾ ਆਯੋਜਨ ਕੀਤਾ।‘ਭਾਰਤਵਰਸ਼-ਭਾਰਤ ਦੀ ਕਹਾਣੀ’ ਨਾਮ ਦੇ ਇਸ ਥੀਏਟਰ ਫੈਸਟਿਵਲ ਦੇ ਰਾਹੀਂ ਭਾਰਤ ਦੀ 3000 ਸਾਲ ਤੋਂ ਵੀ ਵੱਧ ਪੁਰਾਣੀ ਸੱਭਿਅਤਾ ਦਾ ਇਤਿਹਾਸ ਦਰਸਾਇਆ ਗਿਆ।ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਕਰੀਬ 900 ਬੱਚਿਆਂ ਨੇ …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-1) ਵਿਖੇ 11ਵਾਂ ਖੇਡ ਦਿਵਸ ਮਨਾਇਆ

ਅੰਮ੍ਰਿਤਸਰ, 27 ਨਵੰਬਰ (ਜਗਦੀਪ ਸਿੰਘ ਸੱਗੂ) – ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-1) ਵਿਖੇ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ 24 ਤੋਂ 26 ਨਵੰਬਰ ਤੱਕ ੱ11ਵਾਂ ਸਲਾਨਾ ਖੇਡ ਦਿਵਸ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਸਕੂਲ ਸ਼ਬਦ ਉੋਪਰੰਤ ਅਰਦਾਸ ਨਾਲ ਕੀਤੀ।ਸਪੋਰਟਸ ਮੀਟ ਦੀ ਆਰੰਭਤਾ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਨੇ ਕੀਤਾ।ਉਸ ਤੋਂ ਬਾਅਦ ਮਾਰਚ ਪਾਸਟ ਅਤੇ ਫੋਰਮੇਸ਼ਨ ਦੀ ਪਰਫੋਰਮੈਂਸ ਦਿਖਾਈ ਗਈ।ਸਿੰਪਲ …

Read More »

ਪੰਜਾਬ ਦੇ 87 ਫੀਸਦੀ ਘਰਾਂ ਦੇ ਬਿਜਲੀ ਬਿਲ ਜ਼ੀਰੋ ਆਏ – ਈ.ਟੀ.ਓ

ਬਿਜਲੀ ਵਿਭਾਗ ਵਿੱਚ 2100 ਮੁਲਾਜ਼ਮਾਂ ਦੀ ਛੇਤੀ ਕੀਤੀ ਜਾਵੇਗੀ ਹੋਰ ਭਰਤੀ ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਘਰੇਲੂ ਖੱਪਤਕਾਰਾਂ ਨੂੰ ਕੀਤੀ ਗਈ 600 ਯੂਨਿਟ ਬਿਜਲੀ ਮੁਆਫ਼ੀ ਦੇ ਅੰਕੜੇ ਦਿੰਦਿਆਂ ਕਿਹਾ ਕਿ ਇਹ ਵਾਅਦਾ ਪੂਰਾ ਕਰਨ ਨਾਲ ਪੰਜਾਬ ਦੇ 87 ਫੀਸਦੀ ਘਰਾਂ ਨੂੰ ਬਿਜਲੀ ਦਾ ਜ਼ੀਰੋ …

Read More »

ਰਾਣੀਆਂ ਪਿੰਡ ‘ਚ ਬੀਜ਼ ਫਾਰਮ ਦੇ ਨਾਮ ‘ਤੇ ਬਾਦਲ ਸਰਕਾਰ ਵੇਲੇ ਖਰੀਦੀ ਜ਼ਮੀਨ ਦੀ ਹੋਵੇਗੀ ਜਾਂਚ – ਧਾਲੀਵਾਲ

32 ਕਰੋੜ ਰੁਪਏ ਨਾਲ ਕੰਡਿਆਲੀ ਤਾਰ ਤੋਂ ਪਾਰ ਖਰੀਦੀ 700 ਏਕੜ ਜਮੀਨ ਧਾਲੀਵਾਲ ਨੇ ਲੱਭੀ ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹੱਦ ‘ਤੇ ਸਥਿਤ ਰਾਣੀਆਂ ਪਿੰਡ ਵਿੱਚ ਖੇਤੀਬਾੜੀ ਵਿਭਾਗ ਵਲੋਂ ਖਰੀਦ ਕੀਤੀ ਗਈ 700 ਏਕੜ ਜ਼ਮੀਨ ਦਾ ਦੌਰਾ ਕੀਤਾ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨਾਂ ਨੇ ਕਿਹਾ ਕਿ ਸੰਨ 2008 ਵਿੱਚ …

Read More »

ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਕੈਡਿਟਾਂ ਨੇ ਲਿਆ ‘ਪੁਨੀਤ ਸਾਗਰ ਅਭਿਆਨ’ ‘ਚ ਭਾਗ

ਭੀਖੀ, 27 ਨਵੰਬਰ (ਕਮਲ ਜ਼ਿੰਦਲ) – ਸਰਵਹਿਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਦੇ ਕੈਡਿਟਾਂ ਨੇ 3-ਪੰਜਾਬ ਐਨ.ਸੀ.ਸੀ ਨੇਵਲ ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫਸਰ ਕੈਪਟਨ (ਆਈ.ਐਨ) ਅਰਵਿੰਦ ਪਵਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ‘ਪੁਨੀਤ ਸਾਗਰ ਅਭਿਆਨ’ ਵਿੱਚ ਭਾਗ ਲਿਆ।ਸਕੂਲ ਦੇ ਏ.ਐਨ.ਓ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਾਂਡਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੇ ਲਗਭਗ 20 ਕੈਡਿਟਾਂ ਨੇ ਇਸ ਅਭਿਆਨ ਵਿੱਚ ਭਾਗ ਲਿਆ।ਇਸ ਅਭਿਆਨ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਸੰਵਿਧਾਨ ਦਿਵਸ ਦਾ ਆਯੋਜਨ

ਅੰਮ੍ਰਿਤਸਰ, 27 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਅੱਜ ਸਮਾਜਕ ਨਿਆਇ ਅਤੇ ਅਧਿਕਾਰਿਤਾ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੈਕਲਟੀ ਅਤੇ ਵਿਦਿਆਰਥੀਆਂ ‘ਚ ਸੰਵਿਧਾਨਕ ਮੁੱਲਾਂ ਨੂੰ ਪ੍ਰਫੁਲਿਤ ਕਰਨ ਲਈ ਸੰਵਿਧਾਨ ਦਿਵਸ ਮਨਾਇਆ ਗਿਆ।ਇਸ ਸਮੇਂ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੁਆਰਾ ਸੰਵਿਧਾਨ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ ਗਈ।ਪ੍ਰੋ. ਰੇਨੂੰ ਭੰਡਾਰੀ ਮੁਖੀ ਰਾਜਨੀਤੀ ਵਿਗਿਆਨ ਵਿਭਾਗ ਨੇ ਸੰਵਿਧਾਨ …

Read More »