Thursday, December 26, 2024

Monthly Archives: December 2023

ਭਗਵਾਨ ਵਾਲਮੀਕਿ ਤੀਰਥ ਨੂੰ ਨਿਰੰਤਰ ਬਿਜਲੀ ਲਈ ਹਾਟਲਾਈਨ ਦਿੱਤੀ ਜਾਵੇਗੀ- ਸੁਰਸਿੰਘ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਪੰਜਾਬ ਪਾਵਰ ਕਾਰਪੋਰੇਸ਼ਨ ਲਿਮ. ਦੇ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ ਜੋ ਕਿ ਭਗਵਾਨ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਣ ਲਈ ਪਹੁੰਚੇ।ਉਨਾਂ ਨੇ ਤੀਰਥ ਦੀ ਬਿਜਲੀ ਸਪਲਾਈ ਨੂੰ ਹੌਟਲਾਈਨ ਨਾਲ ਜੋੜਨ ਦਾ ਵਾਅਦਾ ਕਰਦੇ ਕਿਹਾ ਕਿ ਜਲਦੀ ਹੀ ਤੀਰਥ ਦੀ ਬਿਜਲੀ ਸਪਲਾਈ ਨੂੰ ਨੋ-ਪਾਵਰ ਕੱਟ ਜ਼ੋਨ ਬਣਾਇਆ ਜਾਵੇਗਾ।ਭਗਵਾਨ ਵਾਲਮੀਕਿ ਤੀਰਥ ਨਾਲ ਜੁੜੀ ਇੱਕ ਵੱਡੀ ਮੰਗ ਨੂੰ ਗੰਭੀਰਤਾ …

Read More »

ਸੂਬੇ ‘ਚ ਲੋਕਾਂ ਨੂੰ ਘਰਾਂ ਦੀਆਂ ਬਰੂਹਾਂ ’ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਹੋਈ ਸ਼ਰੂਆਤ-ਈ.ਟੀ.ਓ

1076 ਨੰਬਰ ’ਤੇ ਕਾਲ ਕਰਕੇ 43 ਸਰਕਾਰੀ ਸੇਵਾਵਾਂ ਦਾ ਮਿਲੇਗਾ ਲਾਭ ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੀਆਂ ਬਰੂਹਾਂ ’ਤੇ ਸਰਕਾਰੀ ਸੇਵਾਵਾਂ ਮੁਹ ਈਆ ਕਰਵਾਉਣ ਦੀ ਪੂਰੇ ਪੰਜਾਬ ਵਿੱਚ ਸ਼ੁਰੂਆਤ ਹੋ ਗਈ ਹੈ ਅਤੇ ਇਸ ਨਾਲ ਲੋਕਾਂ ਦੀ ਖੱਜ਼ਲ ਖੁਆਰੀ ਬੰਦ ਹੋ ਜਾਵੇਗੀ।ਜੰਡਿਆਲਾ …

Read More »

ਡਿਪਟੀ ਕਮਿਸ਼ਨਰ ਵਲੋਂ ਏਅਰਪੋਰਟ ਜੰਕਸ਼ਨ ਅਤੇ ਅੰਮ੍ਰਿਤਸਰ ਬਾਈਪਾਸ ਗਰੀਨਫੀਲਡ ਪ੍ਰਾਜੈਕਟ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਵੱਲੋਂ ਅੱਜ ਦਿੱਲੀ-ਕਟੜਾ ਐਕਸਪ੍ਰੈਸ਼ ਵੇਅ, ਅੰਮ੍ਰਿਤਸਰ ਬਾਈਪਾਸ ਗਰੀਨਫੀਲਡ ਅਲਾਇਨਮੈਂਟ ਅਤੇ ਅੰਮ੍ਰਿਤਸਰ ਏਅਰਪੋਰਟ ਜੰਕਸ਼ਨ ਪ੍ਰਾਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਮੁਆਵਜ਼ੇ ਦੇ ਕੇਸਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਤਾਂ ਜੋ ਇਨ੍ਹਾਂ ਪ੍ਰਾਜੈਕਟਾਂ ਵਿੱਚ ਦੇਰੀ ਤੋਂ ਬਚਿਆ ਜਾ ਸਕੇ।ਉਨਾਂ ਐਕਵਾਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੀ ਜਲਦ …

Read More »

ਪ੍ਰਵਾਸੀ ਭਾਰਤੀ ਵਲੋਂ ਜਰੂਰਤਮੰਦ ਵਿਦਿਆਰਥੀਆਂ ਨੂੰ ਕਿਤਾਬਾਂ ਲਈ 24000 ਰੁਪਏ ਦੀ ਰਾਸ਼ੀ ਦਾਨ

ਸਮਰਾਲਾ 13 ਦਸੰਬਰ (ਇੰਦਰਜੀਤ ਸਿੰਘ ਕੰਗ) – ਸੀ.ਓ.ਈ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਗਿਆਰਵੀਂ ਅਤੇ ਬਾਰਵੀਂ (ਸਾਇੰਸ) ਜਮਾਤਾਂ ਦੇ ਜਰੂਰਤਮੰਦ ਵਿਦਿਆਰਥੀਆਂ ਲਈ ਕਿਤਾਬਾਂ ਖਰੀਦਣ ਲਈ ਆਪਣੀ ਕਿਰਤ ਕਮਾਈ ਵਿਚੋਂ ਪ੍ਰਵਾਸੀ ਭਾਰਤੀ ਯੂ.ਕੇ ਨਿਵਾਸੀ ਦਿਲਬਾਗ ਸਿੰਘ ਵਲੋਂ 24000 ਰੁਪਏ ਦੀ ਨਕਦ ਰਾਸ਼ੀ ਸਕੂਲ ਪ੍ਰਿੰਸੀਪਲ ਮੈਡਮ ਸੁਮਨ ਲਤਾ ਨੂੰ ਭੇਂਟ ਕੀਤੀ, ਤਾਂ ਜੋ ਜਿਨ੍ਹਾਂ ਵਿਦਿਆਰਥੀਆਂ ਦੀ ਆਰਥਿਕ ਹਾਲਤ ਚੰਗੀ ਨਹੀਂ …

Read More »

ਜਲ ਨਿਵੇਸ਼ ਅਤੇ ਪਾਣੀ ਉਪਯੋਗਤਾ ਬਾਰੇ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ) – ਫੰਸ਼ੀਫ ਅਧੀਨ ਸਥਾਨਕ ਹੋਟਲ ਵਿਖੇ ਆਯੋਜਿਤ ਕੀਤੀ ਵਰਕਸ਼ਾਪ ਨਵੀਂ ਬਣੀ ਯੂਟੀਲਿਟੀ ਕੰਪਨੀ ਅੰਮ੍ਰਿਤਸਰ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮ. ਅਤੇ ਨਗਰ ਨਿਗਮ ਅੰਮ੍ਰਿਤਸਰ ਦੁਆਰਾ ਕਰਵਾਈ ਗਈ।ਇਸ ਵਰਕਸ਼ਾਪ ਨੂੰ ਵਿਸ਼ਵ ਬੈਂਕ/ ਦੁਆਰਾ ਫੰਡਿੱਤ ਕੀਤਾ ਗਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਨਗਰ ਨਿਗਮ ਅਤੇ ਲੁਧਿਆਣਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਜਲ ਨਿਵੇਸ਼ ਅਤੇ ਪਾਣੀ ਦੀ ਉਪਯੋਗਤਾ …

Read More »

ਖ਼ਾਲਸਾ ਕਾਲਜ ਵਿਖੇ ‘ਪ੍ਰੋਪ੍ਰੀਓਸੈਪਟਿਵ ਨਿਊਰੋਮਸਕੂਲਰ ਫੈਸਿਲੀਟੇਸ਼ਨ’ ਵਿਸ਼ੇ ’ਤੇ 2 ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵਲੋਂ ਪ੍ਰੋਪ੍ਰੀਓਸੈਪਟਿਵ ਨਿਊਰੋਮਸਕੂਲਰ ਫੈਸਿਲੀਟੇਸ਼ਨ’ (ਪੀ.ਐਨ.ਐਫ਼) ਵਿਸ਼ੇ ’ਤੇ 2 ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਕੀਤਾ ਗਿਆ।ਵਿਭਾਗ ਮੁੱਖੀ ਮਨੂ ਵਿਸ਼ਿਸ਼ਟ ਨੇ ਏਮਜ਼, ਨਵੀਂ ਦਿ ਲੀ ਤੋਂ ਮੁੱਖ ਬੁਲਾਰੇ ਵਜੋਂ ਪੁੱਜੇ ਸੀਨੀਅਰ ਫਿਜ਼ੀਓਥੈਰੇਪਿਸਟ ਡਾ. ਹਰਪ੍ਰੀਤ ਸਿੰਘ ਦਾ ਸਵਾਗਤ ਕੀਤਾ। ਡਾ. ਹਰਪ੍ਰੀਤ ਸਿੰਘ ਨੇ …

Read More »

ਨਗਰ ਕੀਰਤਨ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਸਨਮਾਨ

ਸੰਗਰੂਰ, 13 ਦਸੰਬਰ (ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਵਿਖੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਸਬੰਧੀ ਸਜ਼ਾਏ ਵਿਸ਼ਾਲ ਨਗਰ ਕੀਰਤਨ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਸਨਮਾਨ ਕਰਦੇ ਹੋਏ ਕੌਂਸਲਰ ਮੇਲਾ ਸਿੰਘ ਸੂਬੇਦਾਰ।ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿੱਕੀ ਵਸ਼ਿਸ਼ਟ, ਅਮਰਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ।

Read More »

ਗੱਤਕਾ ਮੁਕਾਬਲਿਆਂ ਵਿੱਚ ਪੀ.ਪੀ.ਐਸ ਚੀਮਾਂ ਦੇ ਖਿਡਾਰੀ ਦੀ ਹੋਈ ਨੈਸ਼ਨਲ ਪੱਧਰੀ ਚੋਣ

ਸੰਗਰੂਰ, 13 ਦਸੰਬਰ (ਜਗਸੀਰ ਲੌਂਗੋਵਾਲ) – ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈਆਂ ਪੰਜਾਬ ਪੱਧਰੀ 67ਵੀਆਂ ਪੰਜਾਬ ਸਕੂਲ ਗੇਮਜ਼ ਗੱਤਕਾ ਮੁਕਾਬਲਿਆਂ ਵਿੱਚ ਵੱਖ-ਵੱਖ ਜਿਲ੍ਹਿਆਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਜਿਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚਿਆਂ ਨੇ ਗੱਤਕਾ ਮੁਕਾਬਲਿਆਂ (ਅੰਡਰ-14 ਲੜਕੀਆਂ) ਵਿਅਕਤੀਗਤ ਸਿੰਗਲ ਸੋਟੀ ਵਿਚੋਂ ਹਰਸੀਰਤ ਕੌਰ ਹੰਝਰਾ ਨੇ ਤੀਸਰਾ ਸਥਾਨ, (ਅੰਡਰ-17 ਲੜਕੀਆਂ) ਕਮਲਪ੍ਰੀਤ ਕੌਰ ਨੇ ਵਿਅਕਤੀਗਤ ਫਰੀ ਸੋਟੀ ਵਿਚੋਂ …

Read More »

ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਵੱਕਾਰੀ ਜੇ.ਐਮ ਬੈਲ ਪੋਸਟ ਗਰੈਜੂਏਟ ਸਕਾਲਰਸ਼ਿਪ ਨਾਲ ਸਨਮਾਨਿਤ

ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਟੈਕ (ਫੂਡ ਟੈਕਨਾਲੋਜੀ) ਦੇ ਸਾਬਕਾ ਵਿਦਿਆਰਥੀ ਕਰਨਦੀਪ ਸਿੰਘ ਸੋਢੀ ਨੂੰ ਐਨੀਮਲ ਨਿਊਟ੍ਰੀਸ਼ਨ ਵਿੱਚ ਵੱਕਾਰੀ ਜੇ.ਐਮ ਬੈਲ ਪੋਸਟ ਗਰੈਜੂਏਟ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਨੂੰ ਟੀ.ਸੀ.ਯੂ ਪਲੇਸ, ਸਸਕੈਟੂਨ, ਕੈਨੇਡਾ ਵਿਖੇ ਆਯੋਜਿਤ ਸਾਲਾਨਾ ਬੀਨ ਫੀਡ ਐਵਾਰਡ ਸਮਾਰੋਹ ਵਿੱਚ ਸਕਾਲਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਹ ਸਕਾਲਰਸ਼ਿਪ “ਜੇ.ਐਮ ਬੈਲ ਅਤੇ ਕੈਨੋਲਾ …

Read More »

ਸ੍ਰੀ ਰਾਮ ਲੱਲਾ ਜੀ ਦੀ ਮੂਰਤੀ ਸਥਾਪਨਾ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ

ਭੀਖੀ, 13 ਦਸੰਬਰ (ਕਮਲ ਜ਼ਿੰਦਲ) – ਭੀਖੀ ਦੇ ਹਨੂੰਮਾਨ ਮੰਦਰ ਵਿੱਚ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਇੱਕ ਮੀਟਿੰਗ ਕੀਤੀ ਗਈ।ਜਿਸ ਮੀਟਿੰਗ ਵਿੱਚ ਸ਼੍ਰੀ ਚੰਦਰਕਾਂਤ ਸਹਿ ਸੰਯੋਜਕ ਪੰਜਾਬ ਵਿਸ਼ੇਸ਼ ਤੌਰ ‘ਤੇ ਪਹੁੰਚੇ।ਉਹਨਾਂ ਕਿਹਾ ਕਿ ਸ੍ਰੀ ਰਾਮ ਜਨਮ ਭੂਮੀ ਅਯੋਧਿਆ ਵਿਖੇ ਪ੍ਰਭੂ ਸ਼੍ਰੀ ਰਾਮ ਲੱਲਾ ਜੀ ਦੀ ਮੂਰਤੀ ਸਥਾਪਨਾ 22 ਜਨਵਰੀ ਨੂੰ ਜਾ ਰਹੀ ਹੈ।ਇਸ ਸਬੰਧ ‘ਚ ਸ੍ਰੀ ਰਾਮ ਮੰਦਰ ਨਿਰਮਾਣ …

Read More »