Saturday, May 18, 2024

ਪੁਲਿਸ ਅਧਿਕਾਰੀ ਨਸ਼ੇੜੀਆਂ ਨੂੰ ਫੜ੍ਹਨ ਮੌਕੇ ਆਪਣੀ ਸੁਰੱਖਿਆ ਦਾ ਰੱਖਣ ਧਿਆਨ- ਪੁਲਿਸ ਕਮਿਸ਼ਨਰ

ਨਸ਼ੇੜੀ ਨਾਲ ਨਫਰਤ ਨਾ ਕਰੋ, ਉਸ ਦਾ ਇਲਾਜ ਕਰਵਾਓ-ਡਿਪਟੀ ਕਮਿਸ਼ਨਰ

PPN1007201803ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਬੀਤੀ ਸ਼ਾਮ ਪੁਲਸ ਲਾਈਨ ਵਿਖੇ ਨਸ਼ਿਆਂ ਦੇ ਲੱਛਣ ਤੇ ਪ੍ਰਭਾਵ ਆਦਿ ਬਾਰੇ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਨੂੰ ਵਿਸਥਾਰਤ ਜਾਣਕਾਰੀ ਦੇਣ ਲਈ ਜਿਲ੍ਹਾ ਪ੍ਰਸ਼ਾਸਨ ਤੇ ਕਮਿਸ਼ਨਰੇਟ ਪੁਲਿਸ ਵੱਲੋਂ ਪ੍ਰਸਿਧ ਮਨੋਵਿਗਿਆਨੀ ਡਾਕਟਰਾਂ ਦੀ ਸਹਾਇਤਾ ਨਾਲ ਕਰਵਾਏ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰਦੇ ਪੁਲਿਸ ਕਮਿਸ਼ਨਰ ਐਸ.ਸ੍ਰੀਵਾਸਤਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਨਸ਼ਾ ਤਸਕਰ ਜਾਂ ਨਸ਼ੇੜੀ ਨੂੰ ਫੜਦੇ ਵਕਤ ਆਪਣੀ ਸੁਰੱਖਿਆ ਦਾ ਧਿਆਨ ਵੀ ਰੱਖਣ, ਕਿਉਂਕਿ ਬਹੁਤੇ ਨਸ਼ੇੜੀ ਲਗਾਤਾਰ ਇਕੋ ਸਰਿੰਜ ਵਰਤਣ ਕਾਰਨ ਐਚ.ਆਈ.ਵੀ ਤੇ ਕਾਲੇ ਪੀਲੀਏ ਦਾ ਸ਼ਿਕਾਰ ਹੋ ਚੁੱਕੇ ਹਨ।ਉਨਾਂ ਕਿਹਾ ਕਿ ਉਹ ਜਦੋਂ ਵੀ ਕਿਸੇ ਨਸ਼ਾ ਪੀੜ੍ਹਤ ਨੂੰ ਫੜ੍ਹਨ ਜਾਂਦੇ ਹਨ ਤਾਂ ਦਸਤਾਨੇ ਅਤੇ ਆਪਣੇ ਮੂੰਹ ਤੇ ਮਾਸਕ ਜ਼ਰੂਰ ਲਗਾਉਣ, ਕਿਉਂਕਿ ਕਈ ਨਸ਼ਾ ਪੀੜ੍ਹਤਾਂ ਵਿੱਚ ਐਚ.ਆਈ.ਵੀ ਅਤੇ ਕਾਲਾ ਪੀਲੀਆ ਦੇ ਕੇਸ ਸਾਹਮਣੇ ਆਏ ਹਨ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਲਦੀ ਹੀ ਦਵਾ ਵਿਕਰੇਤਾਵਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਨਸ਼ਾ ਨਾ ਵੇਚਣ ਬਾਰੇ ਚੌਕਸ ਕੀਤਾ ਜਾਵੇਗਾ ਉਥੇ ਉਨਾਂ ਦੇ ਸੁਝਾਅ ਵੀ ਨਸ਼ਾ ਮੁੱਕਤੀ ਲਈ ਲਏ ਜਾਣਗੇ।
                   ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਸਾਨੂੰ ਇਸ ਤਰ੍ਹਾਂ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ ਕਿ ਜਿਹੜੇ ਲੋਕ ਨਸ਼ਾ ਨਹੀਂ ਕਰਦੇ ਉਹ ਘੱਟੋ-ਘੱਟ ਨਸ਼ਿਆਂ ਤੋਂ ਬਚੇ ਰਹਿਣ।ਉਨਾਂ ਕਿਹਾ ਕਿ ਨਸ਼ੇੜੀ ਵਿਅਕਤੀ ਨਾਲ ਨਫਰਤ ਨਾ ਕਰੋ, ਬਲਕਿ ਉਸਦਾ ਇਲਾਜ ਕਰਵਾਓ। ਉਨਾਂ ਕਿਹਾ ਕਿ ਨਸ਼ਾ ਮੁਕਤੀ ਲਈ ਸਾਰੇ ਸਮਾਜ ਨੂੰ ਅੱਗੇ ਆਉਣਾ ਪਵੇਗਾ ਤਾਂ ਇਸ ਬੁਰਾਈ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਸੰਘਾ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਸਾਰੇ ਨਸ਼ਾ ਛੁਡਾਓ ਕੇਂਦਰਾਂ ਵਿੱਚ ਸਰਕਾਰ ਵਲੋਂ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇੰਨਾਂ ਕੇਂਦਰਾਂ ਤੱਕ ਲੈ ਕੇ ਆਉਣ।ਉਨ੍ਹਾਂ ਕਿਹਾ ਕਿ ਸਰਕਾਰ ਤੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਕਿ ਪਿਛਲੇ ਕੁਝ ਦਿਨਾਂ ਤੋਂ ਨਸ਼ਾ ਪੀੜ੍ਹਤ ਖੁਦ ਨਸ਼ਾ ਛੱਡਣ ਲਈ ਪਹੁੰਚ ਕਰ ਰਹੇ ਹਨ, ਜੋ ਕਿ ਤਸੱਲੀ ਵਾਲੀ ਗੱਲ ਹੈ।
             ਇਲ ਮੌਕੇ ਸੰਬੋਧਨ ਕਰਦੇ ਡਾ. ਪੀ.ਡੀ ਗਰਗ ਅਤੇ ਡਾ. ਰਾਣਾ ਰਣਬੀਰ ਸਿੰਘ ਨੇ ਦੱਸਿਆ ਕਿ ਨਸ਼ੇ ਦੀ ਤੋਟ ਕਰਕੇ ਕਿਸੇ ਨਸ਼ਾ ਪੀੜ੍ਹਤ ਦੀ ਮੌਤ ਨਹੀਂ ਹੁੰਦੀ, ਸਗੋਂ ਜਿਆਦਾ ਓਵਰਡੋਜ਼ ਨਸ਼ਾ ਲੈਣ ਜਾਂ ਗਲਤ ਨਸ਼ਾ ਲੈਣ ਕਾਰਨ ਮੌਤ ਹੁੰਦੀ ਹੈ।ਉਨ੍ਹਾਂ ਨੇ ਵੱਖ-ਵੱਖ ਨਸ਼ਿਆਂ ਬਾਰੇ ਪ੍ਰਦਰਸ਼ਨੀ ਰਾਹੀਂ ਪੁਲਸ ਅਧਿਕਾਰੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ।ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਹੜਾ ਵੀ ਨਸ਼ੇ ਤੋਂ ਪੀੜ੍ਹਤ ਵਿਅਕਤੀ ਨੂੰ ਫੜ੍ਹਦੇ ਹਨ ਤਾਂ ਉਸ ਨੂੰ ਓਟ ਸੈਂਟਰ ਵਿਚ ਲੈ ਕੇ ਆਉਣ ਤਾਂ ਜੋ ਓਟ ਸੈਂਟਰ ਵਿਚ ਉਸ ਦਾ ਇਲਾਜ ਕੀਤਾ ਜਾ ਸਕੇ।

    ਇਸ ਸੈਮੀਨਾਰ ਵਿਚ ਸੁਭਾਸ਼ ਚੰਦਰ ਸਹਾਇਕ ਕਮਿਸ਼ਨਰ ਜਨਰਲ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਵਿਕਾਸ ਹੀਰਾ, ਨਿਤੀਸ਼ ਸਿੰਗਲਾ, ਰਜਤ ਓਬਰਾਏ ਅਤੇ ਰਵਿੰਦਰ ਅਰੋੜਾ ਕ੍ਰਮਵਾਰ ਐਸ.ਡੀ.ਐਮ ਅੰਮ੍ਰਿਤਸਰ 1-2, ਅਜਨਾਲਾ ਅਤੇ ਬਾਬਾ ਬਕਾਲਾ, ਅਮਰੀਕ ਸਿੰਘ ਪਵਾਰ ਡੀ.ਸੀ.ਪੀ ਡਾ. ਹਰਦੀਪ ਸਿੰਘ ਘਈ ਸਿਵਲ ਸਰਜਨ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰੀ ਦੇ ਸਾਰੇ ਪੁਲਿਸ ਅਧਿਕਾਰੀ ਅਤੇ ਐਸ.ਐਚ.ਓ ਸ਼ਾਮਲ ਸਨ।

 

Check Also

ਜਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡੇ – 30 ਉਮੀਦਵਾਰ ਚੋਣ ਮੈਦਾਨ ‘ਚ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ 02 ਹਲਕੇ ਲਈ ਚੋਣ ਲੜ ਰਹੇ ਉਮੀਦਵਾਰਾਂ ਨੂੰ …

Leave a Reply