Monday, July 8, 2024

ਮੰਡੀ ਲਾਧੂਕਾ ਦੀ ਪੁਰਾਣੀ ਦਾਣਾ ਮੰਡੀ ਨੂੰ ਜਾਂਦੀ ਸੜਕ ਦੀ ਹਾਲਤ ਖ਼ਸਤਾ, ਲੋਕ ਪ੍ਰੇਸ਼ਾਨ, ਨਹੀ ਲੈ ਰਿਹਾ ਕੋਈ ਸਾਰ

PPN070713
ਫਾਜਿਲਕਾ, 7  ਜੁਲਾਈ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵਲੋਂ  ਵਿਕਾਸ ਕੰਮਾਂ ਦੇ ਦਾਵੇ ਕੀਤੇ ਜਾ ਰਹੇ ਹਨ, ਪਰ ਇਸ ਦੀ ਫੂਕ ਨਕਲਦੀ ਜਾਪਦੀ ਨਜ਼ਰ ਆ  ਰਹੀ ਹੇ ਇਸ ਦੀ ਮਿਸਾਲ ਮੰਡੀ ਲਾਧੂਕਾ ਦੀ ਪੁਰਾਣੀ ਦਾਣਾ ਮੰਡੀ ਨੂੰ ਜਾਂਦੀ ਮੇਂਨ ਸੜਕ ਦੀ ਕਰੀਬ ੨ ਸਾਲ ਤੋਂ ਖਸਤਾ ਹਾਲਤ ਹੋਣ ਕਾਰਨ ਥੋੜੀ ਜਿਹੀ ਬਰਸਾਤ ਹੋਣ ਤੇ ਛੱਪੜ ਦਾ ਰੂਪ ਧਾਰਨ ਕਰ ਲੈਦੀ ਹੈ ਤੋਂ ਮਿਲਦੀ ਹੇ ਜਿਸ ਦੇ ਕਾਰਨ ਆਉਣ ਜਾਣ ਵਾਲੇ ਰਾਹਗੀਰਾ ਅਤੇ ਸਕੂਲੀ ਬੱਚਿਆਂ ਨੂੰ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇਸ ਦੀ ਅਜੇ ਤੱਕ ਕਿਸੇ ਨੇ ਸਾਰ ਨਹੀ ਲਈ , ਭਾਵੇਂ ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਅਤੇ ਸਾਂਸਦ ਸ਼੍ਰੀ ਸ਼ੇਰ ਸਿੰਘ ਘੁਬਾਇਆ ਵਲੋਂ ਮੰਡੀ ਲਾਧੂਕਾ ਦੀ ਜਨਤਾਂ ਨਾਲ ਮੰਡੀ ਅੰਦਰ ਅਨੇਕਾਂ ਵਿਕਾਸ ਕਾਰਜ ਦੇ ਕੰਮ ਕਰਵਾਉਣ ਦਾ ਵਾਅਦਾ ਕੀਤਾ ਗਿਆ, ਪਰ ਹਾਲੇ ਤੱਕ ਅਸਲ ਵਿਚ ਵਿਕਾਸ ਦੇ ਪੂਰੀ ਤਰ੍ਹਾਂ ਨਾ ਹੋਣ ਕਾਰਨ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੀ ਤਾਜਾ ਮਿਸਾਲ  ਮੁੱਖ ਮਾਰਗ ਤੋਂ ਪੁਰਾਣੀ ਦਾਣਾ ਮੰਡੀ ਲਾਧੂਕਾ ਨੂੰ ਜਾਦੀ ਖ਼ਸਤਾ ਹਾਲਤ ਲਿੰਕ ਰੋਡ ਨੂੰ ਦੇਖਣ ਤੋਂ ਮਿਲਦੀ ਹੈ। ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਆਉਣ ਜਾਣ ਵਾਲੇ ਰਾਂਹਗੀਰਾ ਨੂੰ ਭਾਰੀ ਪ੍ਰਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੁਕਾਨਦਾਰਾ ਦਾ ਕੰਮ ਚੋਪੱਟ ਹੋ ਕੇ ਰਹਿ ਗਿਆ ਹੈ ਅਤੇ ਇਸ ਸੜਕ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਦਾ ਸੜਕ ਤੇ ਪਾਣੀ ਖੜਨ ਨਾਲ ਮੱਛਰ ਅਤੇ ਬਦਬੂ ਆਉਣ ਕਾਰਨ ਬਿਮਾਰੀ ਫੈਲਣ ਦਾ ਵੀ ਡਰ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਧਾ ਰੱਸੇ ਵੱਟ, ਮਨਪ੍ਰੀਤ ਸਿੰਘ, ਗੋਰਾ, ਲੱਕੀ ਅਤੇ ਗੁਰਦੀਪ ਸਿੰਘ ਸਮਾਜ ਸੇਵੀ ਕਰਮ ਚੰਦ ਨੇ ਦੱਸਿਆ ਕਿ ਫਾਜਿਲਕਾ-ਫ਼ਿਰੋਜ਼ਪੁਰ ਮੁੱਖ ਮਾਰਗ ਤੋਂ ਪੁਰਾਣੀ ਦਾਣਾ ਮੰਡੀ ਨੂੰ ਜਾਂਦੀ ਲਿੰਕ ਰੋਡ ਦੀ ਹਾਲਤ ਬਹੁਤ ਜਿਆਦਾ ਖ਼ਸਤਾ ਹੋ ਚੁੱਕੀ ਹੈ ਅਤੇ ਮੰਡੀ ‘ਚ ਆਉਣ ਜਾਣ ਵਾਲੇ ਰਾਹਗੀਰਾ ਅਤੇ ਮੰਡੀ ਦੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ  ਬਰਸਾਤ ਹੋਣ ਕਾਰਨ ਉਕਤ ਸੜਕ ‘ਤੇ ਚਿੱਕੜ ਵੱਜਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰੋਡ ਉੱਪਰ ਚਾਰ ਬੈਂਕ ਪੈਂਦੇ ਹਨ ਅਤੇ ਕਈ ਸਕੂਲੀ ਬੱਚੇ ਇਸ ਰੋਡ ਉੱਪਰੋ ਲੱਘਕੇ ਜਾਂਦੇ ਹਨ, ਪਰ ਰੋਡ ਦੀ ਖਾਸਤਾ ਹਲਤਾ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਬਧਿੰਤ ਵਿਭਾਗ ਵਲੋਂ ਪਿਛਲੇ  ਕਰੀਬ ੨ ਸਾਲ ਤੋਂ ਨਹੀ ਬਣਾਈ ਗਈ, ਜਿਸ ਕਾਰਨ ਉਕਤ ਲਿੰਕ ਸੜਕ ਦੀ ਹਾਲਤ ਬਹੁਤ ਜਿਆਦਾ ਖ਼ਸਤਾ ਹੋ ਗਈ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਾਵੇ ਮੰਡੀ ਅੰਦਰ ਅਨੇਕਾਂ ਵਿਕਾਸ ਕਾਰਜ਼ ਕਰਵਾਉਣ ਦੇ  ਵਾਅਦੇ ਲੋਕਾਂ ਨਾਲ ਕੀਤੇ ਗਏ ਸਨ, ਪ੍ਰੰਤੂ ਹਾਲੇ ਤੱਕ ਉਨ੍ਹਾਂ ਵਾਅਦਿਆਂ ‘ਤੇ ਬੂਰ ਨਹੀ ਪਿਆ ਹੈ, ਜਿਸ ਕਾਰਨ ਲੰਮੇਂ ਸਮੇਂ ਤੋਂ  ਮੰਡੀ ਲਾਧੂਕਾ ਦੀ ਪੁਰਾਣੀ ਦਾਣਾ ਮੰਡੀ ਨੂੰ ਜਾਦੀ ਲਿੰਕ ਸੜਕ ਦੀ ਹਾਲਤ ਦੇ ਸੁਧਾਰ ਵੱਲ ਧਿਆਨ ਨਹੀ ਦਿੱਤਾ ਗਿਆ ਜਿਸ ਦੇ ਕਾਰਨ ਆਮ ਜਨਤਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਾਸੀਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸੜਕ ਦੀ ਹਾਲਤ ਵਿਚ ਸੁਧਾਰ ਕਰਵਾਏ ਜਾਵੇ।
ਇਸ ਸਬੰਧੀ ਜਦੋਂ ਮੰਡੀ ਬੋਰਡ ਦੇ ਐਕਸੀਅਨ ਜਤਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਸ਼ੇਸ ਪ੍ਰਧਾਨ ਮੰਤਰੀ ਯੋਜਨਾਂ ਤਹਿਤ ਇਸ ਸੜਕ ਦੀ ਮੁਰੰਮਤ ਲਈ ਪੋਲਸੀ ਬਣਾਕੇ ਭੇਜ ਦਿੱਤੀ ਗਈ ਹੈ ਇਸ ਸੜਕ ਦੀ ਹਾਲਤ ਦਾ ਸੁਧਾਰ ਜਲਦੀ ਤੋਂ ਜਲਦੀ ਕਰਵਾਇਆ ਜਾਵੇਗਾ। 

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply