Tuesday, May 14, 2024

5000/- ਹਜ਼ਾਰ ਗ੍ਰੇਡ ਪੇਅ ਵਾਲੇ ਅਫ਼ਸਰਾਂ ਨੂੰ 30 ਅਗਸਤ ਤੱਕ ਦਿੱਤੀਆਂ ਮੈਜਿਸਟਰੇਟ ਸ਼ਕਤੀਆਂ

ਬਠਿੰਡਾ, 23 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵੱਲੋਂ ਅੱਜ ਦੇਰ ਸ਼ਾਮ 5 ਹਜ਼ਾਰ ਜਾਂ ਇਸ ਤੋਂ ਵੱਧ ਗ੍ਰੇਡ ਪੇਅ ਵਾਲੇ ਅਫ਼ਸਰਾਂ ਨੂੰ 30 ਅਗਸਤ 2017 ਤੱਕ ਮੈਜਿਸਟਰੇਟ ਸ਼ਕਤੀਆਂ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਦਸਤਖਤਾਂ ਹੇਠ ਜਾਰੀ ਹੋਏ ਪੱਤਰ ਨੰਬਰ 6/22/2017-1ਏ.ਐਸ(3)/2425 ਰਾਹੀਂ ਜਾਰੀ ਹੁਕਮ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੰੂ ਭੇਜੇ ਗਏ ਹਨ। ਇਹ ਸ਼ਕਤੀਆਂ ਸੈਕਸ਼ਨ 21 ਸੀ.ਪੀ.ਸੀ. 1973 (ਸੈਂਟਰਲ ਐਕਟ ਨੰਬਰ 2 ਆਫ਼ 1974) ਤਹਿਤ ਜਾਰੀ ਕੀਤੀਆਂ ਗਈਆਂ ਹਨ।ਇਸ ਪੱਤਰ ਵਿਚ ਸੂਬੇ ਅੰਦਰ ਅਮਨ ਕਾਨੰੂਨ ਵਿਵਸਥਾ ਬਣਾਈ ਰੱਖਣ ਮੱਦੇ ਨਜ਼ਰ ਇਹ ਸ਼ਕਤੀਆਂ ਦਿੱਤੇ ਜਾਣ ਬਾਰੇ ਲਿਖਿਆ ਗਿਆ ਹੈ। ਪੱਤਰ ਵਿਚ ਇਹ ਸ਼ਕਤੀਆਂ ਤੁਰੰਤ ਲਾਗੂ ਹੋਣ ਅਤੇ ਜੋ ਅਧਿਕਾਰੀ ਜਿਸ ਜ਼ਿਲੇ ਵਿਚ ਤੈਨਾਤ ਹੈ ਉਹ ਉਥੇ ਹੀ ਇਨਾਂ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ। ਬੇਸ਼ੱਕ ਇਸ ਪੱਤਰ ਵਿਚ ਕਿਤੇ ਵੀ ਇਸ ਦਾ ਕਾਰਨ 25 ਅਗਸਤ ਨੂੰ ਡੇਰਾ ਸਿਰਸਾ ਮੁੱਖੀ ਦੀ ਪੰਚਕੂਲਾ ਸਥਿਤ ਸੀ.ਬੀ.ਆਈ. ਅਦਾਲਤ ਵਿਚ ਪੇਸ਼ੀ ਨੂੰ ਨਹੀਂ ਦੱਸਿਆ ਗਿਆ।ਪਰ ਕਾਨੰੂਨ ਦੇ ਮਾਹਿਰਾਂ ਅਨੁਸਾਰ 25 ਅਗਸਤਨੂੰ ਆਉਣ ਵਾਲੇ ਕਿਸੇ ਵੀ ਫ਼ੈਸਲੇ ਕਾਰਨ ਪੈਦਾ ਹੋਣ ਵਾਲੇ ਹਾਲਾਤਾਂ ਨਾਲ ਨਜਿੱਠਣ ਲਈ ਇਹ ਸ਼ਕਤੀਆਂ ਗਜ਼ਟਿਡ ਅਧਿਕਾਰੀਆਂ ਨੰੂ ਦਿੱਤੀਆਂ ਗਈਆਂ ਹਨ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply