Tuesday, May 14, 2024

ਐਮ.ਬੀ.ਏ ਦੇ ਵਿਦਿਆਰਥੀਆਂ ਲਈ ‘ਬੀਮਾ ਖੇਤਰ’ ਸਬੰਧੀ ਗੈਸਟ ਲੈਕਚਰ ਦਾ ਆਯੋਜਨ

PPN2308201702ਬਠਿੰਡਾ, 23 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ਼ ਕੰਪੀਟੀਟਵ ਸਟੱਡੀਜ਼ ਨੇ ਐਮ.ਬੀ.ਏ ਪਹਿਲਾ ਅਤੇ ਦੂਜਾ ਸਾਲ ਦੇ ਵਿਦਿਆਰਥੀਆਂ ਲਈ ਬੀਮਾ ਖੇਤਰ ਬਾਰੇ ਇਕ ਗੈਸਟ ਲੈਕਚਰ ਦਾ ਆਯੋਜਨ ਕਰਵਾਇਆ।ਲਾਈਫ਼ ਇੰਸੋਰੈਂਸ਼ ਆਫ਼ ਇੰਡੀਆ ਦੇ ਮੈਨੇਜਰ ਗਰੁੱਪ ਇੰਸੋਰੈਂਸ਼ ਅਤੇ ਪੈਨਸ਼ਨ ਪ੍ਰੇਮ ਕੁਮਾਰ ਸ਼ਰਮਾ ਅਤੇ ਵਿਕਾਸ ਅਫਸਰ ਪਰਵੀਨ ਕੁਮਾਰ ਗਰਗ ਮੁੱਖ ਬੁਲਾਰੇ ਵਜੋਂ ਇਹ ਭਾਸ਼ਣ ਦੇਣ ਲਈ ਬਾਬਾ ਫ਼ਰੀਦ ਕੈਂਪਸ ਵਿਖੇ ਪਹੁੰਚੇ।ਆਪਣੇ ਭਾਸ਼ਣ ਵਿੱਚ ਉਨਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਣਾਦਾਇਕ ਸ਼ਬਦਾਂ ਰਾਹੀਂ ਪ੍ਰੇਰਿਤ ਕਰਦਿਆਂ ਸਵੈ ਵਿਸ਼ਵਾਸ, ਸਮਾਂ ਪ੍ਰਬੰਧਨ, ਦਿ੍ਰੜਤਾ ਅਤੇ ਜਾਗਰੂਕਤਾ ਦੇ ਮਹੱਤਵ ਉੱਤੇ ਜ਼ੋਰ ਦਿੱਤਾ।ਉਨਾਂ ਨੇ ਵਿਦਿਆਰਥੀਆਂ ਨੂੰ ਲਾਈਫ਼ ਇੰਸੋਰੈਂਸ਼ ਆਫ਼ ਇੰਡੀਆ ਨਾਲ ਸੰਬੰਧਤ ਵੱਖ ਵੱਖ ਪ੍ਰੀਖਿਆਵਾਂ ਬਾਰੇ ਸੇਧ ਦਿੱਤੀ।ਉਨਾਂ ਨੇ ਲਾਈਫ਼ ਇੰਸੋਰੈਂਸ਼ ਆਫ਼ ਇੰਡੀਆ ਦੀਆਂ ਨੀਤੀਆਂ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਅਤੇ  ਬੀਮਾ ਖੇਤਰ ਬਾਰੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ।ਬੀਮਾ ਖੇਤਰ ਦੇ ਸੰਬੰਧ ਵਿੱਚ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਤਸੱਲੀਬਖਸ਼ ਜਵਾਬ ਦੇ ਉਨਾਂ ਦੀਆਂ ਸ਼ੰਕਾਵਾਂ  ਨੂੰ ਨਵਿਰਤ ਕੀਤਾ।
ਬਾਬਾ ਫ਼ਰੀਦ ਗਰੁੱਪ ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਬੀ.ਡੀ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਜਾਣਕਾਰੀ ਭਰਪੂਰ ਭਾਸ਼ਣ ਦੇ ਆਯੋਜਨ ਲਈ ਸਕੂਲ ਆਫ਼ ਕੰਪੀਟੀਟਵ ਸਟੱਡੀਜ਼ ਵੱਲੋਂ ਕੀਤੇ ਉਪਰਾਲੇ ਦੀ ਪ੍ਰਸੰਸਾ ਕੀਤੀ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply