Tuesday, May 14, 2024

ਖ਼ਾਲਸਾ ਕਾਲਜ ਵੁਮੈਨ ਵਿਖੇ ‘ਕੈਪੀਟਲ ਮਾਰਕਿਟਸ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ

PPN2308201711
ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਫਾਰ ਵੂਮੈਨ ਦੇ ਕਾਮਰਸ ਐਂਡ ਮੈਨੇਜਮੈਂਟ ਵਿਭਾਗ ਦੁਆਰਾ ‘ਕੈਪੀਟਲ ਮਾਰਕਿਟਸ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੀ ਦੇਖ-ਰੇਖ ਹੇਠ ਆਯੋਜਿਤ ਇਸ ਵਰਕਸ਼ਾਪ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਮਰਸ ਵਿਭਾਗ ਦੇ ਮੁੱਖੀ ਡਾ. ਜਸਪਾਲ ਸਿੰਘ ਨੇ ਪਹਿਲਾ ਤਕਨੀਕੀ ਸਮਾਗਮ ਸ਼ੁਰੂ ਕਰਦੇ ਹੋਏ ਐਮ. ਕਾਮ ਦੇ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕੀਤੀ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਮਾਹਲ ਨੇ ਐਚ.ਓ.ਡੀ ਡਾ. ਸੁਮਨ ਨਾਇਰ ਨਾਲ ਮਿਲ ਕੇ ਵਿਸ਼ੇਸ਼ ਬੁਲਾਰੇ ਦਾ ਕਾਲਜ ਦੇ ਵਿਹੜੇ ’ਚ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸੁਆਗਤ ਕੀਤਾ।ਮੌਕੇ ਡਾ. ਜਸਪਾਲ  ਸਿੰਘ ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਦਾ ਧਿਆਨ ਪੈਸੇ ਦੀ ਸਟਾਕ ਮਾਰਕੀਟ ’ਚ ਨਿਵੇਸ਼, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕੰਪਨੀਆਂ ਦੇ ਲੈਣ-ਦੇਣ ਵੱਲ ਦਿਵਾਇਆ।ਕੈਪੀਟਲ ਮਾਰਕੀਟ ਦੇ ਤਕਨੀਕੀ ਵਿਸ਼ਲੇਸ਼ਣ ਸਬੰਧੀ ਡਾ. ਸਿਧਾਰਥ ਸੇਠ ਨੇ ਅਗਲੇ ਸੈਸ਼ਨ ’ਚ ਚਾਨਣਾ ਪਾਉਂਦਿਆਂ ਵੱਖ-ਵੱਖ ਸਟਾਕਾਂ ਦੀਆਂ ਮਿਸਾਲਾਂ ਦਿੰਦਿਆ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਇਸ ਮੌਕੇ ਪ੍ਰਿੰ: ਡਾ. ਮਾਹਲ ਨੇ ਮਾਹਿਰ ਦੁਆਰਾ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਗਿਆਨ ’ਚ ਵਾਧੇ ਦੇ ਨਾਲ-ਨਾਲ ਉਹ ਸਮੇਂ ਦੀ ਜਰੂਰਤ ਨੂੰ ਸਮਝ ਸਕੇ ਹਨ, ਜਿਸ ਨਾਲ ਉਹ ਆਉਣ ਵਾਲੇ ਸਮੇਂ ’ਚ ਉਚਿੱਤ ਫ਼ਾਇਦਾ ਲੈ ਕੇ ਆਪਣੇ ਪੈਸੇ ਨਿਵੇਸ਼ ਸਬੰਧੀ ਯੋਗ ਫ਼ੈਸਲੇ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ’ਚ ਵਿਦਿਆਰਥੀਆਂ ਨੂੰ ਪ੍ਰਫ਼ੈਕਟ ਬਣਾਉਣ ਲਈ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕਰਕੇ ਸਬੰਧਿਤ ਵਿਸ਼ੇ ਬਾਰੇ ਜਗਿਆਸਾ ਪੈਦਾ ਕਰਨੀ ਚਾਹੀਦੀ ਹੈ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply