ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਚੋਗਾਵਾਂ ਵਿੱਚ ਸਥਿਤ ਸੱਤਿਅਮ ਭਾਰਤੀ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਵਿਖੇ ਗਣਤੰਤਰ ਦਿਵਸ ਮੌਕੇ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਸਮਾਗਮ ਦਾ ਆਰੰਭ ਤਿਰੰਗਾ ਲਹਿਰਾ ਕੇ ਕੀਤਾ ਗਿਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ।ਇਸ ਸਮਾਗਮ ਦੇ ਦੌਰਾਨ ਵਿਦਿਆਰਥੀਆਂ ਵਲੋਂ ਪੀ.ਟੀ ਡ੍ਰਿਲ, ਸਮੂਹ ਗਾਣ ਤੇ ਦੇਸ਼ ਭਗਤੀ ਨਾਲ ਭਰੇ ਰਾਜਸਥਾਨੀ ਤੇ ਮਨੀਪੂਰੀ ਨਾਚ ਪੇਸ਼ ਕੀਤੇ ਗਏ।ਦੇਸ਼ ਲਈ ਸ਼ਹੀਦ ਹੋਏ ਕਪਤਾਨ ਅਰੁਣ ਨੀਅਰ ਦੇ ਬਲਿਦਾਨ ਨੂੰ ਇਕ ਛੋਟੇ ਜਿਹੇ ਨਾਟਕ ਦੁਆਰਾ ਪੇਸ਼ ਕੀਤਾ ਗਿਆ ਤੇ ਸ਼ਾਂਤੀਪੂਰਨ ਭਾਰਤ ਦੀ ਕਾਮਨਾ ਕੀਤੀ ਗਈ।ਸਮਾਗਮ ਦੌਰਾਨ ਰਾਸ਼ਟਰੀ ਗਾਣ ਅਤੇ ਸੱਤਿਆ ਭਾਰਤੀ ਗਾਣ ਦੇ ਪ੍ਰਤੀਯੋਗੀਆਂ ਤੇ ਵਿਜੇਤਾਵਾਂ ਨੂੰ ਤਗਮੇ ਅਤੇ ਪ੍ਰਮਾਣ ਪੱਤਰ ਭੇਟ ਕੀਤੇ ਗਏ।
ਆਪਣੇ ਭਾਸ਼ਣ ਵਿੱਚ ਮਹਿਮਾਨਾਂ ਨੇ ਸੰਵਿਧਾਨ ਦੇ ਪ੍ਰਤੀ ਆਪਣੀ ਦ੍ਰਿੜਤਾ ਨੂੰ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਸਕੂਲ ਦੇ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਕਿਹਾ ਕਿ ਮਾਵਾਂ ਆਪਣੇ ਬੱਚਿਆਂ ਨੂੰ ਨੈਤਿਕ ਮੁੱਲਾਂ `ਤੇ ਅਧਾਰਿਤ ਕਹਾਣੀਆਂ ਜਰੂਰ ਸੁਣਾਉਣ ਤਾਂ ਜੋ ਉਹ ਚੰਗੇ ਨਾਗਰਿਕ ਬਣ ਸਕਣ।ਸਮਾਗਮ ਵਿੱਚ ਕੋਹਾਲਾ ਅਤੇ ਚੌਗਾਵਾਂ ਦੇ ਸਰਪੰਚ ਸਰਕਾਰ ਬਘੇਲ ਸਿੰਘ ਤੇ ਸਰਦਾਰ ਦਲਬੀਰ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਕੱਤਰ ਸਿੰਘ ਅਤੇ ਹੋਰ ਪਤਵੰਤੇ ਸ਼ਾਮਿਲ ਹੋਏ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …