Sunday, May 5, 2024

ਮੁਹਾਲੀ ਵਿਚ 30 ਜੁਲਾਈ ਨੂੰ ਲੱਗੇਗਾ ਅੰਤਰਰਾਸ਼ਟਰੀ ਰੋਜ਼ਗਾਰ ਮੇਲਾ

8 ਅੰਤਰਰਾਸ਼ਟਰੀ ਕੰਪਨੀਆਂ ਵਲੋਂ ਦਿੱਤਾ ਜਾਵੇਗਾ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ

Captain Amrinderਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ 30 ਜੁਲਾਈ ਨੂੰ ਮੁਹਾਲੀ ਦੇ ਸਰਕਾਰੀ ਕਾਲਜ ਵਿਚ ਹੁਨਰ ਵਿਕਾਸ ਤੇ ਉਦਮੀ ਵਿਭਾਗ, ਰਾਸ਼ਟਰੀ ਹੁਨਰ ਵਿਕਾਸ ਕਾਰਪੋਰੇਸ਼ਨ ਅਤੇ ਸੈਰ ਸਪਾਟਾ ਤੇ ਪ੍ਰਹੁਣਚਾਰੀ ਹੁਨਰ ਕੌਂਸਲ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪੱਧਰ ਦਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਰੋਜ਼ਗਾਰ ਦੇ ਪ੍ਰਸਤਾਵ ਦੇਣ ਲਈ ਆ ਰਹੀਆਂ ਹਨ।ਅੰਮ੍ਰਿਤਸਰ ਜਿਲ੍ਹੇ ਦੇ ਨੌਜਵਾਨਾਂ ਨੂੰ ਇਸ ਰੋਜ਼ਗਾਰ ਮੇਲੇ ਦਾ ਲਾਹਾ ਲੈਣ ਦਾ ਸੱਦਾ ਦਿੰਦੇ ਡਿਪਟੀ ਡਾਇਰੈਕਟਰ ਰੋਜ਼ਗਾਰ ਸ੍ਰੀਮਤੀ ਸੁਨੀਤਾ ਕਲਿਆਣ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਮੇਲੇ ਵਿਚ 6000 ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਟੀਚਾ ਉਲੀਕਿਆ ਗਿਆ ਹੈ।
       ਉਨਾਂ ਦੱਸਿਆ ਕਿ ਰੋਜ਼ਗਾਰ ਪ੍ਰਾਪਤੀ ਦੇ ਚਾਹਵਾਨ ਉਮੀਦਾਵਰਾਂ ਦੀ ਸਹਾਇਤਾ ਲਈ ਕਾਲਜ ਵਿਚ 40 ਕਾਉਂਟਰ ਲਗਾਏ ਜਾਣਗੇ, ਜਿਸ ਵਿਚ ਵੱਖ-ਵੱਖ ਖੇਤਰ ਜਿਵੇਂ ਕਿ ਨਰਸਿੰਗ, ਮਹਿਮਾਨ ਨਿਵਾਜੀ, ਪਲੰਬਰ, ਵੈਲਡਰ, ਪ੍ਰਸ਼ਾਸਨ ਸਬੰਧੀ, ਹਾੳੂਸ ਕੀਪਿੰਗ, ਬਿੳੂਟੀ ਤੇ ਵੈਲਨੈਸ ਆਦਿ ਖੇਤਰ ਨਾਲ ਸਬੰਧਤ ਵੱਖ-ਵੱਖ ਟੀਮਾਂ ਸਹਿਯੋਗ ਲਈ ਤਿਆਰ ਹੋਣਗੀਆਂ।ਉਨਾਂ ਦੱਸਿਆ ਕਿ ਰੋਜ਼ਗਾਰ ਮੇਲੇ ਵਿਚ ਉਮੀਦਵਾਰਾਂ ਦੀ ਚੋਣ ਲਈ ਯੂ. ਕੇ., ਆਇਰਲੈਂਡ, ਦੁਬਈ, ਯੂ.ਏ.ਈ, ਕੁਵੈਤ, ਓਮਾਨ, ਕਤਰ, ਬਹਿਰੀਨ ਅਤੇ ਕੁੱਝ ਹੋਰ ਦੇਸ਼ਾਂ ਦੀਆਂ ਨਾਮੀ ਕੰਪਨੀਆਂ ਹਿੱਸਾ ਲੈ ਰਹੀਆਂ ਹਨ।ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਦੇ ਯੋਗ ਉਮੀਦਵਾਰ ਇਸ ਮੌਕੇ ਦਾ ਲਾਹਾ ਲੈ ਸਕਦੇ ਹਨ ਅਤੇ ਉਹ ਇਸ ਲਈ www.ghargharrozgar.punjab.gov.in ’ਤੇ ਜਾ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਰੋਜ਼ਗਾਰ ਮੇਲੇ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਹੈਲਪ ਲਾਈਨ ਨੰਬਰ  7986999981/2/3/4/5 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
 

Check Also

ਨਗਰ ਨਿਗਮ ਨੇ ਐਮਸੇਵਾ ਪੋਰਟਲ `ਤੇ ਜਲ ਸਪਲਾਈ ਅਤੇ ਸੀਵਰੇਜ ਦੀ ਬਿਲਿੰਗ ਕੀਤੀ ਸ਼ੁਰੂ

ਐਸ.ਅੇਮ.ਐਸ ਰਾਹੀਂ ਭੇਜੇ ਜਾਣਗੇ ਬਿੱਲ – ਹਰਪ੍ਰੀਤ ਸਿੰਘ ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਸਥਾਨਕ …

Leave a Reply