Tuesday, May 14, 2024

ਸੀ.ਕੇ.ਡੀ ਇੰਸਟੀਚਿਉਟ ਮੈਨੇਜਮੈਂਟ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ

ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੀ.ਕੇ.ਡੀ ਇੰਸਟੀਚਿੳਟ ਆਫ ਮੈਨੇਜਮੈਂਟ ਆਫ ਟੈਕਨਾਲੋਜੀ ਵਿਖੇ ਕੌਮਾਂਤਰੀ ਮਹਿਲਾ ਦਿਵਸ PUNJ0803201918ਮਨਾਇਆ ਗਿਆ।ਸੀ.ਕੇ.ਡੀ ਇੰਸਟੀਚਿਉਟ ਮੈਂਬਰ ਇੰਚਾਰਜ ਡਾ: ਮਿਸਿਜ ਸੁਖਬੀਰ ਕੋਰ ਮਾਹਲ ਦੀ ਅਗਵਾਈ ਹੇਠ ਚੱਲੇ ਪ੍ਰੋਗਰਾਮ ਤਹਿਤ ਕੋਲਾਜ ਮੇਕਿੰਗ, ਪੋਸਟਰ ਮੇਕਿੰਗ, ਹੈਂਡੀਕਰਾਫਟ, ਮਾਡਲ ਮੇਕਿੰਗ ਅਤੇ ਪੇਟਿੰਗ ਦੇ ਥੀਮਾਂ ਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਉਪਰੰਤ  ਵਿਦਿਆਰਥਣਾਂ ਵਲੋਂ ਗੀਤਾਂ, ਕਵਿਤਾਵਾਂ, ਭਾਸ਼ਣਾਂ. ਕੋਰਿਓਗ੍ਰਾਫੀ ਰਾਹੀਂ ਮਹਿਲਾਵਾਂ ਨੂੰ ਅਪਣੇ ਅਧਿਕਾਰਾਂ ਅਤੇ ਹੱਕਾਂ ਲਈ ਸਚੇਤ ਰਹਿਣ ਦਾ ਸੰਦੇਸ਼ ਦਿੱਤਾ ਗਿਆ।ਡਾ: ਮਿਸਿਜ ਸੁਖਬੀਰ ਕੋਰ ਮਾਹਲ ਨੇ ਵਿਦਿਆਰਥਆਂ ਨੂੰ ਜੀਵਨ ਦੀ ਹਰ ਚੁਣੌਤੀ ਦਾ ਸਾਹਮਣਾ ਕਰਦਿਆਂ ਸਫਲਤਾ ਹਾਸਲ ਕਰਨ ਦੀ ਪ੍ਰੇਰਣਾ ਦਿੱਤੀ।ਜਿਥੇ ਉਹਨਾਂ ਵਿਦਿਆਰਥਣਾਂ ਨੂੰ ਅਪਣੇ ਰਾਜਸੀ, ਸਮਾਜਿਕ ਅਤੇ ਆਰਥਕ ਅਧਿਕਾਰਾਂ ਬਾਰੇ ਜਾਗਰੁਕ ਰਹਿਣ ਲਈ ਕਿਹਾ, ਉਥੇ ਲੜਕਿਆਂ ਨੂੰ ਵੀ ਮਹਿਲਾਵਾਂ ਪ੍ਰਤੀ ਅਪਣਾ ਨਜ਼ਰਿਆਂ ਬਦਲ ਕੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਨਸੀਅਤ ਦਿੱਤੀ।ਉਹਨਾਂ ਵਿਦਿਆਰਥਣਾਂ ਨੂੰ ਅਪਣਾ ਮਲਟੀਟੇਲੈਂਟ ਦਾ ਵਿਲੱਖਣ ਗੁਣ ਦਾ ਪ੍ਰਯੋਗ ਕਰਦਿਆਂ ਆਪਣਾ ਸੁਨਹਿਰੀ ਭਵਿੱਖ ਸਿਰਜਣ ਦੀ ਪ੍ਰੇਰਣਾ ਦਿੱਤੀ।ਉਹਨਾਂ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਨੂੰ ਸਾਰਥਕ ਮਾਇਨੇ ਦੇਣ ਲਈ ਸਮਾਜ ਦੀ ਔਰਤ ਪ੍ਰਤੀ ਮਾਨਸਿਕ ਤਬਦੀਲੀ ਸਭ ਤੋਂ ਵੱਡੀ ਜਰੂਰਤ ਹੈ।

Check Also

ਐਮ.ਐਲ.ਜੀ ਕਾਨਵੈਂਟ ਸਕੂਲ ਦੀ 10ਵੀਂ ਕਲਾਸ `ਚੋਂ ਜੀਵਨ ਸਿੰਘ ਨੇ 91.2% ਅੰਕਾਂ ਨਾਲ ਮਾਰੀ ਬਾਜ਼ੀ

ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਦੌਰਾਨ ਇਲਾਕੇ …

Leave a Reply