ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਚੱਲ ਰਹੀ ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2019 ਕ੍ਰਿਕੇਟ ਲੀਗ ਦੇ ਚੌਥੇ ਦਿਨ 2 ਮੈਚ ਖੇਡੇ ਗਏ ਜਿਸ ‘ਚ ਡਾ. ਇੰਦਰਬੀਰ ਸਿੰਘ ਨਿੱਝਰ ਮੁੱਖ ਮਹਿਮਾਨ ਵਜੋਂ ਪਹੁੰਚੇ।
ਪੂਲ-ਏ ਦੇ ਮੈਚ ਖਤਮ ਹੋਣ ਤੋਂ ਬਾਅਦ ਪੂਲ-ਬੀ ਦੇ ਮੈਚ ਸ਼ੁਰੂ ਹੋਣ ‘ਤੇ ਚੌਥੇ ਦਿਨ ਦੇ ਪਹਿਲੇ ਮੈਚ ‘ਚ ਮਿਨਰਵਾ ਅਕੈਡਮੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਆਰ.ਐਸ.ਸੀ.ਸੀ ਨੂੰ ਗੇਂਦਬਾਜ਼ੀ ਦੀ ਜਿੰਮੇਦਾਰੀ ਸੌਂਪੀ।ਮਿਨਰਵਾ ਦੀ ਟੀਮ 19.4 ਓਵਰਾਂ ‘ਚ ਸਿਰਫ 97 ਦੌੜਾਂ ਹੀ ਬਣਾ ਸਕੀ।ਆਰ.ਐਸ.ਸੀ.ਸੀ ਦੇ ਵਿਕਾਸ ਦੀਕਸ਼ਤ ਨੇ 3.4 ਓਵਰਾਂ ‘ਚ 18 ਦੌੜਾਂ ਦੇ ਕੇ 4 ਵਿਕਟਾਂ ਲਈਆਂ ।
ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਆਰ.ਐਸ.ਸੀ.ਸੀ ਦੀ ਟੀਮ ਨੇ 19.3 ਓਵਰਾਂ ‘ਚ ਹੀ ਜਿੱਤ ਲਈ ਲੋੜੀਂਦੀਆਂ ਦੌੜਾਂ 7 ਵਿਕਟਾਂ ਗਵਾ ਕੇ ਬਣਾ ਲਏ ਅਤੇ ਇਸ ਤਰ੍ਹਾਂ ਇਹ ਮੈਚ ਆਰ.ਐਸ.ਸੀ.ਸੀ ਨੇ 3 ਵਿਕਟਾਂ ਨਾਲ ਜਿੱਤ ਲਿਆ।ਆਰ.ਐਸ.ਸੀ.ਸੀ ਦੇ ਸੁਨੀਲ ਦਲਾਲ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ।ਜਿਸ ਨੇ 32 ਗੇਂਦਾਂ ‘ਤੇ 3 ਚੌਕਿਆਂ ਅਤੇ ਸ਼ਾਨਦਾਰ 2 ਛੱਕਿਆਂ ਦੀ ਮਦਦ ਨਾਲ 40 ਰਨਾਂ ਦਾ ਯੋਗਦਾਨ ਪਾਇਆ ।
ਦੂਜਾ ਮੈਚ ਆਰ.ਆਰ ਸਪੋਰਟਸਅਤੇ ਓ.ਐਨ.ਜੀ.ਸੀ ਦਰਮਿਆਨ ਖੇਡਿਆ ਗਿਆ।ਆਰ.ਆਰ ਸਪੋਰਟਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।ਆਰ.ਆਰ ਸਪੋਰਟਸ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ ਅਰਜੁਨ ਰਾਪਰਿਆ ਦੇ 34 ਦੌੜਾਂ, ਵਿਰੇਂਦਰ ਦਾਹਿਆ ਦੇ 29 ਅਤੇ ਵਿਜੇ ਭਾਰਦਵਾਜ ਦੇ 24 ਦੌੜਾਂ ਦੀ ਮਦਦ ਨਾਲ 7 ਵਿਕਟਾਂ ਗਵਾ ਕੇ 129 ਦੌੜਾਂ ਬਣਾਈਆਂ।130 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਓ.ਐਨ.ਜੀ.ਸੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਸਾਰਥਕ ਰੰਜਨ ਦੇ 48 ਅਤੇ ਓਮ ਭੋਂਸਲੇ ਦੇ 59, ਨਾਟ-ਆਊਟ ਦੌੜਾਂ ਦੀ ਮਦਦ ਨਾਲ ਇਹ ਮੁਕਾਬਲਾ ਸਿਰਫ਼ 13 ਓਵਰਾਂ ‘ਚ ਹੀ 9 ਵਿਕਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਲਿਆ।ਇਸ ਮੈਚ ‘ਚ ਮੈਨ ਆਫ਼ ਦਾ ਮੈਚ ਓ.ਐਨ.ਜੀ.ਸੀ ਦੇ ਸੌਰਭ ਕੁਮਾਰ ਨੂੰ ਦਿੱਤਾ ਗਿਆ।ਜਿਸ ਨੇ 4 ਓਵਰਾਂ ‘ਚ 22 ਦੌੜਾਂ ਦੇ ਕੇ 3 ਸ਼ਾਨਦਾਰ ਵਿਕਟਾਂ ਲੈ ਕੇ ਵਿਰੋਧੀ ਟੀਮ ਆਰ.ਆਰ ਸਪੋਰਟਸ ਨੂੰ ਸਿਰਫ 129 ਦੌੜਾਂ ‘ਤੇ ਸਮੇਟਣ ‘ਚ ਬਹੁਤ ਵੱਡੀ ਭੂਮਿਕਾ ਨਿਭਾਈ ।
ਡਾ. ਇੰਦਰਬੀਰ ਸਿੰਘ ਨਿੱਝਰ ਪ੍ਰੈਜ਼ੀਡੈਂਟ ਆਈ.ਐਮ.ਏ ਅਤੇ ਮੇਜਰ ਕਵਿਤਾ ਰਾਮਦੇਵਪੁਤ੍ਰਾ ਇੰਚਾਰਜ ਪਹਿਲੀ ਪੰਜਾਬ ਬਟਾਲਿਅਨ ਐਨ.ਸੀ.ਸੀ ਅਤੇ ਪ੍ਰੋ. ਚਿਰਾਗ ਰਾਮਦੇਵਪੁਤ੍ਰਾ ਨੇ ਮੈਨ ਆਫ਼ ਦੀ ਮੈਚ ਰਹੇ ਖਿਡਾਰੀਆਂ ਨੂੰ ਟ੍ਰਾਫ਼ੀਆਂ ਦਿੱਤੀਆਂ।ਡਾ. ਅਮਨਦੀਪ ਕੌਰ, ਡਾ. ਕੰਵਰਜੀਤ ਸਿੰਘ, ਡਾ. ਰਾਜੀਵ ਵੋਹਰਾ, ਡਾ. ਸੁਖਜੀਤ ਸਿੰਘ ਸਕੱਤਰ ਆਈ.ਐਮ.ਏ, ਜਤਿੰਦਰ ਸਿੰਘ ਭੱਲਾ, ਹਰਵਿੰਦਰ ਸਿੰਘ ਹੈਰੂ, ਮਨੀਸ਼ ਸ਼ਰਮਾ, ਲਵਲੀ ਅਰੋੜਾ ਵੀ ਹਾਜ਼ਰ ਸਨ। ਮੈਚ ਦੇਖਣ ਲਈ ਨਿਰਮਲ ਸਿੰਘ ਪ੍ਰਧਾਨ ਚੀਫ ਖ਼ਾਲਸਾ ਦੀਵਾਨ ਅਤੇ ਲਾਇਨ ਵਿਸ਼ਵਾ ਮਿੱਤਰ ਗੋਇਲ ਜਨਰਲ ਸਕੱਤਰ ਫੌਂਡਰੀ ਐਸੋਸੀਏਸ਼ਨ ਬਟਾਲਾ, ਧਰਮਵੀਰ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮੇਨ ਬਰਾਂਚ, ਲਾਇਨ ਵਿਪਨ ਪੁਰੀ ਪ੍ਰੈਜ਼ੀਡੈਂਟ ਲਾਇੰਜ਼ ਕਲੱਬ ਬਟਾਲਾ (ਸਮਾਇਲ), ਲਾਇਨ ਚਰਨਜੀਤ ਸਿੰਘ, ਖਾਜਨਚੀ ਲਾਇਨਜ਼ ਕਲੱਬ ਬਟਾਲਾ ਖਾਸ ਮਹਿਮਾਨ ਵਜੋਂ ਪਹੁੰਚੇ।ਲਵਲੀ ਅਰੋੜਾ ਡਾਇਰੈਕਟਰ ਏ.ਸੀ.ਏ ਨੇ ਦਰਸ਼ਕਾਂ ਅਤੇ ਖਿਡਾਰੀਆਂ ਲਈ ਬਹੁਤ ਹੀ ਆਕਰਸ਼ਕ ਇਨਾਮਾਂ ਦਾ ਐਲਾਨ ਕੀਤਾ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …