3 ਦਿਨ ਨਹੀ ਹੋਵਗੀ ਰੀਟਰੀਟ ਸੈਰੇਮਨੀ
ਅੰਮ੍ਰਿਤਸਰ, 2 ਨਵੰਬਰ (ਬਿਊਰੋ)- ਭਾਰਤ-ਪਾਕਿਸਤਾਨ ਦਰਮਿਆਨ ਸੜਕ ਰਸਤੇ ਅਟਾਰੀ-ਵਾਹਗਾ ਬਾਰਡਰ ਜਿਥੇ ਹਰ ਰੋਜ ਭਾਰਤੀ ਬਾਰਡਰ ਸੁਰੱਖਿਆ ਫੋਰਸ ਅਤੇ ਪਾਕਿਸਤਾਨੀ ਰੇਂਜਰਾਂ ਵਲੋਂ (ਰੀਟਰੀਟ ਸੈਰੇਮਨੀ) ਝੰਡੇ ਦੀ ਰਸਮ ਕੀਤੀ ਜਾਂਦੀ ਹੈ, ਵਿਖੇ ਕੱਲ ਪਾਕਿਸਤਾਨ ਵਾਲੇ ਪਾਸੇ ਰੀਟਰੀਟ ਵੇਖ ਕੇ ਵਾਪਸ ਪਰਤ ਰਹੇ ਪਾਕਿਸਤਾਨੀ ਨਾਗਰਿਕਾਂ ‘ਤੇ ਸ਼ਾਮ ਨੂੰ ਫਿਦਾਇਨ ਹਮਲਾ ਕੀਤਾ ਗਿਆ, ਜਿਸ ਵਿੱਚ ਤਕਰੀਬਨ 55 ਵਿਅੱਕਤੀਆਂ ਦੀ ਮੌਤ ਅਤੇ 200 ਤੋਂ ਵੱਧ ਦੇ ਜਖਮੀ ਹੋ ਜਾਣ ਦੀ ਖਬਰ ਹੈ।
ਸ਼ਰਹੱਦ ਪਾਰੋਂ ਆਈਆਂ ਖਬਰਾਂ ਅਨੁਸਾਰ ਆਤਮਘਾਤੀ ਹਮਲੇ ਦੌਰਾਨ ਮਾਰੇ ਗਏ ਤੇ ਫੱਟੜ ਹੋਏ ਵਿਅੱਕਤੀਆਂ ਵਿੱਚ ਪਾਕਿ ਰੇਂਜਰਜ਼, ਔਰਤਾਂ, ਮਰਦ ਤੇ ਬੱਚੇ ਸ਼ਾਮਲ ਹਨ। ਪਾਕਿਸਤਾਨ ਪੁਲਿਸ ਫੋਰਸ ਦੇ ਅਧਿਕਾਰੀਆਂ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ, ਅਲਕਾਇਦਾ ਅੱਤਵਾਦੀ ਜਥੇਬੰਦੀ ਜਿਸ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ, ਨਾਲ ਸਬੰਧਤ ਆਤਮਘਾਤੀ ਬੰਬਾਰ ਜੋ ਵਾਹਗਾ ਬਾਰਡਰ ਵੱਲ ਦੀ ਪਰੇਡ ਗਰਾਊਂਡ ਵੱਲ ਵਧ ਰਿਹਾ ਸੀ ਨੂੂ ਜਦ ਰੋਕਿਆ ਗਿਆ ਤਾਂ ਉਸ ਨੇ ਆਪਣੇ ਆਪ ਨੂੰ ਉਡਾ ਕੇ ਸਰਹੱਦ ਤੋਂ ਵਾਪਸ ਪਰਤ ਰਹੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪਾਕਿ ਅਧਿਕਾਰੀਆਂ ਅਨੁਸਾਰ ਸਰਹੱਦ ‘ਤੇ ਪਾਕਿ ਰੇਂਜਰਾਂ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਸੀ, ਲੇਕਿਨ ਜਦ ਲੋਕ ਰੀਟਰੀਟ ਦੇਖ ਕੇ ਵਾਪਸ ਆ ਰਹੇ ਸਨ ਤਾਂ ਤਕਰੀਬਨ 5 ਕਿਲੋ ਧਮਾਕਾਖੇਜ ਸਮੱਗਰੀ ਨਾਲ ਲੈਸ ਬੰਬਾਰ ਨੇ ਇਸ ਕਾਰਵਾਈ ਨੂੰ ਅੰਜ਼ਾਮ ਦਿਤਾ।ਪਾਕਿ ਦੀਆ ਸੁਰਖਿਆ ਏਜੰਸੀਆਂ ਤੇ ਪੁਲਿਸ ਜਵਾਨਾਂ ਨੇ ਜਖਮੀਆਂ ਨੂੰ ਇਲਾਜ਼ ਲਈ ਤੁਰੰਤ ਕਰੀਬੀ ਹਸਪਤਾਲਾਂ ਵਿੱਚ ਪਹੁੰਚਾਇਆ।
ਅਟਾਰੀ ਸਰਹੱਦ ਨੇੜੇ ਹੋਏ ਇਸ ਧਮਾਕੇ ਨਾਲ ਦੋਨਾਂ ਮੁਲਕਾਂ ਦਰਮਿਆਨ ਵਪਾਰ ਨੂੰ ਵਧਾਉਣ ਲਈ ਬਣਾਈ ਗਈ ਆਈਪੀਸੀ ਚੌਕੀ ਹਿੱਲ ਗਈ ਅਤੇ ਬੀ.ਐਸ.ਐਫ ਦੇ ਜਵਾਨਾਂ ਨੇ ਉਸੇ ਸਮੇਂ ਪੁਜਸ਼ਿਨਾਂ ਲੈ ਲਈਆਂ ਅਤੇ ਉਚ ਅਧਿਕਾਰੀ ਮੌਕੇ ਤੇ ਪਹੁੰਚ ਗਏ। ਇਸ ਘਟਨਾ ਦੀ ਜਾਣਕਾਰੀ ਗਗ੍ਰਹਿ ਮੰਤਰਲੇ ਨੂੰ ਭੇਜ ਦਿੱਤੀ ਗੲ ਿਅਤੇ ਹਾਈ ਅਲਰਟ ਜਾਰੀ ਕਰ ਦਿਤਾ ਗਿਆ।
ਬੀ.ਐਸ.ਐਫ ਦੇ ਅਧਿਕਾਰੀਆਂ ਅਨੁਸਾਰ ਬਾਰਡਰ ‘ਤੇ ਰੀਟਰੀਟ ਸੈਰੇਮਨੀ 3 ਦਿਨ ਲਈ ਰੋਕ ਦਿਤੀ ਗਈ ਹੈ।