Friday, July 5, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਨ ਵਿਭਾਗਾਂ ਦੇ ਨਵੇਂ ਮੁਖੀ ਨਿਯੁੱਕਤ

ਅੰਮ੍ਰਿਤਸਰ, 01 ਜਨਵਰੀ 2024 (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਵੇਂ ਸਾਲ `ਤੇ ਕੁੱਝ ਆਪਣੇ ਅਧਿਆਪਨ ਵਿਭਾਗਾਂ ਵਿਚ ਨਵੇਂ ਮੁਖੀਆਂ ਦੀ ਨਿਯੁਕਤੀ ਕੀਤੀ ਹੈ।ਡਾ. ਪਲਵਿੰਦਰ ਸਿੰਘ ਨੇ ਕੈਮਿਸਟਰੀ ਵਿਭਾਗ ਦੇ ਨਵੇਂ ਮੁਖੀ ਵਜੋਂ ਅਹੁੱਦਾ ਸੰਭਾਲਿਆ ਹੈ ਅਤੇ ਡਾ. ਬਿਮਲਦੀਪ ਸਿੰਘ ਨੂੰ ਕਾਨੂੰਨ ਵਿਭਾਗ ਦੇ ਮੁਖੀ ਵਜੋਂ ਨਿਯੁੱਕਤ ਕੀਤਾ ਹੈ। ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਕੁਲਜੀਤ ਕੌਰ ਅਤੇ ਮਿਆਸ ਜੀ.ਐਨ.ਡੀ.ਯੂ. ਡਿਪਾਰਟਮੈਂਟ ਆਫ਼ ਸਪੋਰਟਸ ਸਾਇੰਸਜ਼ ਅਤੇ ਮੈਡੀਸਨ ਦੇ ਮੁਖੀ ਵਜੋਂ ਡਾ. ਅਮਰਿੰਦਰ ਸਿੰਘ ਇਨ੍ਹਾਂ ਨਿਯੁਕਤੀਆਂ ਵਿਚ ਸ਼ਾਮਲ ਹਨ।ਖੇਤਰੀ ਕੈਂਪਸਾਂ ਵਿੱਚ ਵੀ ਕੁੱਝ ਨਵੀਆਂ ਨਿਯੁਕਤੀਆਂ ਕੀਤੀ ਗਈ ਹੈ ਜਿਨ੍ਹਾਂ ਜਿਨ੍ਹਾਂ ਵਿੱਚ ਡਾ. ਵਰਿੰਦਰ ਕੌਰ ਜਲੰਧਰ ਵਿੱਚ ਕਾਨੂੰਨ ਵਿਭਾਗ ਦੇ ਮੁਖੀ ਨਿਯੁਕਤ ਕੀਤੇ ਗਏ ਹਨ ਅਤੇ ਡਾ. ਅਨੂ ਸ਼ੀਤਲ ਨੇ ਗੁਰਦਾਸਪੁਰ ਵਿੱਚ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਦਾ ਚਾਰਜ ਸੰਭਾਲਿਆ ਹੈ।ਡਾ. ਹਰਸੰਦਲਦੀਪ ਕੌਰ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਮੁਖੀ ਵਜੋਂ ਕਾਰਜਸ਼ੀਲ ਹੋ ਗਏ ਹਨ ਅਤੇ ਡਾ. ਮਨੂ ਸ਼ਰਮਾ, ਐਸੋਸੀਏਟ ਵਿਭਾਗ ਨੇ ਵੀ ਇਤਿਹਾਸ ਵਿਭਾਗ ਦੇ ਮੁਖੀ ਵਜੋਂ ਅਹੁੱਦਾ ਸੰਭਾਲ ਲਿਆ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …