Friday, July 5, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਨਵੇਂ ਸਾਲ ਮੌਕੇ ਵਿਸ਼ੇ ਹਵਨ ਯੱਗ

ਅੰਮ੍ਰਿਤਸਰ, 01 ਜਨਵਰੀ 2024 (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਪਾਵਨ ਹਵਨ ਯੱਗ ਦੇ ਆਯੋਜਨ ਨਾਲ 2024 ਕਾ ਸਵਾਗਤ ਜੋਸ਼ੋ ਖਰੋਸ਼ ਤੇ ਉਤਸ਼ਾਹ ਨਾਲ ਕੀਤਾ ਗਿਆ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਟੀਚਰ ਅਤੇ ਨਾਨ ਟੀਚਰਾਂ ਨੇ ਹਵਨ ਯੱਗ ਦੀ ਪਵਿੱਤਰ ਵਿੱਚ ਵੈਦਿਕ ਮੰਗਲ ਉਚਾਰਣ ਕਰਕੇ ਆਹੂਤੀਆਂ ਅਰਪਿਤ ਕੀਤੀਆਂ ਅਤੇ ਵੈਦਿਕ ਭਜਨ ਗਾਇਣ ਕੀਤੇ ਗਏ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਹਾਜ਼ਰੀਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਰਬਸ਼ਕਤੀ ਮਾਨ ਪ੍ਰਮਾਤਮਾ ਤੋਂ ਬਿਨਾਂ ਸੰਸਾਰ ਵਿੱਚੇ ਕੁੱਝ ਵੀ ਸੰਭਵ ਨਹੀਂ।ਉਸੇ ਪ੍ਰਮਾਤਮਾ ਦੀ ਪੂਜਾ ਮਹਾਰਿਸ਼ੀ ਦਯਾਨੰਦ ਸਰਸਵਤੀ ਨੇ ਕੀਤੀ ਅਤੇ ਇਸ ਜਗਤ ਦੇ ਕਲਿਆਣ ਹਿੱਤ ਵੈਦਿਕ ਹਵਨ ਪੱਧਤੀ ਦਾ ਪ੍ਰਚਾਰ-ਪ੍ਰਸਾਰ ਕੀਤਾ ਸੀ।ਉਸ ਮਹਾਪੁਰਸ਼ ਦੇ ਪੂਰਨਿਆਂ ‘ਤੇ ਚੱਲਦੇ ਹੋਏ ਅਸੀਂ ਹਮੇਸ਼ਾਂ ਮਨੁੱਖੀ ਭਲਾਈ ਨੂੰ ਹੀ ਆਪਣਾ ਨਿਸ਼ਾਨਾ ਮੰਨਦੇ ਹਾਂ।ਅੱਜ ਨਵੇਂ ਸਾਲ ਦੀ ਸ਼ੁਰੂਆਤ ਹਵਨ ਯੱਗ ਨਾਲ ਅਸੀਂ ਪ੍ਰਮਾਤਮਾ ਪਾਸ ਅਰਦਾਸ ਕਰਦੇ ਹਾਂ ਕਿ ਸਾਲ 2024 ਸਭ ਦੇ ਜੀਵਨ ਵਿੱਚ ਨਵੀਂ ਉਮੰਗ ਤੇ ਪ੍ਰਫੁੱਲਤਾ ਲਿਆਵੇ ਨਵੀਂ ਊਰਜ਼ਾ ਦਾ ਸੰਚਾਰ ਹੋਵੇ।ਸਭ ਤਰੱਕੀ ਕਰਨ, ਤੰਦਰੁਸਤ ਅਤੇ ਖੁਸ਼ਹਾਲ ਰਹਿਣ।ਸਾਡਾ ਦੇਸ਼, ਸੂਬਾ, ਸਕੂਲ਼ ਤੇ ਪਰਿਵਾਰ ਨਵੇਂ ਸਾਲ ‘ਚ ਦਿਨ ਦੋਗੁਨੀ ਤੇ ਰਾਤ ਚੌਗੁਣੀ ਤਰੱਕੀ ਕਰੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …