Saturday, April 13, 2024

ਪੀ.ਪੀ.ਐਸ ਚੀਮਾਂ ਦੇ ਬੱਚਿਆਂ ਜੇ.ਈ (ਮੇਨ) ਦੇ ਨਤੀਜਿਆਂ ‘ਚ ਕੀਤਾ ਨਾਮ ਰੌਸ਼ਨ

ਸੰਗਰੂਰ, 15 ਫਰਵਰੀ (ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ, ਚੀਮਾਂ ਦੇ ਬੱਚਿਆਂ ਨੇ ਜੇ.ਈ (ਮੇਨ) ਦੇ ਪੇਪਰ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ 10+2 ਜਮਾਤ ਦੇ ਬੱਚਿਆਂ ਏਮਨਜੋਤ ਸਿੰਘ ਨੇ 97.4 ਪ੍ਰਤੀਸ਼ਤ, ਮਨਿੰਦਰ ਸਿੰਘ ਨੇ 88.2 ਪ੍ਰਤੀਸ਼ਤ, ਪ੍ਰਭਜੋਤ ਕੌਰ ਨੇ 77.3 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਇਲਾਕੇ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਨੇ ਦੱਸਿਆ ਕਿ ਇਹ ਸਾਡੇ ਖੇਤਰ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਬੱਚਿਆਂ ਨੇ ਜੇ.ਈ (ਮੇਨ) ਦੇ ਪਹਿਲੇ ਪੜਾਅ ਵਿੱਚ ਬਿਨਾਂ ਕੋਚਿੰਗ ਲਏ ਸਕੂਲ ਵਿੱਚ ਹੀ ਤਿਆਰੀ ਕਰ ਕੇ ਆਪਣੀ ਜਗ੍ਹਾ ਬਣਾ ਲਈ ਹੈ।ਉਨ੍ਹਾਂ ਨੇ ਕਿਹਾ ਕਿ ਆਈ.ਆਈ.ਟੀ, ਜੇ.ਈ ਮੇਨਜ਼ ਅਡਵਾਂਸ ਤੋਂ ਇਲਾਵਾ ਸਕੂਲ ਕੈਂਪਸ ਵਿੱਚ ਹੀ ਨੀਟ, ਐਨ.ਟੀ.ਐਸ.ਈ, ਐਨ.ਡੀ.ਏ ਤੇ ਓਲੰਪੀਅਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ।ਇਸ ਮੌਕੇ ਮੈਡਮ ਕਿਰਨਪਾਲ ਕੌਰ, ਪ੍ਰਿੰਸੀਪਲ ਸੰਜੇ ਕੁਮਾਰ, ਇੰਜ. ਸਦਾਮ ਹੁਸੈਨ ਅਤੇ ਸਕੂਲ ਦੇ ਸਮੂਹ ਸਟਾਫ ਨੇ ਇਨ੍ਹਾਂ ਬੱਚਿਆਂ ਨੂੰ ਸੁਭ-ਕਾਮਨਾਵਾਂ ਦਿੱਤੀਆਂ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …