Wednesday, July 3, 2024

 ਨਹੀਂ ਮਿਲਿਆ ਚਾਰ ਦਿਨਾਂ ਤੋਂ ਲਾਪਤਾ ਸਕੂਲ ਗਿਆ ਵਿਦਿਆਰਥੀ

ਦਿਹਾਤੀ ਤੇ ਸਿਟੀ ਪੁਲਸ ਨੇ 4 ਦਿਨਾਂ ਤੱਕ ਪਰਿਵਾਰ ਨੂੰ ਕੀਤਾ ਪਰੇਸ਼ਾਨ, ਨਹੀ ਲਈ ਦਰਖਾਸਤ

PPN0708201521

ਛੇਹਰਟਾ, 7 ਅਗਸਤ (ਪ.ਪ) – ਸਕੂਲ ਪੜਣ ਗਏ ਨਾਬਾਲਗ ਲੜਕੇ ਨੂੰ ਮੈਡਮ ਵਲੋਂ ਝਿੱੜਕਣ ‘ਤੇ ਲਾਪਤਾ ਹੋਇਆ ਵਿਦਿਆਰਥੀ ਅਜੇ ਤੱਕ ਨਹੀਂ ਮਿਲਿਆ।ਲਾਪਤਾ ਲੜਕੇ ਦੇ ਦਾਦਾ ਪੀੜਤ ਸੂਰਤਾ ਸਿੰਘ ਨੇ ਦੱਸਿਆ ਕਿ ਉਨਾਂ ਦਾ ਪੌਤਰਾ ਦਲਜੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਭਕਨਾਂ ਪੱਤੀ ਕਲਾਰ ਨਰਾਇਣਗੜ ਸਥਿਤ ਐਲ. ਡੀ ਪੈਰਾਮਾਊਂਟ ਸਕੂਲ ਵਿਚ ਦਸਵੀਂ ਦਾ ਵਿਦਿਆਰਥੀ ਹੈ ਜੋ ਬੀਤੀ 4 ਅਗਸਤ 2015 ਨੂੰ ਘਰੋਂ ਕਰੀਬ 9 ਵਜੇ ਸਕੂਲ ਗਿਆ ਸੀ, ਜੋ ਕਿ ਘਰ ਦੇਰ ਸ਼ਾਮ ਤੱਕ ਘਰ ਵਾਪਿਸ ਨਹੀ ਪਰਤਿਆ। ਉਨਾਂ ਦੱਸਿਆ ਕਿ ਜਦ ਕਾਫੀ ਦੇਰ ਤੱਕ ਉਨਾਂ ਦਾ ਬੱਚਾ ਘਰ ਨਹੀ ਆਇਆ ਤਾਂ ਉਨਾਂ ਉਸ ਦੀ ਭਾਲ ਸ਼ੁਰੂ ਕੀਤੀ ਤੇ ਸਕੂਲ ਦੇ ਵਿਦਿਆਰਥੀਆਂ ਤੋਂ ਪਤਾ ਕੀਤਾ। ਬੱਚਿਆਂ ਨੇ ਦੱਸਿਆ ਕਿ ਦਲਜੀਤ ਸਿੰਘ ਸਵੇਰੇ ਸਕੂਲ ਦੇਰੀ ਨਾਲ ਆਇਆ ਸੀ, ਜਿਸ ਨੂੰ ਲੈ ਕੇ ਮੈਡਮ ਨੇ ਉਸ ਨੂੰ ਝਿੱੜਕਿਆਂ ਤੇ ਘਰ ਭੇਜ ਦਿੱਤਾ ਸੀ। ਉਨਾਂ ਕਿਹਾ ਕਿ ਜਦ ਉਨਾਂ ਸਕੂਲ ਜਾ ਕੇ ਵੇਖਿਆਂ ਤਾਂ ਸਕੂਲ ਬੰਦ ਹੋ ਗਿਆ ਸੀ, ਤੇ ਉਹ ਪ੍ਰਿਸੀਪਲ ਦੇ ਘਰ ਵੀ ਪਤਾ ਕਰਨ ਗਏ ਪਰ ਉਨਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀ ਮਿਲਿਆ। ਉਨਾਂ ਦੱਸਿਆ ਕਿ ਇਸ ਸਬੰਧੀ ਉਨਾਂ ਥਾਣਾ ਘਰਿੰਡਾ ਵਿਖੇ ਦਰਖਾਸਤ ਦਿੱਤੀ, ਪਰ ਪੁਲਸ ਨੇ ਉਨਾਂ ਨੂੰ ਆਪਣਾ ਇਲਾਕਾ ਨਾ ਹੋਣ ਕਾਰਨ ਛੇਹਰਟਾ ਥਾਣਾ ਭੇਜ ਦਿੱਤਾ।ਉਨਾਂ ਜਦ ਥਾਣਾ ਛੇਹਰਟਾ ਵਿਚ ਦਰਖਾਸਤ ਦਿੱਤੀ ਤਾਂ ਥਾਣਾ ਛੇਹਰਟਾ ਪੁਲਸ ਨੇ ਚੋਂਕੀ ਟਾਊਨ ਛੇਹਰਟਾ ਵਿਚ ਭੇਜਿਆ, ਪਰ ਚੋਂਕੀ ਛੇਹਰਟਾ ਨੇ ਵੀ ਉਨਾਂ ਦੀ ਦਰਖਾਸਤ ਨਹੀ ਲਈ।ਉਨਾਂ ਦੱਸਿਆ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਆਪਣੇ ਬੱਚੇ ਦੀ ਭਾਲ ਲਈ ਥਾਣਿਆ ਵਿਚ ਚੱਕਰ ਕੱਟ ਰਹੇ ਹਨ, ਪਰ ਪੁਲਸ ਵਲੋਂ ਉਨਾਂ ਦੀ ਕੋਈ ਸੁਣਵਾਈ ਨਹੀ ਕੀਤੀ ਜਾ ਰਹੀ ਤੇ ਇੱਧਰ ਉੱਧਰ ਦੇ ਚੱਕਰ ਲਗਵਾਏ ਜਾ ਰਹੇ ਹਨ।
ਉਨਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨਾਂ ਦੀ ਦਰਖਾਸਤ ਲੈ ਕੇ ਬੱਚੇ ਦੀ ਭਾਲ ਕੀਤੀ ਜਾਵੇ।ਇਸ ਸਬੰਧੀ ਜਦ ਥਾਣਾ ਮੁੱਖੀ ਅਰੁਣ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਇਹ ਮਾਮਲਾ ਉਨਾਂ ਧਿਆਨ ਵਿੱਚ ਨਹੀ ਸੀ, ਅੱਜ ਹੀ ਪਰਿਵਾਰ ਉਨਾਂ ਨੂੰ ਮਿਲਿਆ ਹੈ ਤੇ ਉਨਾਂ ਬੱਚੇ ਦੀ ਰਿਪੋਰਟ ਦਰਜ ਕਰ ਲਈ ਹੈ ਤੇ ਸਾਰੇ ਥਾਣਿਆਂ ਵਿਚ ਇਸ਼ਤਿਹਾਰ ਜਾਰੀ ਕਰਨ ਦੇ ਨਿਦੇਸ਼ ਦੇ ਦਿੱਤੇ ਹਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply