Monday, July 1, 2024

ਬੁਰੀ ਤਰ੍ਹਾਂ ਨਕਾਰੇ ਜਾਣ ਦੇ ਬਾਵਜੂਦ ਕਾਂਗਰਸ ਨੇ ਕੋਈ ਸਬਕ ਨਹੀਂ ਸਿੱਖਿਆ- ਮਜੀਠੀਆ

ਅੱਧੀ ਦਰਜਨ ਪਿੰਡਾਂ ਦੇ ਵਿਕਾਸ ਲਈ ਇੱਕ ਕਰੋੜ ਤੋਂ ਵਧ ਦੀ ਰਾਸ਼ੀ ਵੰਡੀ

PPN0708201520
ਜੈਂਤੀਪੁਰ/ ਟਾਹਲੀ ਸਾਹਿਬ, 7 ਅਗਸਤ (ਪ.ਪ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਵੱਲੋਂ ਸੰਸਦ ਦੀ ਕਾਰਵਾਈ ਨਾ ਚਲਣ ਦੇਣ, ਵਾਕਆਊਟ ਕਰਨ ਅਤੇ ਸੰਸਦ ਦੇ ਬਾਹਰ ਧਰਨਾ ਦੇਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਦੀ ਨਾਕਾਰਾਤਮਕ ਸੋਚ ਕਾਰਨ ਹੀ ਅੱਜ ਕਾਂਗਰਸ ਪਾਰਟੀ ਨਿਘਾਰ ਵੱਲ ਤੇਜੀ ਨਾਲ ਵੱਧ ਰਹੀ ਹੈ ।
ਸ: ਮਜੀਠੀਆ ਹਲਕਾ ਮਜੀਠਾ ਦੇ ਪਿੰਡਾਂ ਦੇ ਵਿਕਾਸ ਲਈ ਅੱਜ ਦੂਜੇ ਦਿਨ ਵੀ ਅੱਧੀ ਦਰਜਨ ਪਿੰਡਾਂ ਨੂੰ ਗਰਾਂਟਾਂ ਦੇ ਚੈੱਕ ਵੰਡ ਰਹੇ ਸਨ, ਜਿਨ੍ਹਾਂ ਵਿੱਚ ਸਰਹਾਲਾ ਨੂੰ 17 ਲੱਖ, ਕਾਦਰਾਬਾਦ ਖੁਰਦ ਨੂੰ 14 ਲੱਖ, ਕਾਦਰਾਬਾਦ ਨੂੰ 18 ਲੱਖ, ਕੋਟਲੀ ਮਲੀਆਂ ਨੂੰ 24 ਲੱਖ, ਬਠੂਚੱਕ ਨੂੰ 17 ਲੱਖ ਅਤੇ ਕੋਟਲੀ ਢੋਲੇਸਾਹ ਂ ਸਰਹਾਲਾ ਸੜਕ ਨੂੰ 10 ਫੁੱਟ ਚੌੜੀ ਕਰਨ ਲਈ 27 ਲੱਖ ਸਮੇਤ ਕੁਲ 1 ਕਰੋੜ 17 ਲੱਖ ਦੀ ਗ੍ਰਾਂਟ ਦਿੱਤੀ ਗਈ। ਇਸ ਮੌਕੇ ਉਹਨਾਂ ਵੱਲੋਂ ਦਰਜਨ ਤੋਂ ਵੱਧ ਵਿਕਾਸ ਕਾਰਜਾਂ ਦੇ ਨੀਂਹ-ਪੱਥਰ ਵੀ ਰੱਖੇ ਗਏ।ਇਸ ਦੌਰਾਨ ਕੋਟਲੀ ਮਲੀਆਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਮਹਿਜ਼ 44 ਸੀਟਾਂ ‘ਤੇ ਸਿਮਟ ਜਾਣ ‘ਤੇ ਵੀ ਕੋਈ ਸਬਕ ਨਹੀਂ ਸਿੱਖਿਆ ਅਤੇ ਜੇ ਕਾਂਗਰਸ ਨੇ ਲੋਕਾਂ ਪ੍ਰਤੀ ਜਵਾਬਦੇਹ ਹੁੰਦਿਆਂ ਚੰਗੇ ਕੰਮ ਕੀਤੇ ਹੁੰਦੇ ਤਾਂ ਇਸ ਦੀ ਅੱਜ ਵਰਗੀ ਮਾੜੀ ਹਾਲਤ ਨਾ ਹੁੰਦੀ।
ਕਾਂਗਰਸ ਵੱਲੋਂ ਸੰਗਤ ਦਰਸ਼ਨਾਂ ‘ਤੇ ਟਿੱਪਣੀ ਕਰਨ ‘ਤੇ ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਭਾਈਚਾਰਕ ਸਾਂਝ ਅਤੇ ਰਾਜ ਦਾ ਵਿਕਾਸ ਸਰਕਾਰ ਦਾ ਮੁੱਖ ਏਜੰਡਾ ਹੈ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨਾਂ ਰਾਹੀ ਰਾਜ ਦੇ ਪਿੰਡਾਂ ਦੇ ਵਿਕਾਸ ਵਲ ਵਿਸ਼ੇਸ਼ ਧਿਆਨ ਦੇ ਰਹੇ ਹਨ। ਜਿਸ ਨੂੰ ਪੰਜਾਬ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਪਰ ਲੋਕਾਂ ਦੀਆਂ ਮੁਸ਼ਕਲਾਂ ਅਤੇ ਵਿਕਾਸ ਲਈ ਸਰਕਾਰ ਦਾ ਲੋਕਾਂ ਤਕ ਪਹੁੰਚਣਾ ਅਤੇ ਲੋਕਾਂ ਦੇ ਮਸਲੇ ਮੌਕੇ ‘ਤੇ ਹੱਲ ਹੋਣੇ ਕਾਂਗਰਸ ਨੂੰ ਗਵਾਰਾ ਨਹੀਂ ਹੈ। ਇਸ ਵਿਰੋਧ ਦਾ ਜਵਾਬ ਲੋਕ ਸਮੇਂ ਆਉਣ ‘ਤੇ ਕਾਂਗਰਸ ਨੂੰ ਦੇਣਗੇ।
ਪਿੰਡ ਸਰਹਾਲਾ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਹਲਕੇ ਨੂੰ ਵਿਕਾਸ ਦਾ ਇੱਕ ਵੱਡਾ ਕੇਂਦਰ ਬਣਾਉਣਾ ਉਹਨਾਂ ਦਾ ਪ੍ਰਮੁੱਖ ਟੀਚਾ ਹੈ ਅਤੇ ਇਸ ਕਾਰਜ ਲਈ ਉਹਨਾਂ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ। ਉਹਨਾਂ ਸਰਕਾਰ ਵੱਲੋਂ ਉੱਸਾਰੇ ਗਏ ਸਾਂਝ ਕੇਂਦਰਾਂ ਦਾ ਲਾਭ ਉਠਾਉਣ ਲਈ ਵੀ ਕਿਹਾ। ਉਹਨਾਂ ਦੱਸਿਆ ਕਿ ਐੱਸ ਸੀ ਭਾਈਚਾਰੇ ਨੂੰ ਸਹੂਲਤ ਦੇਣ ਲਈ ਮੁਫ਼ਤ ਪਲਾਟ ਅਲਾਟ ਕਰਨ ਦਾ ਕੰਮ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਗਿਆ ਹੈ।
ਇਸ ਮੌਕੇ ਪਿੰਡ ਵਾਸੀਆਂ ਤੇ ਕਿਸਾਨਾਂ ਨੇ ਕਿਹਾ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਕਾਰਨ ਅੱਜ ਉਹਨਾਂ ਨੂੰ ਟਿਉੁਬਲਵੈਲ ਬੰਦ ਰੱਖਣੇ ਪੈ ਰਹੇ ਹਨ। ਮਜੀਠੀਆ ਅਨੁਸਾਰ ਅੱਜ ਵੰਡੀਆਂ ਗਰਾਂਟਾਂ ਨਾਲ ਪਿੰਡਾਂ ਦੇ ਮੁੱਖ ਬਾਜ਼ਾਰ ਕੰਕਰੀਟ ਨਾਲ ਬਣਾਏ ਜਾਣਗੇ ਅਤੇ ਫਿਰਨੀਆਂ, ਗਲੀਆਂ-ਨਾਲੀਆਂ ਤੇ ਡੇਰਿਆਂ ਨੂੰ ਜਾਂਦੇ ਰਸਤੇ ਪੱਕੇ ਬਣਾਏ ਜਾਣਗੇ। ਇਸ ਮੌਕੇ ਮੇਜਰ ਸ਼ਿਵੀ, ਪੱਪੂ ਜੈਂਤੀਪੁਰ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਬੀਡੀਪੀਓ ਜ਼ੀਨਤ ਖ਼ਹਿਰਾ, ਡੀ ਐੱਸ ਪੀ ਵਿਸ਼ਾਲ ਜੀਤ ਸਿੰਘ , ਬਲਵਿੰਦਰ ਸਿੰਘ ਬਲੋਵਾਲੀ, ਡਾ ਤਰਸੇਮ ਸਿੰਘ ਸਿਆਲਕਾ, ਜਗੀਰ ਸਿੰਘ ਸਰਪੰਚ, ਅਜੀਤ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਉਪਲ, ਗੁਲਜ਼ਾਰ ਸਿੰਘ, ਮਨੋਹਰ ਹੁੰਦਲ, ਸਵਿੰਦਰ ਸਿੰਘ ਫੌਜੀ, ਦਿਲਬਾਗ ਸਿੰਘ ਲਹਿਰਕਾ, ਨਰਪਿੰਦਰ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਕਾਦਰਾਬਾਦ, ਸਵਿੰਦਰ ਸਿੰਘ, ਨਿਸ਼ਾਨ ਸਿੰਘ, ਹਰਵਿੰਦਰ ਸਿੰਘ ਸਰਪੰਚ, ਹਿੰਮਤ ਸਿੰਘ, ਗੁਰਕਿਰਪਾਲ ਸਿੰਘ, ਡਾ: ਹਿਰਦੇ ਪਾਲ ਸਿੰਘ, ਸਰਬਜੀਤ ਸਿੰਘ ਕੋਟਲੀ ਮਲੀਆਂ, ਫ਼ਤਿਹ ਸਿੰਘ, ਸਾਬਕਾ ਸਰਪੰਚ ਜਸਬੀਰ ਸਿੰਘ ਬਠੂਚਕ, ਸਰਪੰਚ ਕਸ਼ਮੀਰ ਸਿੰਘ, ਰੇਸ਼ਮ ਸਿੰਘ, ਤਰਲੋਕ ਸਿੰਘ, ਬਾਬਾ ਜਗਤਾਰ ਸਿੰਘ, ਜੋਗਾ ਸਿੰਘ ਨੰਬਰਦਾਰ ਆਦਿ ਵੀ ਮੌਜੂਦ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply