Friday, July 5, 2024

ਨਿਊੁ ਅਜ਼ਾਦ ਨਗਰ ਵਾਸੀਆਂ ਵੱਲੋਂ ਗਲੀਆਂ ਵਿੱਚੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਬਦਲਣ ਦੀ ਮੰਗ

PPN2108201514ਅੰਮ੍ਰਿਤਸਰ, 21 ਅਗਸਤ (ਗੁਰਚਰਨ ਸਿੰਘ) ਨਗਰ ਨਿਗਮ ਵਾਰਡ ਨੰਬਰ 34 ਦੇ ਇਲਾਕੇ ਨਿਊੁ ਆਜ਼ਾਦ ਨਗਰ ਦੀ ਸਕੂਲ ਵਾਲੀ ਗਲੀ ਸਮੇਤ ਤਿੰਨ ਗਲੀਆਂ ਵਿੱਚੋਂ ਲੰਘਦੀਆਂ 11 ਹਜਾਰ ਵੋਲਟ ਦੇ ਕਰੰਟ ਵਾਲੀਆਂ ਬਿਜਲੀ ਦੀਆਂ ਤਾਰਾਂ ਇਲਾਕਾ ਵਾਸੀਆਂ ਲਈ ਜਿੱਥੇ ਕਈ ਸਾਲਾਂ ਤੋਂ ਚਿੰਤਾ ਦਾ ਸਬੱਬ ਬਣੀਆਂ ਹੋਈਆਂ ਹਨ, ਉਥੇ ਕਿਸੇ ਵੱਡੇ ਜਾਨੀ ਨੁਕਸਾਨ ਦੀ ਵੀ ਉਡੀਕ ਕਰ ਰਹੀਆਂ ਹਨ। ਪਾਵਰਕਾਮ ਦੇ ਮਾਲ ਮੰਡੀ ਸਬ ਡਿਵੀਜ਼ਨ ਨਾਲ ਸਬੰਧਤ ਖੇਤਰ ਦੇ ਮਾਤਾ ਗੁਜਰੀ ਗੇਟ ਨੇੜਲੇ ਨਿਊ ਆਜ਼ਾਦ ਨਗਰ ਦੀ ਸਕੂਲ ਵਾਲੀ ਗਲੀ ਤੇ ਗਲੀ ਨੰਬਰ 1 ਦੇ ਵਾਸੀਆਂ ਨੇ ਦੱਸਿਆ ਕਿ ਇਨਾਂ ਗਲੀਆਂ ਵਿੱਚੋਂ ਲੰਘਦੀਆਂ 11 ਹਜਾਰ ਵੋਲਟ ਦੀਆਂ ਤਾਰਾਂ ਘਰਾਂ ਦੇ ਬਨੇਰਿਆਂ ਤੇ ਛੱਤਾਂ ਨਾਲ ਖਹਿ ਕੇ ਲੰਘਦੀਆਂ ਹਨ, ਜਿਸ ਕਾਰਣ ਪਿਛਲੇ ਸਾਲਾਂ ਵਿੱਚ ਦੋ ਦਰਜਨ ਤੋਂ ਵਧੇਰੇ ਲੋਕਾਂ, ਜਿਨਾਂ ਵਿੱਚ ਔਰਤਾਂ ਤੇ ਬੱਚਿਆਂ ਦੀ ਗਿਣਤੀ ਵਧੇਰੇ ਹੈ, ਨੂੰ ਆਪਣੀ ਲਪੇਟ ਵਿੱਚ ਲੈ ਕੇ ਸਖ਼ਤ ਜਖ਼ਮੀਂ ਕਰ ਚੁੱਕੀਆਂ ਹਨ ਤੇ ਕਈ ਤਾਂ ਬੜੀ ਮੁਸ਼ਕਿਲ ਨਾਲ ਹੀ ਬਚੇ ਹਨ।ਬੀਤੇ ਦਿਨ ਹੀ ਗਲੀ ਨੰਬਰ 1 ਨਿਵਾਸੀ ਇੱਕ ਔਰਤ ਇਨਾਂ ਤਾਰਾਂ ਦੇ ਕਰੰਟ ਦਾ ਸ਼ਿਕਾਰ ਹੋਈ ਹੈ ਜਿਸ ਦੀ ਜਾਨ ਮੁਸ਼ਕਲ ਨਾਲ ਬਚੀ ਹੈ।
ਇਹ ਮਾਮਲਾ ਇਲਾਕਾ ਕੌਂਸਲਰ ਸ: ਜਸਕੀਰਤ ਸਿੰਘ ਸੁਲਤਾਨਵਿੰਡ ਦੇ ਧਿਆਨ ਵਿੱਚ ਲਿਆਉਂਦਿਆਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਪਾਵਰਕਾਮ ਅਧਿਕਾਰੀਆਂ ਤੋਂ ਇਨਾਂ ਨੰਗੀਆਂ ਹਾਈ ਵੋਲਟੇਜ ਤਾਰਾਂ ਦੀ ਥਾਂ ‘ਤੇ ਮੋਟੀ ਕੇਬਲ ਪਾਏ ਜਾਣ ਦੀ ਮੰਗ ਕਰ ਰਹੇ ਹਨ, ਪਰ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਤੇ ਉਹ ਇਨਾਂ ਤਾਰਾਂ ਨੂੰ ਬਦਲ ਕੇ ਇੱਕ ਮੋਟੀ ਕੇਬਲ ਦੀ ਥਾਂ ਮੁੜ ਨੰਗੀਆਂ ਹਾਈ ਵੋਲਟੇਜ ਤਾਰਾਂ ਹੀ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਜਿਸ ਨੂੰ ਇਲਾਕਾ ਨਿਵਾਸੀ ਸਫਲ ਨਹੀਂ ਹੋਣਗੇ।ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਚੀਫ਼ ਇੰਜੀਨੀਅਰ ਪਾਵਰਕਾਮ (ਬਾਰਡਰ ਜ਼ੋਨ) ਤੋਂ ਮੰਗ ਕੀਤੀ ਕਿ ਇਨਾਂ ਨੰਗੀਆਂ ਤਾਰਾਂ ਨੂੰ ਬਦਲ ਕੇ ਇੱਕ ਮੋਟੀ ਕੇਬਲ ਪਾਈ ਜਾਵੇ ਤਾਂ ਜੋ ਲੋਕਾਂ ਦੀਆਂ ਜ਼ਿੰਦਗੀਆਂ ਤੇ ਹਰ ਵੇਲੇ ਮੰਡਰਾਉਂਦਾ ਖਤਰਾ ਖਤਮ ਹੋ ਸਕੇ।
ਇਸ ਮੋਕੇ ਕੌਸਲਰ ਤੇ ਪੰਜਾਥ ਯੂਥ ਫੋਰਮ ਦੇ ਪ੍ਰਧਾਨ ਸ: ਜਸਕੀਰਤ ਸਿੰਘ ਸੁਲਤਾਨਵਿੰਡ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਮਾਮਲਾ ਉੱਚ ਪ੍ਰਸ਼ਾਸਨਿਕ ਅਤੇ ਬਿਜਲੀ ਬੋਰਡ ਅਧਿਕਾਰੀਆਂ ਦੇ ਨਾਲ ਨਾਲ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਪੰਜਾਬ ਦੇ ਵੀ ਧਿਆਨ ਵਿੱਚ ਲਿਆਉਣਗੇ ਤੇ ਨੰਗੀਆਂ ਹਾਈਵੋਲਟੇਜ ਤਾਰਾਂ ਦੀ ਥਾਂ ਮੋਟੀ ਕੇਬਲ ਜਲਦੀ ਪਵਾਉਣ ਦੀ ਮੰਗ ਕਰਨਗੇ। ਇਸ ਮੌਕੇ ਸ: ਅਰਜਿੰਦਰ ਸਿੰਘ ਲਾਡੀ, ਵਿੱਕੀ, ਅਜੀਤ ਸਿੰਘ ਔਲਖ, ਮਨਦੀਪ ਸਿੰਘ, ਤੇਜਿੰਦਰ ਸਿੰਘ, ਮਾਸਟਰ ਅਜੀਤ ਸਿੰਘ, ਜਸਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ। ਇਥੇ ਇਹ ਵਰਨਣਯੋਗ ਹੈ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਤਰਨ ਤਾਰਨ ਰੋਡ ਦੇ ਇਲਾਕੇ ਕੋਟ ਮਿੱਤ ਸਿੰਘ ਵਿਖੇ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਕੇ ਇੱਕ ਔਰਤ ਦੀ ਮੌਤ ਹੋ ਗਈ ਸੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply