Friday, November 22, 2024

ਸਰਕਾਰੀ ਹਾਈ ਸਕੂਲ ਅਮਾਮਗੜ੍ਹ ਵਿਖੇ ਸਕੂਲੀ ਖਿਡਾਰੀਆਂ ਦਾ ਸਨਮਾਨ ਸਮਾਰੋਹ ਆਯੋਜਿਤ

U
U

ਅਹਿਮਦਗੜ੍ਹ (ਸੰਦੌੜ), 18 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਅਮਾਮਗੜ੍ਹ ਵਿਖੇ ਜੌਨ ਪੱਧਰੀ ਮੁਕਾਬਲੇ ਭੋਗੀਵਾਲ, ਜਿੱਲ੍ਹਾ ਪੱਧਰੀ ਸੁਨਾਮ, ਸੰਗਰੂਰ ਵਿਖੇ ਖੇਡ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਕੂਲ ਦੇ ਖਿਡਾਰੀਆਂ ਦਾ ਸਨਮਾਨ ਸਮਾਰੋਹ ਵਿਸ਼ੇਸ਼ ਕਰ ਕੇ ਸਰਪੰਚ ਕੁਲਵਿੰਦਰ ਸਿੰਘ, ਮੁੱਖ ਅਧਿਆਪਕ ਗੁਰਚਰਨ ਸਿੰਘ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ।ਅੱਵਲ ਅਸਥਾਨ ਪ੍ਰਾਪਤ ਕਰ ਕੇ ਅਗਾਂਹ ਵਿਚ ਹੋਣ ਵਾਲੇ ਪੰਜਾਬ ਸਟੇਟ ਮੁਕਾਬਲਿਆਂ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਹਿਤ ਇਸ ਸਮਾਗਮ ਵਿਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਬਚਿਆਂ ਨੂੰ ਸਨਮਾਨਿਤ ਕੀਤਾ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੀ. ਟੀ. ਆਈ. ਦੇਵਇੰਦਰ ਸਿੰਘ ਦਸੌਧਾਂ ਸਿੰਘ ਵਾਲਾ ਨੇ ਦੱਸਿਆ ਕਿ ਜੌਨ ਪੱਧਰੀ ਭੋਗੀਵਾਲ ਵਿਖੇ ਹੋਏ ਮੁਕਾਬਲਿਆਂ ਵਿਚ ਵਿਸ਼ੇਸ਼ ਕਰ ਕੇ ਕੁਸ਼ਤੀ ਮੁਕਾਬਲੇ ਵਿਚ ਲੜਕੀਆਂ ਦੀ ਅੰਡਰ 17 ਸਾਲ ਸਿਮਰਨਪ੍ਰੀਤ ਕੌਰ, ਜਤਨਪ੍ਰੀਤ ਕੌਰ, ਯਸ਼ਮੀਨ ਕੌਰ ਨੇ ਪਹਿਲਾ ਅਸਥਾਨ ਅਤੇ ਅੰਡਰ 14 ਸਾਲ ਲੜਕੇ ਆਸ਼ਿਕ ਹੁਸੈਨ, ਮੁਹੰਮਦ ਸ਼ਮਸ਼ਾਦ ਨੇ ਪਹਿਲਾ, ਆਸ਼ਿਕ ਅਲੀ ਨੇ ਦੂਸਰਾ ਉਪਰੰਤ ਅੰਡਰ 17 ਸਾਲ ਕੁਸ਼ਤੀਆਂ ਲੜਕੇ ਨਵਦੀਪ ਸਿੰਘ, ਲਿਆਕਤ ਅਲੀ, ਸ਼ਨੀ ਮੁਹੰਮਦ ਨੇ ਪਹਿਲਾ ਅਤੇ ਅੰਡਰ 14 ਸਾਲਾ ਰੱਸੀ ਟੱਪਾ ਯਾਸੀਨ, ਆਗਿਆਪਾਲ ਸਿੰਘ, ਜਸਕਰਨ ਸਿੰਘ, ਬੱਬੂ, ਮਨਵੀਰ ਸਿੰਘ, ਜਗਜੀਤ ਸਿੰਘ ਨੇ ਪਹਿਲਾ ਅਸਥਾਨ ਅਤੇ ਅੰਡਰ 17 ਸਾਲ ਰੱਸੀ ਟੱਪਾ ਰਮਿੰਦਰ ਸਿੰਘ, ਅਮਨਜੋਤ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ, ਬਲਜੋਤ ਸਿੰਘ, ਹਰਮਨ ਸਿੰਘ, ਜਤਿੰਦਰ ਸਿੰਘ ਨੇ ਦੂਸਰਾ ਅਸਥਾਨ ਪ੍ਰਾਪਤ ਕੀਤਾ ਅੰਡਰ 17 ਸਾਲ ਲੜਕੇ ਕਬੱਡੀ ਦੀ ਟੀਮ ਨੇ ਕੈਪਟਨ ਸ਼ਹਿਬਾਜ਼ ਖਾਂ ਦੀ ਅਗਵਾਈ ਹੇਠ ਟੀਮ ਨੇ ਦੂਸਰਾ ਅਸਥਾਨ ਪ੍ਰਾਪਤ ਕੀਤਾ ਉਪਰੰਤ ਅੰਡਰ 17 ਸਾਲ ਵਿਚ ਕਬੱਡੀ ਲੜਕੀਆਂ ਦੀ ਟੀਮ ਨੇ ਦੂਸਰਾ ਅਸਥਾਨ ਪ੍ਰਾਪਤ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਲਈ ਸਾਡੇ ਸਕੂਲ ਦੇ ਹੋਣਹਾਰ ਕਬੱਡੀ ਖਿਡਾਰੀ ਸ਼ਹਿਬਾਜ ਖਾਂ (ਸਟੇਟ ਕੈਂਪ ਲਈ ਵੀ), ਜਤਨਜੋਤ ਸਿੰਘ, ਜਗਸ਼ੀਰ ਸਿੰਘ ਅਤੇ ਲੜਕੀਆਂ ਵਿਚੋਂ ਕਮਲੇਸ਼ ਕੌਰ, ਜਸਪ੍ਰੀਤ ਕੌਰ ਚੁਣੇ ਗਏ।ਜਿੱਲ੍ਹਾ ਪੱਧਰੀ ਅੰਡਰ 17 ਸਾਲ ਕੁਸ਼ਤੀ ਮੁਕਾਬਲਿਆਂ ਵਿਚੋਂ ਸਕੂਲ ਅਮਾਮਗੜ੍ਹ ਦੇ ਖਿਡਾਰੀਆਂ ਨੇ ਪਹਿਲਾ ਅਸਥਾਨ ਪ੍ਰਾਪਤ ਕੀਤਾ ਜਿਸ ਵਿਚੋਂ ਸਿਮਰਨਪ੍ਰੀਤ ਕੌਰ, ਜਤਨਪ੍ਰੀਤ ਕੌਰ ਨੇ ਪਹਿਲਾ ਅਤੇ ਯਸਮੀਨ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕਰ ਕੇ ਪੰਜਾਬ ਲਈ ਚੁਣੇ ਗਏ । ਮੁੱਖ ਅਧਿਆਪਕ ਅਤੇ ਸਰਪੰਚ ਕੁਲਵਿੰਦਰ ਸਿੰਘ ਨੇ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਦੇਵਇੰਦਰ ਸਿੰਘ ਪੀ ਟੀ ਆਈ ਨੂੰ ਦਿੰਦਿਆਂ ਉਨ੍ਹਾਂ ਵੱਲੋਂ ਨਿਭਾਈ ਜਾ ਰਹੀ ਸੇਵਾ ਦੀ ਭਰਪੂਰ ਸਾਲਾਨਾ ਕੀਤੀ। ਇਸ ਮੌਕੇ ਚੇਅਰਮੈਨ ਅਮਰੀਕ ਸਿੰਘ, ਮਾਸਟਰ ਬਲਵਿੰਦਰ ਸਿੰਘ, ਜਗਦੀਪ ਸਿੰਘ, ਰਣਬੀਰ ਸਿੰਘ, ਮੁਹੰਮਦ ਖ਼ਾਲਿਦ, ਮੁਹੰਮਦ ਸਾਜਿਦ, ਬਲਵਿੰਦਰ ਸਿੰਘ, ਬਹਾਦਰ ਖਾਂ ਕੋਚ, ਮੈਡਮ ਕਮਲਜੀਤ ਕੌਰ, ਨੀਲਮ ਕੁਮਾਰੀ, ਸ਼ਰਨਜੀਤ ਕੌਰ ਸਰੋਜ ਰਾਣੀ, ਸ਼ਮੀ ਚਾਨਾ, ਰੁਬੀਨਾ ਇਕਬਾਲ ਤੋ ਇਲਾਵਾ ਕਮੇਟੀ ਮੈਂਬਰ, ਇਲਾਕੇ ਦੇ ਪਤਵੰਤੇ ਸੱਜਣ, ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply