Wednesday, July 3, 2024

ਕਿਸਾਨ ਵਿੰਗ ਅਤੇ ਲੇਬਰ ਵਿੰਗ ਦੇ ਸਰਕਲ ਇੰਚਾਰਜਾਂ ਦੀਆਂ ਨਿਯੁਕਤੀਆਂ

PPN0810201521

ਪੱਟੀ, 7 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਆਮ ਆਦਮੀ ਪਾਰਟੀ ਕਿਸਾਨ ਵਿੰਗ ਅਤੇ ਲੇਬਰ ਵਿੰਗ (ਪੱਟੀ-ਖੇਮਕਰਨ-ਜੀਰਾ) ਸੈਕਟਰ ਆਮ ਆਦਮੀ ਪਾਰਟੀ ਦੀ ਕਿਸਾਨ ਵਿੰਗ ਦੇ ਸਬਾਈ ਕੋਆਰਡੀਨੇਟਰ ਡਾ. ਕਸ਼ਮੀਰ ਸਿੰਘ ਢਿਲੋਂ ਦੀ ਪ੍ਰਧਾਨਗੀ ਹੇਠ ਐਡਵੋਕੇਟ ਢਿਲੋਂ ਦੇ ਗ੍ਰਹਿ ਵਿਖੇ ਹੋਈ।ਇਸ ਮੀਟਿੰਗ ਆਮ ਆਦਮੀ ਹਲਕਾ ਖਡੂਰ ਸਾਹਿਬ ਜੋਨ ਇੰਚਾਰਜ ਐਡਵੋਕੇਟ ਇਕਬਾਲ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਮਜ਼ਦੂਰ ਖੁਦਕਸੀਆਂ ਕਰ ਰਹੇ ਹਨ।ਉਨਾਂ੍ਹ ਕਿਹਾ ਕਿ ਬਾਸਮਤੀ 1509 ਦਾ ਭਾਅ ਵਧਾਇਆ ਜਾਵੇ।ਕਿਸਾਨਾਂ ਦੀ ਤਬਾਅ ਹੋਈ ਕਰੀਬ 9 ਲੱਖ ਏਕੜ ਨਰਮਾ ਪੱਟੀ ਫ਼ਸਲ ਦਾ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਤੇ ਮਜ਼ਦੂਰਾਂ ਨੂੰ 20 ਹਜ਼ਾਰ ਮੁਆਵਜਾ ਦਿੱਤਾ ਜਾਵੇ।ਕੀਟ ਨਾਸ਼ਕ ਦਵਾਈਆਂ ਦੇ ਘੁਟਾਲੇ ਵਿਚ ਦੋਸ਼ੀ ਖੇਤੀ ਬਾੜੀ ਮੰਤਰੀ ਤੋਤਾ ਸਿੰਘ ਖਿਲਾਫ਼ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।ਇਸ ਮੀਟਿੰਗ ਦੌਰਾਨ ਸਰਕਲ ਇੰਚਾਰਜ ਅਤੇ ਲੇਬਰ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ। ਇਸ ਮੌਕੇ ਹਰਭਜਨ ਸਿੰਘ, ਗੋਪਾਲ ਸਿੰਘ, ਨਿਰਵੈਲ ਸਿੰਘ, ਅਮਰਜੀਤ ਸਿੰਘ, ਪ੍ਰੇਮ ਸਿੰਘ, ਮੁਖਤਿਆਰ ਸਿੰਘ, ਸੁਖਦੇਵ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply