Thursday, July 4, 2024

ਜਿਉਂਦੇ ਬਜੁਰਗ ਨੂੰ ਮਰਿਆ ਘੋਸਿਤ ਕਰਕੇ ਉਸਦੀ ਬੁਢਾਪਾ ਪੈਨਸਨ ਕੱਟੀ

PPN2410201508ਸੰਦੌੜ, 24 ਅਕਤੂਬਰ (ਹਰਮਿੰਦਰ ਸਿੰਘ ਭੱਟ)- ਉਝ ਤਾਂ ਪੰਜਾਬ ਸਰਕਾਰ ਗਰੀਬ ਤੇ ਲੋੜਬੰਦ ਲੋਕਾਂ ਨੂੰ ਮਹੀਨਵਾਰ ਪੈਨਸਨ ਦੇਣ ਦਾ ਲੱਖਾਂ ਦਾਅਵੇ ਕਰਦੀ ਨਹੀਂ ਥੱਕਦੀ ਪਰ ਅਸਲੀਅਤ ਵਿਚ ਲੋੜਬੰਦ ਲੋਕ ਅਜੇ ਵੀ ਇਨ੍ਹਾਂ ਸਹੂਲਤਾਂ ਤੋਂ ਵਾਝੇ ਹਨ।ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਦੋਂ ਪਿੰਡ ਝਨੇਰ ਦੇ ਇਕ ਲੋੜਬੰਦ ਬਜੁਰਗ ਬੱਗਾ ਖਾਂ ਪੁੱਤਰ ਖੈਰਦੀਨ ਦੀ ਪੈਨਸਨ ਉਸਨੂੰ ਮ੍ਰਿਤਕ ਐਲਾਨ ਕੇ ਕੱਟ ਦਿੱਤੀ ਜਦਕਿ ਉਕਤ ਬਜੁਰਗ ਹਾਲੇ ਜਿਉਂਦਾ ਹੈ।ਉਕਤ ਬਜੁਰਗ ਬੱਗਾ ਖਾਂ ਨੇ ਕਿਹਾ ਕਿ ਪਿਛਲੇ ਪੰਜ ਮਹੀਨੇ ਪਹਿਲਾਂ ਉਸਨੂੰ ਬੁਢਾਪਾ ਪੈਨਸਨ ਰੈਗੂਲਰ ਮਿਲ ਰਹੀ ਸੀ ਪਰ ਪਿਛਲੇ ਚਾਰ ਮਹੀਨਿਆਂ ਤੋਂ ਪੈਨਸਨ ਮਿਲਣੀ ਬੰਦ ਹੋ ਗਈ ਜਦੋਂ ਇਸ ਬਾਰੇ ਉਨ੍ਹਾਂ ਪੰਚਾਇਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੇਰੀ ਪੈਨਸਨ ਪਿਛੋਂ ਕੱਟ ਦਿੱਤੀ ਗਈ ਹੈ।ਇਸ ਸਬੰਧੀ ਜਦੋਂ ਉਨ੍ਹਾਂ ਛਾਣਬੀਣ ਕੀਤੀ ਤਾਂ ਉਸਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਮਹਿਕਮੇ ਨੇ ਕਾਗਜਾਂ ਵਿਚ ਉਸਨੂੰ ਮਰਿਆ ਹੋਇਆ ਘੋਸਿਤ ਕਰਕੇ ਉੇਸਦੀ ਪੈਨਸਨ ਕੱਟ ਦਿੱਤੀ।ਉਸ ਬਜੁਰਗ ਨੇ ਕਿਹਾ ਕਿ ਉਸਨੇ ਵਾਰ ਵਾਰ ਇਸ ਬਾਬਤ ਉਚ ਅਧਿਕਾਰੀ ਕੋਲ ਫਰਿਆਦ ਕੀਤੀ ਪਰ ਕਿਸੇ ਨੇ ਵੀ ਉਸਦੀ ਕੱਟੀ ਪੈਨਸਨ ਦੁਬਾਰਾ ਚਾਲੂ ਨਹੀਂ ਕੀਤੀ।ਇਸ ਬਾਬਤ ਜਦੋਂ ਪਿੰਡ ਝਨੇਰ ਦੇ ਪੜਤਾਲ ਅਫਸਰ ਸੈਕਟਰੀ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਚਾਰਜ ਸੰਭਾਲਣ ਤੋਂ ਪਹਿਲਾਂ ਹੀ ਇਸ ਬਜੁਰਗ ਦੀ ਪੈਨਸਨ ਗਲਤੀ ਨਾਲ ਕੱਟੀ ਹੋਈ ਸੀ।ਉਨ੍ਹਾਂ ਕਿਹਾ ਕਿ ਉਕਤ ਬਜੁਰਗ ਪੰਚਾਇਤ ਕੋਲੋ ਪ੍ਰਵਾਨਗੀ ਲੈਕੇ ਸਬੰਧਿਤ ਮਹਿਕਮੇ ਨੂੰ ਪੈਨਸਨ ਦੁਬਾਰਾ ਚਾਲੂ ਕਰਨ ਸਬੰਧੀ ਅਰਜੀ ਦੇ ਸਕਦਾ ਹੈ ਤਾਂ ਜੋ ਮਹਿਕਮੇ ਵੱਲੋਂ ਉਸਦੀ ਪੈਨਸਨ ਚਾਲੂ ਕੀਤੀ ਜਾ ਸਕੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply