Thursday, July 18, 2024

ਪ੍ਰੋਜੈਕਟ ਅਕਸ਼ੈ ਤਹਿਤ ਕੋਟ ਮੰਗਲ ਸਿੰਘ ਵਿਖੇ ਲੋਕਾਂ ਨੁੂੰ ਟੀ.ਬੀ ਦੀ ਬਿਮਾਰੀ ਤੋਂ ਕੀਤਾ ਜਾਗਰੂਕ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ ਸੱਗੂ)-  ਮਿਸ਼ਨ ਆਗਾਜ਼ ਸੰਸਥਾ ਨੇ ਪ੍ਰੋਜੈਕਟ ਅਕਸ਼ੈ ਦੇ ਤਹਿਤ ਕੋਟ ਮੰਗਲ ਸਿੰਘ ਵਿਖੇ ਲੋਕਾਂ ਨੁੂੰ ਟੀ.ਬੀ ਦੀ ਬਿਮਾਰੀ ਤੋਂ ਜਾਗਰੂਕ ਕੀਤਾ।ਇਸ ਮੌਕੇ ਪ੍ਰੋਜੈਕਟ ਅਕਸ਼ੈ ਦੇ ਜਿਲ੍ਹਾ ਕੋਆਰਡੀਨੇਟਰ ਗੁਰਭੇਜ ਸਿੰਘ ਸੰਧੂ ਨੇ ਦੱਸਿਆ ਕਿ ਇਹ ਇਲਾਕਾ ਪ੍ਰਦੂਸ਼ਣ ਦੀ ਮਾਰ ਹੇਠ ਹੈ ਅਤੇ ਇਥੇ ਸਫਾਈ ਦੀ ਬਹੁਤ ਮੰਦੀ ਹਾਲਤ ਹੈ।ਸੰਘਣੀ ਵਸੋਂ ਡੰਪ ਦੇ ਨਜ਼ਦੀਕ ਹੋਣ ਕਰਕੇ ਲੋਕਾਂ ਨੂੰ ਗੰਦਗੀ ਦੇ ਢੇਰਾਂ ਲਾਗੇ ਰਹਿਣਾ ਪੈ ਰਿਹਾ ਹੈ, ਜਿਸ ਕਰਕੇ ਕਈ ਤਰਾਂ ਦੀਆਂ ਬਿਮਾਰੀਆਂ ਲੋਕਾਂ ਨੂੰ ਘੇਰਾ ਪਾ ਸਕਦੀਆਂ ਹਨ।ਉਹਨਾਂ ਸੰਕੇਤ ਦਿੱਤਾ ਕਿ ਗੰਦਗੀ ਕਾਰਨ ਇਸ ਇਲਾਕੇ ਵਿਚ ਟੀ.ਬੀ ਦੇ ਕਿਟਾਣੂ ਫੈਲਣ ਦਾ ਵੀ ਅੰਦੇਸ਼ਾ ਹੈ।ਉਹਨਾਂ ਲੋਕਾਂ ਨੂੰ ਇਹ ਵੀ ਕਿਹਾ ਕਿ ਇਲਾਜ ਦੌਰਾਨ ਜੇ ਕਰ ਕੋਈ ਮਰੀਜ਼ ਟੀ.ਬੀ ਨਾਲ ਪੀੜ੍ਹਤ ਪਾਇਆ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ।ਇਸ ਬਿਮਾਰੀ ਦਾ ਇਲਾਜ ਭਾਰਤ ਸਰਕਾਰ ਵਲੋਂ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ।ਪ੍ਰਭਾਵਿਤ ਮਰੀਜ਼ 6 ਮਹੀਨਿਆਂ ਵਿਚ ਦਵਾਈ ਲੈਣ ਨਾਲ ਠੀਕ ਹੋ ਜਾਂਦਾ ਹੈ।ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਦੱਸੇ ਗਏ ਲੱਛਣਾਂ ਵਿਚੋਂ ਕੋਈ ਇੱਕ ਵੀ ਨਜ਼ਰ ਆਉਂਦਾ ਹੈ ਤਾਂ ਉਹ ਆਪਣਾ ਸਰਕਾਰੀ ਬਲਗਮ ਜਾਂਚ ਕੇਂਦਰ ਵਿਖੇ ਟੈਸਟ ਜ਼ਰੂਰ ਕਰਵਾਉਣ।ਮਿਸ਼ਨ ਆਗਾਜ਼ ਦੇ ਵਲੰਟੀਅਰ ਰਜਿੰਦਰ ਕੁਮਾਰ ਨੇ ਹਾਜ਼ਰ ਲੋਕਾਂ ਨੂੰ ਟੀ.ਬੀ. ਦੇ ਲੱਛਣ ਅਤੇ ਉਸ ਦੇ ਇਲਾਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਇਸ ਮੌਕੇ ਸੰਜੇ ਸ਼ਰਮ, ਨਵਲ ਚਾਵਲਾ, ਭੁਪਿੰਦਰ ਸਿੰਘ, ਬਲਬੀਰ ਸਿੰਘ ਆਦਿ ਮੌਜੂਦ ਸਨ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …

Leave a Reply