Monday, July 8, 2024

‘ਸਿੱਖਿਆ ਨੂੰ ਦਰਪੇਸ਼ ਚਣੌਤੀਆਂ’ ਵਿਸ਼ੇ ‘ਤੇ ਵਿਦਿਅਕ ਕਾਨਫਰੰਸ ਦਾ ਆਯੋਜਨ

PPN1911201506

ਸੰਦੌੜ, 19 ਨਵੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਸਰਕਾਰੀ ਕਾਲਜ ਵਿੱਚ ਵਿਸਥਾਰ ਭਾਸ਼ਣਾ ਦੀ ਲੜੀ ਨੂੰ ਜਾਰੀ ਰੱਖਦੇ ਹੋਏ ”ਸਿੱਖਿਆ ਨੂੰ ਦਰਪੇਸ਼ ਚਣੌਤੀਆਂ” ਵਿਸ਼ੇ ਤੇ ਇੱਕ ਵਿਦਿਅਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਤਅਲਤ ਅਹਿਮਦ ਮੁੱਖ ਮਹਿਮਾਨ ਵਜੋਂ ਤਸ਼ਰੀਫ ਲਿਆਏ। ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਅਤੇ ਸਟਾਫ ਪ੍ਰੋ.ਤਨਵੀਰ ਅਲੀ ਖਾਨ, ਪ੍ਰੋ.ਬਲਵਿੰਦਰ ਸਿੰਘ, ਪ੍ਰੋ.ਅਨਿਲ ਭਾਰਤੀ, ਪ੍ਰੋ.ਰਣਜੀਤ ਸਿੰਘ ਨੇ ਨਿੱਘਾ ਸੁਆਗਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ.ਜਮੀਲ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਆਪਣੇ ਸਵਾਗਤੀ ਸੰਬੋਧਨ ਵਿੱਚ ਕਿਹਾ ਕਿ ਡਾ.ਤਅਲਤ ਵਰਗੀ ਅਜ਼ੀਮ ਸ਼ਖਸ਼ੀਅਤ ਦਾ ਸਾਡੇ ਕਾਲਜ ਵਿੱਚ ਪਧਾਰਨਾ ਸਾਡੇ ਲਈ ਬੜੇ ਮਾਣ ਦੀ ਗੱਲ ਹੈ। ਮੁੱਖ ਮਹਿਮਾਨ ਡਾ.ਤਅਲਤ ਅਹਿਮਦ ਨੇ ਆਪਣੇ ਭਾਸ਼ਣ ਵਿੱਚ ਸਿੱਖਿਆ ਵਿੱਚ ਆਏ ਪ੍ਰੀਵਰਤਨ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਸਬੰਧਤ ਵਿਸ਼ੇ ਵਿੱਚ ਮੁਹਾਰਤ ਦੇ ਨਾਲ-ਨਾਲ ਬਾਕੀ ਵਿਸ਼ਿਆਂ ਦਾ ਗਿਆਨ ਹੋਣਾ ਵੀ ਬਹੁਤ ਜਰੂਰੀ ਹੈ। ਅੰਤਰ-ਵਿਸ਼ਾ ਪਾਠਕਰਮ ਬਾਰੇ ਬੋਲਦਿਆਂ ਉਨ੍ਹਾਂ ਨੈਨੋ-ਟੈਕਨਾਲੋਜੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਕ ਵਿਸ਼ੇ ਵਿੱਚ ਮੁਹਾਰਤ ਹੋਣਾ ਹੁਣ ਕਾਫੀ ਨਹੀਂ ਹੈ। ਸਿੱਖਣ ਦੇ ਨਾਲ-ਨਾਲ ਸਿੱਖਣ ਕਲਾ ਦਾ ਮਹੱਤਵ ਤੇ ਜ਼ੋਰ ਦਿੰਦਿਆ ਡਾ.ਤਲਤ ਨੇ ਕਿਹਾ ਕਿ ਡਿਗਰੀ ਪ੍ਰਾਪਤ ਕਰਨ ਦੇ ਨਾਲ-ਨਾਲ ਗਿਆਨ ਗ੍ਰਹਿਣ ਕਰਨਾ ਅਤਿ ਜਰੂਰੀ ਹੈ। ਉਨ੍ਹਾਂ ਨੇ ਵਾਤਾਵਰਣ ਵਿਸ਼ੇ ਤੇ ਹੋਣ ਵਾਲੀਆਂ ਨਵੀਨ ਖੋਜਾਂ ਦਾ ਵੀ ਵਰਣਨ ਕੀਤਾ ਅਤੇ ਕਿਹਾ ਕਿ ਸਿਹਤਮੰਦ ਵਾਤਾਵਰਣ ਬਾਰੇ ਸਾਨੂੰ ਜਰੂਰੀ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਕਾਲਜ ਵਿੱਚ ਵਿਦਿਆ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਦੀ ਸੰਖਿਆ ਜ਼ਿਆਦਾ ਹੈ ਅਤੇ ਅਜਿਹੀਆਂ ਲੜਕੀਆਂ ਸਮਾਜਿਕ ਅਤੇ ਵਿਦਿਅਕ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪ੍ਰਿੰਸੀਪਲ ਡਾ.ਮੁਹੰਮਦ ਇਕਬਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅਜੋਕੇ ਭਾਰਤ ਵਿੱਚ ਜੋ ਚੁਣੌਤੀਆਂ ਹਨ ਉਨ੍ਹਾਂ ਵਿੱਚ ਧਰਮ ਨਿਰਪੱਖਤਾ ਅਤੇ ਸਾਂਝੀਬਾਲਤਾ ਨੂੰ ਖਤਰਾ ਹੈ। ਉਨ੍ਹਾਂ ਨੇ ਕਿਹਾ ਕਿ ਏਕਤਾ ਅਤੇ ਸਦਭਾਵਨਾ ਦੀ ਸਥਾਪਨਾ ਲਈ ਵਿਦਿਆ ਅਹਿਮ ਭੂਮਿਕਾ ਨਿਭਾ ਸਕਦੀ ਹੈ। ਅਜੋਕੇ ਯੁੱਗ ਵਿੱਚ ਸਹਿਨਸ਼ੀਲਤਾ ਦੀ ਸਥਾਪਨਾ ਵੀ ਇਕ ਮੁੱਖ ਚਣੌਤੀ ਹੈ। ਉੁਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹੱਥਾਂ ਵਿੱਚ ਕਿਤਾਬਾਂ ਦੀ ਥਾਂ ਰੀਮੋਟ, ਮੋਬਾਈਲ ਅਤੇ ਬਾਈਕ ਹੀ ਦੇਖਣ ਵਿੱਚ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਡਿਗਰੀ ਪ੍ਰਾਪਤ ਕਰਨ ਦੇ ਨਾਲ-ਨਾਲ ਮਾਤਾ ਪਿਤਾ ਅਤੇ ਸਮਾਜ ਪ੍ਰਤੀ ਆਗਿਆਕਾਰੀ ਬਨਣ ਦਾ ਯਤਨ ਕਰਨ। ਮੰਚ ਦਾ ਸੰਚਾਲਨ ਅਤੇ ਧੰਨਵਾਦ ਡਾ.ਮਨਜ਼ੂਰ ਹਸਨ ਵਾਈਸ ਪ੍ਰਿੰਸੀਪਲ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ.ਤਨਵੀਰ ਅਲੀ ਖਾਨ, ਪ੍ਰੋ.ਬਲਵਿੰਦਰ ਸਿੰਘ, ਪ੍ਰੋ.ਅਨਿਲ ਭਾਰਤੀ, ਪ੍ਰੋ.ਰਣਜੀਤ ਸਿੰਘ, ਪ੍ਰੋ.ਅਬਦੁਲ ਰਸ਼ੀਦ, ਪ੍ਰੋ.ਸਰਲਾ ਮਿੱਤਲ, ਪ੍ਰੋ.ਮੰਜੂ ਭਾਰਤੀ, ਪ੍ਰੋ.ਡੇਜ਼ੀ ਜੈਨ, ਕੰਚਨ ਜੈਨ, ਪ੍ਰੋ.ਹਰਦਵਿੰਦਰ ਸਿੰਘ, ਪ੍ਰੋ.ਜ਼ਿਆ ਜਮਾਲ, ਸ਼ੈਲੀ ਦੀਵਾਨ, ਪ੍ਰੋ.ਪ੍ਰਿਤਪਾਲ ਅਤੇ ਪ੍ਰੋ.ਮੁਹੰਮਦ ਅਨਵਰ ਵੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਮਹਿਮਾਨਾਂ ਨੂੰ ਕਾਲਜ ਵੱਲੋਂ ਯਾਦਗਾਰੀ ਚਿੰਨ੍ਹ ਤੇ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply