Monday, July 8, 2024

67 ਬਟਾਲੀਅਨ ਬੀ.ਐਸ.ਐਫ ਨੇ ਕੱਕੜ ਵਿਖੇ ਕਰਵਾਇਆ ਸਿਵਿਕ ਐਕਸ਼ਨ ਪ੍ਰੋਗਰਾਮ

PPN0912201508ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ ਸੱਗੂ)- ਦੇਸ਼ ਦੀ ਸਭ ਤੋਂ ਵੱਡੀ ਰੱਖਿਅਕ ਬਾਰਡਰ ਸਿਕਓਰਿਟੀ ਫੋਰਸ ਦੇਸ਼ ਦੀ ਰੱਖਿਆ ਸੇਵਾ ਦੇ ਨਾਲ ਨਾਲ ਅੰਤਰਾਸ਼ਟਰੀ ਭਾਰਤ-ਪਾਕ ਸਰਹੱਦ ਨਾਲ ਸੱਟੇ ਪਿੰਡਾਂ ਦੇ ਵਾਸੀਆਂ ਦੀਆਂ ਮੁੱਖ ਲੋੜਾਂ ਤੇ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜਿਥੇ ਵਚਨਬੱਧ ਹੈ, ਉਥੇ ਸਮਾਜ ਸੇਵਾ ਨੂੰ ਵੀ ਸਮਰਪਿਤ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੀਐਸਐਫ ਸੈਕਟਰ ਹੈੱਡ ਕੁਆਟਰ ਅੰਮ੍ਰਿਤਸਰ ਦੇ ਡੀਆਈਜੀ ਸੁਮੇਰ ਸਿੰਘ ਨੇ ਸਰਹੱਦੀ ਪਿੰਡ ਕੱਕੜ ਦੇ ਸਰਕਾਰੀ ਹਾਈ ਸਕੂਲ ਵਿਖੇ ਬੀਐਸਐਫ ਦੀ 67 ਬਟਾਲੀਅਨ ਰਾਮਤੀਰਥ ਦੇ ਵੱਲੋਂ ਕਰਵਾਏ ਗਏ ਸਿਵਿਕ ਐਕਸ਼ਨ ਪ੍ਰੋਗਰਾਮ ਦੇ ਦੋਰਾਨ ਵਿਦਿਆਰਥੀਆਂ, ਅਧਿਆਪਕਾਂ ਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਕਮਾਂਡੈਂਟ ਇੰਦਰ ਪ੍ਰਕਾਸ਼ ਭਾਟੀਆ ਦੇ ਬੇਮਿਸਾਲ ਪ੍ਰਬੰਧਾਂ ਸਰਪੰਚ ਸੁਖਦੇਵ ਸਿੰਘ ਤੇ ਹੈਡ ਮਿਸਟ੍ਰੇਸ ਸੁਖਵਿੰਦਰ ਕੋਰ ਦੀ ਦੇਖ ਰੇਖ ਹੇਠ ਆਯੋਜਤ ਇਸ ਪ੍ਰੋਗਰਾਮ ਦੋਰਾਨ ਸਰਕਾਰੀ ਹਾਈ ਸਕੂਲ ਦੇ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਡੀਆਈਜੀ ਸੁਮੇਰ ਸਿੰਘ ਨੇ ਕੜਾਕੇ ਦੀ ਸਰਦੀ ਤੋਂ ਬਚਣ ਲਈ ਸਵੈਟਰ ਤੇ ਵਿਦਿਆ ਜਰੂਰਤ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੀ ਵੰਡੀ। ਉਨ੍ਹਾਂ ਪੰਚਾਇਤ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਬੀ.ਐਸ.ਐਫ ਇਲਾਕੇ ਦੀਆਂ ਘੱਟ ਪੜੀਆਂ-ਲਿਖੀਆਂ ਬੇਰੋਜ਼ਗਾਰ ਔਰਤਾਂ ਨੂੰ ਹੁਨਰਮੰਦ ਬਣਾਉਣ ਲਈ ਇਕ ਬਹੁ ਮੰਤਵੀ ਪ੍ਰੋਜੈਕਟ ਚਲਾਉਣ ਦੀ ਚਾਹਵਾਨ ਹੈ।ਜਿਸ ਨੂੰ ਨਵੇਂ ਵਰੇ ਦੀ ਆਮਦ ਤੇ ਅਮਲੀ ਜਾਮਾ ਪਹਿਨਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਮੰਤਵ ਤੇ ਮੰਜਿਲ ਦੀ ਦੂਰੀ ਨੂੰ ਮਿਹਨਤ ਤੇ ਸੰਜੀਦਗੀ ਨਾਲ ਤੈਅ ਕੀਤਾ ਜਾ ਸਕਦਾ ਹੈ।ਇਸ ਮੋਕੇ ਡੀ.ਆਈ.ਜੀ ਸੁਮੇਰ ਸਿੰਘ ਤੇ ਕਮਾਂਡੈਂਟ ਇੰਦਰ ਪ੍ਰਕਾਸ਼ ਭਾਟੀਆ ਨੂੰ ਪਿੰਡ ਦੀ ਪੰਚਾਇਤ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਸੈਕੰਡ ਏ.ਸੀ ਗਜੇਂਦਰ ਸ਼ਰਮਾ, ਡੀਸੀ ਅਸ਼ੋਕ ਸਿੰਘ, ਹਰਬੰਸ ਸਿੰਘ, ਕਾਰਜ ਸਿੰਘ, ਰੁਲਦਾ ਸਿੰਘ, ਗੁਰਪ੍ਰੀਤ ਸਿੰਘ (ਸਾਰੇ ਮੈਂਬਰ) ਇੰਸ: ਅਸ਼ਵਨੀ ਸ਼ਰਮਾ, ਇੰਸ: ਰਾਮ ਸਿੰਘ, ਨੰਬਰਦਾਰ ਨਿਸ਼ਾਨ ਸਿੰਘ ਆਦਿ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply