Monday, July 8, 2024

ਦਿੱਲੀ ਕਮੇਟੀ ਨੇ ਇਕਨੋਮਿਕਸ ਵਿਸ਼ੇ ਦੇ ਅਧਿਆਪਕਾਂ ਦੀ ਕਾਰਜਸ਼ਾਲਾ ਲਗਾਈ

PPN0912201510ਨਵੀਂ ਦਿੱਲੀ, 9 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ 11ਵੀਂ ਅਤੇ 12ਵੀਂ ਜਮਾਤ ਦੇ ਇਕਨੋਮਿਕਸ ਵਿਸ਼ੇ ਦੇ ਅਧਿਆਪਕਾਂ ਦੀ ਕਾਰਜਸ਼ਾਲਾ ਲਗਾਈ ਗਈ। ਕਮੇਟੀ ਵੱਲੋਂ ਪੰਜਾਬੀ ਬਾਗ ਸਕੂਲ ਵਿੱਖੇ ਲਗਾਈ ਗਈ ਇਸ ਕਾਰਜਸ਼ਾਲਾ ਵਿੱਚ ਇਕਨੋਕਿਮਸ ਵਿਸ਼ੇ ਦੇ ਸਿਲੇਬਸ, ਸਹਾਇਕ ਕਿਤਾਬਾਂ, ਪ੍ਰਸ਼ਨ ਪੱਤਰ ਡਿਜ਼ਾਇਨ, ਪ੍ਰੀਖਿਆ ਦੌਰਾਨ ਮਾਰਕਿੰਗ ਅਤੇ ਵੱਖ-ਵੱਖ ਅਖ਼ਬਾਰਾਂ ਵਿਚ ਇਸ ਵਿਸ਼ੇ ਦੇ ਸਿਲੇਬਸ ਤੇ ਲਗਿਆ ਖ਼ਬਰਾਂ ਬਾਰੇ ਵੀ ਖੁਲ ਕੇ ਵਿਚਾਰਾਂ ਹੋਈਆਂ। ਸੀ.ਬੀ.ਐਸ.ਈ., ਐਨ.ਸੀ.ਈ.ਆਰ.ਟੀ., ਐਸ.ਸੀ.ਈ.ਆਰ.ਟੀ. ਅਤੇ ਐਨ.ਆਈ.ਓ.ਐਸ.ਵਰਗੀਆਂ ਵਿਦਿਅਕ ਜਥੇਬੰਦੀਆਂ ਨਾਲ ਜੁੜੀ ਸਿਖਿਆ ਮਾਹਿਰ ਬੀਬੀ ਰੇਖਾ ਸ਼ਰਮਾ ਵੱਲੋਂ ਵਿਸਤਾਰ ਨਾਲ ਆਪਣੇ ਤਜ਼ੁਰਬੇ ਦੇ ਆਧਾਰ ਤੇ ਅਧਿਆਪਕਾਂ ਨੂੰ ਉਸਾਰੂ ਸਲਾਹਾਂ ਵੀ ਦਿੱਤੀਆਂ ਗਈਆਂ। ਕਮੇਟੀ ਦੀ ਸਕੂਲ ਐਜ਼ੇਕੂਸਨ ਕਾਉਂਸਿਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਇਨ੍ਹਾਂ ਹਫਤਾਵਾਰੀ ਕਾਰਜਸ਼ਲਾਵਾਂ ਲਗਾਉਣ ਦੇ ਪਿੱਛੇ ਸ਼ਿਖਿਆ ਦੇ ਪੱਧਰ ਨੂੰ ਉ-ਚਾ ਚੁੱਕਣ ਨੂੰ ਮੁਖ ਕਾਰਨ ਦਸਿਆ। ਕਾਲਕਾ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਕੂਲੀ ਸਿਖਿਆ ਦੇ ਖੇਤਰ ਵਿੱਚ ਅਧਿਆਪਕਾਂ ਦੇ ਵਿਦਿਅਕ ਗਿਆਨ ਵਿੱਚ ਵਾਧਾ ਕਰਦੇ ਹੋਏ ਸਮੂਹ ਅਦਾਰਿਆਂ ਨੂੰ ਕਾਮਯਾਬੀ ਦੇ ਪੈਮਾਨੇ ਤੇ ਆਪਣੇ ਪੈਰਾਂ ਤੇ ਖੜੇ ਕਰਨ ਵਾਸਤੇ ਇਹ ਕਾਰਗੁਜ਼ਾਰੀ ਪ੍ਰੋਗਰਾਮ ਆਯੋਜਿਤ ਕਰਨ ਦਾ ਵੀ ਦਾਅਵਾ ਕੀਤਾ। ਇਸ ਮੌਕੇ ਤੇ ਅਧਿਆਪਕਾਂ ਦਾ ਧੰਨਵਾਦ ਐਜ਼ੂਕੇਸ਼ਨ ਸੈਲ ਦੇ ਡੀਨ ਮਨਿੰਦਰ ਕੌਰ ਵੱਲੌਂ ਕੀਤਾ ਗਿਆ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply