Monday, July 8, 2024

ਡੀ.ਪੀ.ਐਸ. ਦੇ ਵਿਦਿਆਰਥੀਆਂ ਨੇ ‘ਕਾਮਾਗਾਟਾ ਮਾਰੂ’ ਰਾਹੀਂ ਅਸਹਿਣਸ਼ੀਲਤਾ ਦਾ ਚਿਤਰਣ ਕੀਤਾ

‘ਕਾਮਾਗਾਟਾ ਮਾਰੂ’ ਦੇ ਲੀਡਰ ਗੁਦਿੱਤ ਸਿੰਘ ਦੀ ਪੋਤੀ ਨੇ ਪ੍ਰੋਗਰਾਮ ‘ਚ ਸ਼ਿਰਕਤ ਕੀਤੀ

PPN1312201506ਅੰਮ੍ਰਿਤਸਰ, 13 ਦਸੰਬਰ (ਜਗਦੀਪ ਸਿੰਘ ਸੱਗੂ)- ‘ ਅਸਹਿਣਸ਼ੀਲਤਾ ਦੀ ਭਾਵਨਾ’ ਜਿਸਨੇ ਪੂਰੇ ਦੇਸ਼ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ ਨੂੰ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦੇ ਵਿਹੜੇ ਵਿਖੇ ਆਯੋਜਿਤ ਸਲਾਨਾ ਵਿਦਵਾਨ ਸਮਾਰੋਹ ਦੇ ਮੌਕੇ ਤੇ ‘ਕਾਮਾਗਾਟਾ ਮਾਰੂ’ ਦੂਰਘਟਨਾ ਦੀ ਦਾਸਤਾਨ ਦਾ ਮੰਚਨ ਕਰਕੇ ਦਰਸ਼ਾਇਆ। ‘ਕਾਮਾਗਾਟਾ ਮਾਰੂ’ ਦਾ ਵਾਕਿਆ ਕਨਾਡਾ ਵਲੋ ਭਾਰਤੀਯ ਪਰਵਾਸੀਆਂ ਤੇ ਅਸ਼ਹਿਣਸ਼ੀਲਤਾ ਦਾ ਇਕ ਸੰਸਾਰਿਕ ਨਮੂਨਾ ਸੀ।
ਇਸ ਮੌਕੇ ਤੇ ਸਕੂਲ ਦੇ 250 ਤੋ ਵੱਧ ਵਿਦਿਆਰਥੀਆਂ ਨੂੰੇ ਵੱਖ-ਵੱਖ ਖੇਤਰਾਂ ਵਿਚ ਆਪਣੇ ਸ਼ਾਨਦਾਰ ਪਰਦਰਸ਼ਨ ਲਈ ਪੁਰਸਕਾਰ, ਮੈਡਲ, ਬਿੱਲੇ, ਸਰਟੀਫਿਕੇਟ, ਮਾਰਕਰ ਕੱਪ, ਰਾਉਡਰ ਟਰਾਫਇਆਂ ਦੇ ਨਾਲ ਸਮਾਨਿਤ ਕੀਤਾ ਗਿਆ।  ਇਸ ਸਲਾਨਾ ਸਮਾਰੋਹ ਵਿਚ ਵਿਦਿਆਰਥੀ ਸ਼ਾਹਬਾਜ਼ ਵੜੈਚ ਨੂੰ ‘ਉਤਕੁਸ਼ਟਤਾ ਦਾ ਰੋਲ’ ਨਾਲ ਸਮਾਨਿਤ ਕੀਤਾ ਗਿਆ ਅਤੇ ਵਿਦਿਆਰਥੀ ਈਰਾ ਕੁੰਡਲ ਨੇ ‘ਹਰਸ਼ ਜਿੰਦਲ ਅਤੇ ਸਰਬਜੀਤ ਮੇਮੋਰੀਅਲ ਟਰਾਫੀ’ ਨੂੰ ਜਿੱਤਿਆ ਤੇ ਸਕੂਲੀ ਸਿੱਖਿਆ ਦੇ ਸਾਰੀ ਖੇਤਰਾਂ ਵਿਚ ਉਚ ਉਪਲੱਬਧੀ ਲਈ ਵਿਦਿਆਰਥੀ ਭਾਯਾ ਗੁਪਤਾ ਨੂੰ ਆਲ ਰਾਉਡਰ ਟਰਾਫੀ ਨਾਲ ਨਵਾਜਿਆ ਗਿਆ।  ਇਸ ਤੋ ਪਹਿਲਾਂ ‘ਧਾਰਮਿਕ ਅਸਹਿਣਸ਼ੀਲਤਾ’ ਦੀ ਭਾਵਨਾ ਤੇ ਇਕ ਨਾਂਚ ਪੇਸ਼ ਕੀਤਾ ਗਿਆ ਜਿਸ ਨੇ ਦਰਸਕਾਂ ਦੀਆਂ ਅੱਖਾਂ ਖੋਲ ਦਿੱਤੀਆਂ। ਇਸ ਨਾਂਚ ਤੋ ਬਾਅਦ ਸਕੂਲ ਦੇ ਬੱਚਿਆਂ ਵਲੋ ‘ਕਾਮਾਗਾਟਾ ਮਾਰੂ’ ਦੀ ਦਾਸਤਾਨ ਦਾ ਮੰਚ ਤੇ ਪ੍ਰਦਰਸ਼ਨ ਕੀਤਾ ਗਿਆ। ‘ਕਾਮਾਗਾਟਾ ਮਾਰੂ’ ਇਕ ਜਾਪਾਨੀ ਸਟੀਮਰ ਸਮੁੰਦਰੀ ਜਹਾਜ ਸੀ ਜੋ ਬ੍ਰਿਟਿਸ਼ ਭਾਰਤ ਦੇ ਸਮੇ ਦੌਰਾਨ ਪੰਜਾਬ ਤੋ 376 ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਹਾਂਕਾਂਗ ਤੋ ਰਵਾਨਾ ਹੋਇਆ ਅਤੇ ਸਾਲ 1914 ਵਿਚ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੱਕ ਪੁੱਜਾ। ਇਸ ਵਿਚੋ 24 ਯਾਤਰੀਆਂ ਨੂੰ ਕੈਨੇਡਾ ਵਿਚ ਦਾਖਿਲਾ ਦਿਤਾ ਗਿਆ ਬਾਕੀ ਸਾਰਿਆਂ ਨੂੰ ਤਕਰੀਬਨ 2 ਮਹੀਨੇ ਤੱਕ ਇਜਾਜਾਤ ਨਹੀ ਦਿਤੀ ਗਈ ਅਤੇ ਉਹ ਸਮੁੰਦਰੀ ਤੱਟ ਤੇ ਹੀ ਬਝੇ ਰਹੇ। ਬਾਅਦ ਵਿਚ ਕੈਨੇਡਾ ਦੇ 2 ਨੌਸੈਨਿਕ ਜਹਾਜਾਂ ਨੇ ‘ਕਾਮਾਗਾਟਾ ਮਾਰੂ’ ਜਹਾਜ ਨੂੰ ਕਨਾਡਾ ਦੇ ਸਮੁੰਦਰ ਤੋ ਬਾਹਰ ਕੱਢਿਆ। ਭੁੱਖੇ ਪਿਆਸੇ ਯਾਤਰੀ ਕੱਲਕਤਾ ਦੇ ਤੱਟ ਤੇ ਪਹੁੰਚੇ ਤੇ ਇਸ ਤੋ ਪਹਿਲਾ ਬਰਤਾਨੀਆਂ ਦੇ ਲੜਾਕੂ ਜਹਾਜ ਨੇ ਗੋਲਿਆਂ ਚਲਾ ਕੇ 19 ਯਾਤਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ‘ਕਾਮਾਗਾਟਾ ਮਾਰੂ’ ਦੀ ਖੂਨੀ ਘਟਨਾ ਦਾ ਬਹਾਦੂਰੀ ਨਾਲ ਗੁਰਦਿੱਤ ਸਿੰਘ ਨੇ ਮੁਕਾਬਾਲਾ ਕੀਤਾ ਸੀ ਅਤੇ ਉਹ ਇਸ ਘਟਨਾ ਦਾ ਹੀਰੋ ਬਣਿਆ।  ਕੈਨੇਡੀਅਨ ਮਨੀਸਟਰ ਨੇ ‘ਕਾਮਾਗਾਟਾ ਮਾਰੂ’ ਦੀ ਅਸਹਿਣ ਘਟਨਾ ਦੇ ਲਈ ਹਾਲ ਹੀ ਵਿਚ ਭਾਰਤੀਆਂ ਤੋ ਮਾਫੀ ਵੀ ਮੰਗੀ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ‘ਕਾਮਾਗਾਟਾ ਮਾਰੂ’ ਪ੍ਰਦਰਸ਼ਨ ਦਾ ਮੰਚਨ ਖਾਸ ਮਹਿਮਾਨ ਸ੍ਰੀਮਤੀ ਹਰਬੰਸ ਕੌਰ ਜੋਕਿ ਸ੍ਰੀ ਗੁਰਦਿੱਤ ਸਿੰਘ ਦੀ ਪੋਤੀ ਹਨ ਦੀ ਹਾਜਰੀ ਵਿਚ ਦਰਸ਼ਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਨੇ ਇਸ ਮੌਕੇ ਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਜਿਨ੍ਹਾਂ ਵਿਚ ਸ੍ਰੀਮਤੀ ਲਵਜੀਤ ਕਲੱਸੀ, ਜਿਲ੍ਹਾ ਆਵਾਜਾਈ ਅਫਸਰ, ਅੰਮ੍ਰਿਤਸਰ ਅਤੇ ਡਾ. ਤਮਿੰਦਰ ਸਿੰਘ ਭਾਟੀਆ ਪ੍ਰੋਫੈਸਰ ਖਾਲਸਾ ਕਾਲਜ, ਅੰਮ੍ਰਿਤਸਰ ਸਾਮਿਲ ਸਨ।ਇਸ ਮੌਕੇ ਤੇ ਸਕੂਲ ਵੱਲੋ ਮਹਿਮਾਨਾਂ ਨੂੰ ਯਾਦਗਾਰ ਚਿੰਨ੍ਹ ਭੇਟ ਕੀਤੇ ਗਏ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply