Monday, July 8, 2024

ਭਿੱਖੀਵਿੰਡ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ

ਖਾਲੜਾ, 13 ਦਸੰਬਰ (ਲਖਵਿੰਦਰ ਗੋਲਣ, ਰਿੰਪਲ ਗੋਲਣ, ਕੁਲਵਿੰਦਰ ਸਿੰਘ ਕੰਬੋਕੇ)- ਜਿਲਾ ਤਰਨ ਤਾਰਨ ਵਿਚ ਪੈਦੇ ਪਿੰਡ ਭਿੱਖੀਵਿੰਡ ਵਿਚ ਨੀਲੇ ਕਾਰਡ ਧਾਰਕਾਂ ਨੂੰ ਕਣਕ ਬਿਨਾ ਤੋੜਿਆਂ ਨੂੰ ਖੋਲ ਕੇ ਚੈਕ ਕੀਤੇ ਬਿਨਾਂ ਹੀ ਵੰਡੇ ਜਾਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਸੁਸਰੀ ਲੱਗੀ ਕਣਕ ਇੰਸਪੈਕਟਰ ਚੰਦਨ ਅਤੇ ਮੋਜੂਦਾ ਐਮ.ਸੀ ਮੈਂਬਰਾਂ ਦੀ ਦੇਖ-ਰੇਖ ਵਿਚ ਵੰਡੀ ਗਈ।ਕਣਕ ਲੈਣ ਲਈ ਪੁੱਜੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਉਨਾਂ ਨੂੰ ਪਰਚੀਆਂ ਦੇਣ ਸਮੇਂ ਖੱਜਲ-ਖੁਆਰ ਕੀਤਾ ਗਿਆ ਅਤੇ 4 ਘੰਟੇ ਮਗਰੋਂ ਗੁਦਾਮਾਂ ਵਿਚਂੋ ਕਣਕ ਲਿਆਂਦੀ ਗਈ, ਜੋ ਕਿ ਕਿਸੇ ਜਾਨਵਰ ਦੇ ਵੀ ਖਾਣ ਲਾਇਕ ਨਹੀ।ਖਰਾਬ ਕਣਕ ਸਬੰਧੀ ਲੋਕਾਂ ਦੀ ਸ਼ਿਕਾਇਤ ਬਾਰੇ ਜਦ ਏ.ਐਫ.ਐਸ.ਓ ਕਵਲਜੀਤ ਸਿੰਘ ਨਾਲ ਮੋਬਾਇਲ ਨੰਬਰ 85690-00083 ‘ਤੇ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਜੋ ਕਣਕ ਵੰਡੀ ਹੈ, ਉਹ ਬਿਲਕੁੱਲ ਸਹੀ ਹੈ, ਜੇਕਰ ਫਿਰ ਵੀ ਕਿਸੇ ਦੀ ਕਣਕ ਮਾੜੀ ਨਿਕਲਦੀ ਹੈ ਤਾਂ ਉਹ ਉਨਾਂ ਨੂੰ ਲਿਖਤੀ ਸ਼ਿਕਾਇਤ ਕਰ ਸਕਦੇ ਹਨ, ਜਿਸ ‘ਤੇ ਕਾਰਵਾਈ ਜਰੂਰ ਕੀਤੀ ਜਾਵੇਗੀ।ਗੋਰਤਲਬ ਹੈ ਕਿ ਕਾਫੀ ਜੱਦੋਜਹਿਦ ਨਾਲ ਪ੍ਰਾਪਤ ਕੀਤੀ ਕਣਕ ਘਰਾਂ ਤੱਕ ਲਿਜਾਣ ਲਈ ਰਿਕਸ਼ੇ ਵਾਲਿਆਂ ਨੇ ਵੀ 100-100 ਰੁਪਏ ਕਿਰਾਇਆ ਵਸੂਲਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply