Monday, July 8, 2024

1 ਜਨਵਰੀ 2016 ਤੋਂ ਜ਼ਿਲ੍ਹੇ ਵਿੱਚ ਕੇਬਲ ਟੀ.ਵੀ. ਨੈਟਵਰਕ 100 ਫੀਸਦੀ ਡਿਜ਼ੀਟਲ ਕਰ ਦਿੱਤਾ ਜਾਵੇਗਾ

PPN1412201512

ਪਠਾਨਕੋਟ, 14 ਦਸੰਬਰ (ਪ.ਪ)- ਕੇਬਲ ਟੈਲੀਵਿਜ਼ਨ ਨੈਟਵਰਕ ਰੈਗੂਲੇਸ਼ਨ ਐਕਟ 1995 ਦੀ ਸਮੀਖਿਆ ਲਈ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਅੱਜ ਸ਼੍ਰੀ ਕੇ.ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਸਥਾਨਿਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਵਾ ਸ਼੍ਰੀ ਗੁਰਜੀਤ ਸਿੰਘ ਐਸ.ਡੀ.ਐਮ. ਧਾਰਕਲਾਂ, ਕਮੇਟੀ ਦੇ ਮੈਂਬਰ ਸਰਵਸ਼੍ਰੀ ਪਾਲ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਨੋਜ ਕੁਮਾਰ ਡੀ.ਐਸ.ਪੀ., ਪ੍ਰਿੰ: ਸਮਰਿੰਦਰ ਸ਼ਰਮਾ, ਪ੍ਰਿੰ: ਡਾ. ਸਤਿੰਦਰ ਕਾਹਲੋਂ, ਪ੍ਰਿੰ: ਮਨਜੀਤ ਮੱਲ, ਡਾ. ਸੋਨੀਆ ਮਿਸ਼ਰਾ, ਸਮੀਰ ਸ਼ਾਰਦਾ ਅਤੇ ਫਾਸਟਵੇ ਕੇਬਲ ਟੀ.ਵੀ. ਨੈਟਵਰਕ ਦੇ ਪਠਾਨਕੋਟ ਤੋਂ ਐਮ.ਡੀ. ਸ਼੍ਰੀ ਰਜਿੰਦਰ ਮਹਿਤਾ ਅਤੇ ਮਹਿਰਾ ਕੇਬਲ ਟੀ.ਵੀ. ਨੈਟਵਰਕ ਤੋਂ ਸ਼੍ਰੀ ਸਤੀਸ਼ ਕੁਮਾਰ ਸ਼ਾਮਲ ਹੋਏ।
ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਕੇ.ਐਸ ਰਾਜ ਨੇ ਦੱਸਿਆ ਕਿ ਮੀਟਿੰਗ ਵਿੱਚ ਕੇਬਲ ਟੈਲੀਵਿਜ਼ਨ ਨੈਟਵਰਕ ਰੈਗੂਲੇਸ਼ਨ ਐਕਟ 1995 ਦੀ ਸਮੀਖਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੇਬਲ ਟੈਲੀਵਿਜ਼ਨ ਨੈਟਵਰਕ ਨੂੰ 95 ਪ੍ਰਤੀਸ਼ਤ ਡਿਜੀਟਲ ਕਰ ਦਿੱਤਾ ਗਿਆ ਹੈ ਅਤੇ ਮਹਿਰਾ ਕੇਬਲ ਟੀ.ਵੀ. ਨੈਟਵਰਕ ਵੱਲੋਂ ਵੀ ਦਸੰਬਰ ਮਹੀਨੇ ਦੇ ਅੰਤ ਤੱਕ ਡਿਜੀਟਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 1 ਜਨਵਰੀ, 2016 ਤੋਂ ਜ਼ਿਲ੍ਹੇ ਅੰਦਰ ਕੇਬਲ ਟੀ.ਵੀ. ਨੈਟਵਰਕ 100 ਫੀਸਦੀ ਡਿਜੀਟਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੇਬਲ ਟੀ.ਵੀ. ਨੈਟਵਰਕ ਸਬੰਧੀ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਤੋਂ ਕੇਬਲ ਟੀ.ਵੀ. ਨੈਟਵਰਕ ਸਬੰਧੀ ਨਿਰਧਾਰਤ ਚਾਰਜ ਤੋਂ ਵੱਧ ਚਾਰਜ ਲਿਆ ਜਾਂਦਾ ਹੈ ਜਾਂ ਕੇਬਲ ਚੈਨਲ ਉੱਪਰ ਕੋਈ ਇੰਤਰਾਜ ਯੋਗ ਚੀਜ ਦਿਖਾਈ ਜਾਂਦੀ ਹੈ ਤਾਂ ਉਹ ਇਸ ਸਬੰਧੀ ਆਪਣੀ ਸ਼ਿਕਾਇਤ ਡਿਪਟੀ ਕਮਿਸ਼ਨਰ, ਸਬੰਧਤ ਐਸ.ਡੀ.ਐਮ. ਜਾਂ ਮੋਨੀਟਰਿੰਗ ਕਮੇਟੀ ਦੇ ਮੈਂਬਰ ਨੂੰ ਦੇ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਕੇਬਲ ਟੀ.ਵੀ. ਨੈਟਵਰਕ ਸਬੰਧੀ ਅਗਲੀ ਰੀਵਿਊ ਮੀਟਿੰਗ 18 ਦਸੰਬਰ, 2015 ਨੂੰ ਸਵੇਰੇ 10:00 ਵਜੇ ਸਥਾਨਿਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਵੇਗੀ। ਮੀਟਿੰਗ ਦੌਰਾਨ ਡਾ. ਸੋਨੀਆ ਮਿਸ਼ਰਾ ਵੱਲੋਂ ਨਸ਼ਿਆਂ ਨੂੰ ਰੋਕਣ ਸਬੰਧੀ ਅਤੇ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਪ੍ਰੋਗਰਾਮ ਕੇਬਲ ਟੀ.ਵੀ. ‘ਤੇ ਪ੍ਰਸਾਰਿਤ ਕਰਨ ਲਈ ਸੁਝਾਅ ਦਿੱਤੇ ਅਤੇ ਇਸੇ ਤਰ੍ਹਾਂ ਡੀ.ਐਸ.ਪੀ. ਮਨੋਜ ਕੁਮਾਰ ਨੇ ਸ਼ਹਿਰ ਵਿਚੋਂ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਕੀਤੇ ਜਾਂਦੇ ਪ੍ਰੋਗਰਾਮ ਵੀ ਕੇਬਲ ਟੀ.ਵੀ. ‘ਤੇ ਦਿਖਾਉਣ ਲਈ ਸੁਝਾਅ ਦਿੱਤੇ ਗਏ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply