Monday, July 8, 2024

ਨਵੇਂ ਵਰ੍ਹੇ ਦੇ ਸ਼ੁੱਭ ਦਿਹਾੜੇ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਵਿਖੇ ਵੈਦਿਕ ਹਵਨ ਆਯੋਜਿਤ

PPN0101201610

ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ ਸੱਗੂ)- ਨਵੇਂ ਵਰ੍ਹੇ ਦੇ ਸ਼ੁਭ ਦਿਹਾੜੇ ਤੇ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੇ ਆਰੀਆ ਯੁਵਤੀ ਸਭਾ ਅਤੇ ਸਵਾਮੀ ਦਯਾਨੰਦ ਅਧਿਐਨ ਕੇਂਦਰ ਦੇ ਸਾਂਝੇ ਉਪਰਾਲੇ ਨਾਲ ਵੈਦਿਕ ਹਵਨ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਪ੍ਰਮਾਤਮਾ ਪਾਸੋਂ ਨਵੇਂ ਵਰ੍ਹੇ ਦੀ ਸ਼ੁਭ ਆਮਦ, ਬੁਰਾਈਆਂ ਦਾ ਨਾਸ਼ ਤੇ ਸਾਕਾਰਾਤਮਕ ਸੋਚ ਦਾ ਪ੍ਰਸਾਰ ਤੇ ਸਾਰੇ ਸਮਾਜ ਦੇ ਕਲਿਆਣ ਦੀ ਪ੍ਰਰਾਥਨਾ ਕੀਤੀ ਗਈ।
ਕਾਲਜ ਦੇ ਨਵੇਂ ਪ੍ਰਿੰਸੀਪਲ ਮੈਡਮ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਅਤੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੁੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ।ਉਹਨਾਂ ਨੇ ਸਾਰਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਯਾਨੰਦ ਅਤੇ ਡੀ.ਏ.ਵੀ ਸੰਸਥਾਵਾਂ ਦੇ ਮੋਢੀ ਮਹਾਤਮਾ ਹੰਸਰਾਜ ਜੀ ਦੀਆਂ ਮਹਾਨ ਸਿੱਖਿਆਵਾਂ ਤੋ ਸੇਧ ਲੈ ਕੇ ਜੋ ਯੋਗਦਾਨ ਅੱਜ ਭਾਰਤੀ ਸਮਾਜ ਵਿਚ ਡੀ.ਏ.ਵੀ ਸੰਸਥਾਵਾਂ ਜੋ ਯੋਗਦਾਨ ਪਾ ਰਹੀਆਂ ਹਨ, ਇਹ ਉਹਨਾਂ ਮਹਾਨ ਵਿਅਕਤੀਆਂ ਦੀ ਹੀ ਦੇਣ ਹੈ। ਉਨਾਂ ਕਿਹਾ ਉਨਾਂ ਦੇ ਉੱਚ ਸੁੱਚੇ ਤੇ ਨਵੀਨ ਵਿਚਾਰ ਵਿਦਿਆਰਥੀ ਜੀਵਨ ਨੂੰ ਨੈਤਿਕ, ਧਾਰਮਿਕ, ਮਾਨਸਿਕ ਅਤੇ ਸਮਾਜਿਕ ਤੋਰ ਤੇ ਬਹੁਤ ਮਜ਼ਬੂਤ ਕਰਨ ਵਿਚ ਅਹਿਮ ਰੋਲ ਅਦਾ ਕਰਦੇ ਹਨ।
ਲੋਕਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ੍ਰੀ ਸੁਦਰਸ਼ਨ ਕਪੂਰ ਨੇ ਕਾਲਜ ਦੇ ਨਵ ਨਿਯੁੱਕਤ ਪ੍ਰਿੰਸੀਪਲ ਮੈਡਮ ਪੁਸ਼ਪਿੰਦਰ ਵਾਲੀਆ ਦਾ ਹਾਰਦਿਕ ਸਵਾਗਤ ਕੀਤਾ ਅਤੇ ਵਿਦਿਆਰਥਣਾਂ ਨੂੰ ਨਵੇਂ ਵਰ੍ਹੇ ਵਿਚ ਨਵੀਆਂ ਬੁਲੰਦੀਆਂ ਛੁੂਹਣ ਲਈ ਕਿਹਾ।ਇਸ ਤੋਂ ਪਹਿਲਾਂ ਲੋਕਲ ਮੈਨੇਜਿੰਗ ਕਮੇਟੀ ਮੈਂਬਰ ਮਹਿੰਦਰਜੀਤ ਸਿੰਘ ਨੇ ਪ੍ਰਿੰਸੀਪਲ ਮੈਡਮ ਨੂੰ ਜੀ ਆਇਆ ਆਖਦਿਆਂ ਕਾਲਜ ਦੇ ਉੱਜਵਲ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀਆਂ।ਹਵਨ ਯੱਗ ‘ਸ਼ਾਂਤੀ ਪਾਠ’ ਨਾਲ ਸਮਾਪਤ ਹੋਇਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply