Monday, July 8, 2024

ਗੁ: ਚੀਫ਼ ਖਾਲਸਾ ਦੀਵਾਨ ਵਿਖੇ ਨਵੇਂ ਸਾਲ ‘ਤੇ ਧਾਰਮਿਕ ਸਮਾਰੋਹ ਦਾ ਆਯੋਜਨ

PPN0101201611

ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਗੁਰੂਦੁਆਰਾ ਵਿਖੇ ਨਵੇਂ ਸਾਲ ਦੇ ਮੌਕੇ ਤੇ ਧਾਰਮਿਕ ਸਮਾਰੋਹ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਚੀਫ਼ ਖਾਲਸਾ ਦੀਵਾਨ ਦੇ ਅਹੁੱਦੇਦਾਰ ਤੇ ਮੈਂਬਰ ਸ਼ਾਮਲ ਹੋਏ ਅਤੇ ਉਹਨਾਂ ਗੁਰੁ ਸਾਹਿਬਾਨ ਅੱਗੇ 2015 ਵਿਚ ਚੀਫ਼ ਖਾਲਸਾ ਦੀਵਾਨ ਦੀਆਂ ਸਫਲਤਾਵਾਂ ਲਈ ਸ਼ੁਕਰਾਨੇ ਅਤੇ 2016 ਦੀਵਾਨ ਦੀ ਹੋਰ ਤੱਰਕੀ ਤੇ ਲੋਕ ਭਲਾਈ ਦੇ ਕਾਰਜ ਕਰਨ ਲਈ ਬਲ ਬਖਸ਼ਣ ਦੀ ਅਰਦਾਸ ਕੀਤੀ। ਚੀਫ਼ ਖਾਲਸਾ ਦੀਵਾਨ ਵਲੋਂ ਆਓੁਣ ਵਾਲੇ ਨਵੇਂ ਸਾਲ ਵਿਚ ਸ਼ੁਭਮ ਇਨਕਲੇਵ ਵਿਖੇ ਬਨਣ ਜਾ ਰਹੇ ਵਰਲਡ ਕਲਾਸ ਸਕੂਲ, ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ, ਨੰਦਾ ਚੌਰ, ਹੁਸ਼ਿਆਰਪੁਰ ਦੇ ਪ੍ਰਾਜੈਕਟ ਦੀ ਨਿਰਵਿਘਨ ਸੰਪੂਰਨਤਾ ਲਈ ਵੀ ਅਰਦਾਸ ਕੀਤੀ ਗਈ।
ਇਸ ਸਮੇਂ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਚੀਫ਼ ਖਾਲਸਾ ਦੀਵਾਨ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਕਾਲ ਪੁਰਖ ਦੀਆਂ ਰਹਿਮਤਾਂ ਨੇ ਚੀਫ ਖਾਲਸਾ ਦੀਵਾਨ ਨੂੰ ਚੜਦੀ ਕਲਾ ਵਾਲੇ ਸਕੂਲ ਉਸਾਰਣ ਅਤੇ ਚਲਾਉਣ ਦੀਆਂ ਖੁਸ਼ੀਆਂ ਬਖਸ਼ੀਆਂ ਹਨ।ਸੈਂਟਰਲ ਖਾਲਸਾ ਯਤੀਮਖਾਨਾ ਵਿਖੇ ਯਤੀਮ ਬੱਚਿਆਂ ਲਈ ਅਤਿ ਆਧੁਨਿਕ ਸ਼ਹੀਦ ਊਧਮ ਸਿੰਘ ਮੈਮੋਰੀਅਲ ਹਾਈ ਸਕੂਲ ਤੇ ਬਹੁਮੰਤਵੀ ਹਾਲ ਦਾ ਉਦਘਾਟਨ, ਅਤਿ ਆਧੁਨਿਕ ਸ੍ਰੀ ਗੁਰ ਹਰਿ ਕ੍ਰਿਸ਼ਨ ਆਦਰਸ਼ ਸੀਨੀ. ਸੈਕਡਰੀ ਸਕੂਲ, ਉੱਚਾ ਪਿੰਡ, ਕਪੂਰਥਲਾ ਦਾ ਉਦਘਾਟਨ, ਦਿੱਲੀ ਵਿਖੇ ਰਕਾਬ ਗੰਜ ਗੁਰੂਦੁਆਰੇ ਵਿਚ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਦੇ ਦਫਤਰ ਦਾ ਉਦਘਾਟਨ, ਗੁਰੂਦੁਆਰਾ ਚੀਫ ਖਾਲਸਾ ਦੀਵਾਨ ਵਿਚ ਅਤਿ ਖੂਬਸੂਰਤ ਸੁਖਆਸਨ ਸਾਹਿਬ ਦਾ ਸ਼ੁਭਅਰੰਭ, ਚੀਫ ਕਾਲਸਾ ਦੀਵਾਨ ਹਸਪਤਾਲ ਵਿਚ ਨਵੀਆਂ ਤਕਨੀਕੀ ਡੈਂਟਲ ਮਸ਼ੀਨਾਂ ਦਾ ਉਦਘਾਟਨ ਅਤੇ ਵਿਤ ਮੰਤਰੀ ਸ਼੍ਰੀ ਅਰੁਣ ਜੇਤਲੀ ਵਲੋਂ ਸ਼ੁੱਭਮ ਇਨਕਲੇਵ ਵਿਚ ਇੱਕ ਹੋਰ ਨਵੇਂ’ ਸੀ.ਕੇ.ਡੀ ਸਕੂਲ ਆਫ ਐਕਸੀਲੈਂਸ ਦਾ ਨੀਂਹ ਪੱਥਰ ਸਾਲ 2015 ਵਿਚ ਚੀਫ਼ ਖਾਲਸਾ ਦੀਵਾਨ ਦੀਆਂ ਪ੍ਰਮੁੱਖ ਪ੍ਰਾਪਤੀਆਂ ਵਿਚੋਂ ਹਨ।ਉਹਨਾਂ ਕਿਹਾ ਕਿ ਇਸ ਵੇਲੇ 50 ਸਕੂਲ ਦੀਵਾਨ ਦਾ ਮਾਣ ਵਧਾ ਰਹੇ ਹਨ।ਨਵੇਂ ਵਰ੍ਹੇ 2016 ਵਿਚ ਚੀਫ ਖਾਲਸਾ ਦੀਵਾਨ ਵਲੋਂ ਇਕ ਵੱਡਾ ਹਸਪਤਾਲ ਅਤੇ ਨੰਦਾ ਚੌਰ, ਹੁਸ਼ਿਆਰਪੁਰ ਵਿਖੇ ਵੀ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਵੀ ਬਣ ਕੇ ਸ਼ੁਰੂ ਹੋ ਜਾਵੇਗਾ ਤੇ 2 ਹੋਰ ਨਵੇ ਕਾਲਜਾਂ ਦੀ ਉਸਾਰੀ ਯੋਜਨਾ ਅਧੀਨ ਹੈ।ਉਹਨਾਂ ਸਕੂਲਾਂ ਵਿਚ ਉਚ ਤਕਨੀਕੀ ਵਿਦਿਆ ਦੇ ਨਾਲ ਨਾਲ ਵਿਦਿਆਰਥੀਆਂ ਵਾਸਤੇ ਖੇਡਾਂ ਲਈ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੀ ਤਿਆਰੀ ਕਰਾਉਣ ਤੇ ਜੋਰ ਦਿੱਤਾ।ਉਹਨਾਂ ਐਲਾਨ ਕੀਤਾ ਕਿ ਚੀਫ ਖਾਲਸਾ ਦੀਵਾਨ ਹੇਠ ਸਾਰੇ ਸਕੂਲਾਂ ਵਿਚੋਂ ਚੰਗੇ ਖਿਡਾਰੀਆਂ ਦੀ ਚੋਣ ਕਰਕੇ ਇਕ ਵਿਸ਼ੇਸ਼ ਹਾਕੀ ਟੀਮ ਬਣਾਈ ਜਾਵੇਗੀ।ਜਿਸ ਵਾਸਤੇ ਚੀਫ ਖਾਲਸਾ ਦੀਵਾਨ ਵਲੋਂ ਸਪੈਸ਼ਲ ਗਰਾਉਂਡ ਬਣਵਾਈ ਜਾਵੇਗੀ ਅਤੇ ਤਜੱਰਬੇਕਾਰ ਕੋਚਾਂ ਦੁਆਰਾ ਉਹਨਾਂ ਨੂੰ ਰਾਸਟਰੀ, ਅੰਤਰ ਰਾਸ਼ਟਰੀ ਪੱਧਰ ਦੀ ਤਿਆਰੀ ਕਰਵਾਈ ਜਾਵੇਗੀ।ਇਸ ਵਰੇਂ ਤੋਂ ਚੀਫ ਖਾਲਸਾ ਦੀਵਾਨ ਸਪੋਰਟਸ ਟੂਰਨਾਮੈਂਟ ਅਤੇ ਯੂਥ ਕਲਚਰਲ ਫੈਸਟ ਮੁਕਾਬਲੇ ਸਿਰਫ ਚੀਫ ਖਾਲਸਾ ਦੀਵਾਨ ਅਧੀਨ ਸਕੂਲਾਂ ਵਿਚ ਵੀ ਨਹੀਂ ਸਗੋਂ ਜਿਲੇ ਦੇ ਸਾਰੇ ਸਕੂਲ ਇਹਨਾਂ ਮੁਕਾਬਲਿਆਂ ਵਿਚ ਭਾਗ ਲੈ ਸਕਣਗੇ।
ਸਮਾਰੋਹ ਵਿੱਚ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਹਰਮਿੰਦਰ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਨਵਪ੍ਰੀਤ ਸਿੰਘ, ਨਾਰੰਗ, ਮਨਮੋਹਨ ਸਿੰਘ, ਇਜੀ. ਜਸਪਾਲ ਸਿੰਘ, ਰਮਣੀਕ ਸਿੰਘ, ਨਵਤੇਜ ਸਿੰਘ, ਨਾਰੰਗ, ਅਜੀਤ ਸਿੰਘ ਤੁਲੀ, ਮੈਡਮ ਅਮਰਪਾਲੀ, ਡਾਇਰੈਕਟਰ ਐਜ਼ੂਕੇਸ਼ਨ ਡਾ: ਧਰਮਵੀਰ ਸਿੰਘ, ਜੱਜਬੀਰ ਸਿੰਘ ਵਾਲੀਆ, ਡਾ: ਰਿਤੁਦੀਪ ਕੌਰ ਅਤੇ ਸਕੂਲਾਂ, ਕਾਲਜਾਂ ਦੇ ਪ੍ਰਿਸੀਪਲ ਅਤੇ ਸਟਾਫ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply