Friday, July 5, 2024

ਵਾਈ ਸੈਨਾ ਸਟੇਸ਼ਨ ਪਠਾਨਕੋਟ ‘ਤੇ ਦਹਿਸ਼ਤਵਾਦੀ ਹਮਲਾ

ਪਠਾਨਕੋਟ, 2 ਜਨਵਰੀ (ਪ.ਪ)- ਪਠਾਨਕੋਟ ਖੇਤਰ ਦੇ ਸੈਨਾ ਦੇ ਇਲਾਕਿਆਂ ਵਾਲੀਆਂ ਥਾਵਾਂ ‘ਤੇ ਦਹਿਸ਼ਤਵਾਦੀਆਂ ਦੁਆਰਾ ਘੁਸਪੈਠ ਕੀਤੇ ਜਾਣ ਬਾਰੇ ਖੁਫੀਆ ਜਾਣਕਾਰੀ ਉਪਲਬਧ ਸੀ । ਇਸਦੇ ਜਵਾਬ ਵਿੱਚ ਭਾਰਤੀ ਹਵਾਈ ਸੈਨਾ ਦੁਆਰਾ ਅਜਿਹੀ ਕਿਸੀ ਵੀ ਕੋਸ਼ਿਸ ਨੂੰ ਨਾਕਾਮ ਬਣਾਉਣ ਲਈ ਪਹਿਲਾਂ ਤੋਂ ਹੀ ਕਦਮ ਉਠਾਏ ਗਏ ਸਨ। ਸਾਰੀਆਂ ਸੁਰੱਖਿਆ ਏਜੰਸੀਆਂ ਦੀ ਪੁਖਤਾ ਤਿਆਰੀ ਅਤੇ ਸਮੂਹਿਕ ਯਤਨਾਂ ਦੀ ਬਦੌਲਤ ਪਠਾਨਕੋਟ ਵਿੱਚ ਹਵਾਈ ਸੈਨਾ ਸਟੇਸ਼ਨ ਵਿੱਚ ਦਹਿਸ਼ਤਵਾਦੀਆਂ ਦੇ ਗੁੱਟ ਦੇ ਦਾਖਲ ਹੁੰਦੇ ਹੀ ਹਵਾਈ ਟੋਹੀ ਪਲੇਟਫਾਰਮ ਦੇ ਮਾਧਿਅਮ ਰਾਹੀਂ ਉਨ੍ਹਾਂ ਦਾ ਪਤਾ ਲਗਾ ਲਿਆ ਗਿਆ।ਘੁਸਪੈਠੀਆਂ ਦੇ ਖਿਲ਼ਾਫ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਉਨ੍ਹਾਂ ਨੂੰ ਸੀਮਤ ਖੇਤਰ ਵਿੱਚ ਹੀ ਰੋਕ ਲਿਆ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਤਕਨੀਕੀ ਜੋਨ ਵਿੱਚ ਜਾਣ ਤੋਂ ਰੋਕ ਲਿਆ ਗਿਆ ਜਿੱਥੇ ਬਹੁਮੁੱਲੀਆਂ ਪਰਿਸੰਪਤੀਆਂ ਮੌਜੂਦ ਸਨ।
ਸਾਰੀਆਂ ਏਜੰਸੀਆਂ ਦੁਆਰਾ ਯੋਜਨਾਬੱਧ ਤਰੀਕੇ ਨਾਲ ਸਮੇਂ ਤੇ ਕੀਤੀ ਗਈ ਕਾਰਵਾਈ ਨਾਲ ਹਵਾਈ ਸੈਨਾ ਦੀਆ ਬਹੁਮੁੱਲੀਆਂ ਪਰਿਸੰਪਤੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਦਹਿਸ਼ਤਵਾਦੀਆਂ ਦੇ ਸੰਭਾਵਿਤ ਮਨਸੂਬਿਆਂ ਨੂੰ ਨਾਕਾਮ ਬਣ ਦਿੱਤਾ ਗਿਆ।ਇਸ ਸਮੇਂ ਵੀ ਕਾਰਵਾਈ ਜਾਰੀ ਹੈ। ਪੱਛਮੀ ਹਵਾਈ ਕਮਾਂਡ ਦੇ ਏਅਰ ਆਫੀਸਰ ਕਮਾਂਡਿੰਗ-ਇਨ-ਚੀਫ ਮੌਕੇ ਤੇ ਹਾਜ਼ਰ ਸਨ ਅਤੇ ਉਨ੍ਹਾਂ ਖੁਦ ਨਿਗਰਾਨੀ ਤੇ ਸੂਚਨਾ ਦੇ ਆਦਾਨ ਪ੍ਰਦਾਨ ਅਤੇ ਇਸ ਕਾਰਵਾਈ ਨਾਲ ਜੂੜੀਆ ਗਤੀਵਿਧੀਆਂ ਦੇ ਬਾਰੇ ਵਿੱਚ ਸੈਨਾ,ਐਨ.ਐਸ.ਜੀ. ਅਤੇ ਸਥਾਨਕ ਪੁਲਿਸ ਦੇ ਨਾਲ ਸਮੂਹਿਕ ਰਾਬਤਾ ਬਣਾ ਕੇ ਰੱਖਿਆ ਹੋਇਆ ਸੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply