Friday, July 5, 2024

ਪਿੰਡਾਂ ਵਿੱਚ ਪੈਨਸ਼ਨਾਂ ਮਿਲਣ ‘ਤੇ ਬਜ਼ੁੱਰਗ ਬਾਗੋਬਾਗ – ਕੰਬੋਕੇ

Palwinder S kamboke

ਭਿੱਖੀਵਿੰਡ, 3 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ) – ਪਿੰਡਾਂ ਵਿੱਚ ਪੈਨਸ਼ਨਾਂ ਮਿਲਣ ‘ਤੇ ਬਜ਼ੁੱਰਗ ਬਾਗੋਬਾਗ ਅਤੇ ਇਲਾਕੇ ਵਿੱਚ ਹੋ ਰਹੇ ਵਿਕਾਸ ਤੋਂ ਲੋਕ ਬਹੁਤ ਖੁਸ਼ ਹਨ । ਅੱਜ ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਇਹ ਦਾਅਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਪੰਜਾਬ ਪਲਵਿੰਦਰ ਸਿੰਘ ਕੰਬੋਕੇ ਨੇ ਆਖਿਆ ਕਿ ਪਿੰਡਾਂ ਦੀ ਪੰਚਾਇਤ ਵਿੱਚ ਪੈਂਨਸ਼ਨਾ ਮਿਲਣ ਤੇ ਜਿਥੇ ਬਜ਼ੁੱਰਗ ਬਾਗੋਬਾਗ ਹਨ, ਉਥੇ ਇਲਾਕੇ ਵਿੱਚ ਹੋ ਰਹੇ ਵਿਕਾਸ ਤੋਂ ਲੋਕ ਬਹੁਤ ਖੁਸ਼ ਹਨ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਪੈਨਸ਼ਨਾਂ ਮਿਲਣ ਨਾਲ ਜਿਥੇ ਹੁਣ ਬਜ਼ੁਰਗਾਂ ਨੂੰ ਬੈਂਕਾਂ ਦੀ ਖੱਜਲ ਖੁਆਰੀ ਤੋਂ ਰਾਹਤ ਮਿਲੇਗੀ, ਉਥੇ ਬੈਂਕਾਂ ਤੱਕ ਪਹੁੰਚਣ ਦਾ ਖਰਚਾ ਵੀ ਬਚੇਗਾ। ਉਨਾਂ ਕਿਹਾ ਕਿ ਹਲਕਾ ਖੇਮਕਰਨ ਦੇ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਦੇ ਯਤਨਾ ਸਦਕਾ ਹੋ ਰਹੇ ਵਿਕਾਸ ਕਾਰਜ਼ਾਂ ਨਾਲ ਹਲਕੇ ਦੀ ਨੁਹਾਰ ਬਦਲੀ ਜਾ ਰਹੀ ਹੈ।ਉਨਾਂ ਕਿਹਾ ਕਿ ਆ ਰਹੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕਾ ਖੇਮਕਰਨ ਤੋਂ ਇਕ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਉਹਨਾਂ ਨਾਲ ਚੇਅਰਮੈਨ ਪੰਜਾਬ ਸਿੰਘ ਕੰਬੋਕੇ, ਮੈਂਬਰ ਸਾਹਿਬ ਸਿੰਘ, ਮੈਂਬਰ ਜੈਮਲ ਸਿੰਘ, ਸੁਖਬੀਰ ਸਿੰਘ ਆਦਿ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply