ਬਠਿੰਡਾ, 4 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਲਵਾ ਕਾਲਜ ਬਠਿੰਡਾ ਦੇ ਅਥਲੀਟਾਂ ਨੇ 3 ਜਨਵਰੀ ਨੂੰ ਸੰਪਨ ਹੋਈ 76ਵੀਂ ਸਰਵ ਭਾਰਤ ਅੰਤਰ-ਯੂਨੀਵਰਸਿਟੀ ਐਥਲੈਟਿਕਸ ਚੈਂਪੀਅਨਸਿਪ ਵਿੱਚ 9 ਮੈਡਲ ਪੰਜਾਬੀ ਯੂਨੀਵਰਸਿਟੀ ਦੀ ਝੋਲੀ ਪਾ ਕੇ ਕਾਲਜ ਦੇ ਨਾਂ ਨੁੂੰ ਚਾਰ ਚੰਨ ਲਾਏ। ਇਸ ਕਾਲਜ ਦੀ ਹੋਣਹਾਰ ਅਥਲੀਟ ਜ਼ਸਪ੍ਰੀਤ ਕੋਰ ਨੇ 100 ਮੀਟਰ ਹਰਡਲ ਦੌੜ ਵਿੱਚ ਸੋਨ ਤਮਗਾ ਅਤੇ 4/100 ਦੌੜ ਵਿੱਚ ਸਿਲਵਰ ਮੈਡਲ ਪੰਜਾਬੀ ਯੂਨੀਵਰਸਿਟੀ ਦੀ ਝੋਲੀ ਪਾਇਆ। ਇਸ ਕਾਲਜ ਦੀ ਪ੍ਰਤਿਭਾਸ਼ਾਲੀ ਅਥਲੀਟ ਨਿਸ਼ਾ ਨੇ ਹੈਮਰ ਥਰੋ ਵਿੱਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਅਤੇ ਟਵਿੰਕਲ ਚੋਧਰੀ ਨੇ 4/400 ਦੌੜ ਵਿੱਚ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਪੁਰਸਾਂ ਦੇ ਵਰਗ ਵਿੱਚ ਕੰਬਰਦੀਪ ਸਿੰਘ ਨੇ 200 ਮੀਟਰ ਅਤੇ 4/400 ਮੀਟਰ ਰੀਲੇਅ ਦੌੜ ਵਿੱਚ ਚਾਂਦੀ ਦੇ ਤਮਗੇ ਪ੍ਰਾਪਤ ਕਰਕੇ ਯੂਨੀਵਰਸਿਟੀ ਅਤੇ ਕਾਲਜ ਦਾ ਮਾਨ ਵਧਾਇਆ। ਇਸੇ ਤਰ੍ਹਾਂ ਜਸਦੀਪ ਸਿੰਘ ਨੇ 400 ਮੀਟਰ ਅਡੀਕਾਂ ਦੌੜ ਅਤੇ 4/400 ਦੌੜ ਵਿੱਚ ਚਾਂਦੀ ਦੇ ਤਗਮੇ ਆਪਣੇ ਨਾ ਕੀਤੇ।ਕਾਲਜ ਦੀ ਸਮੁੂੱਚੀ ਮੈਨੇਜ਼ਮੈਂਟ, ਪ੍ਰਿੰਸੀਪਲ ਅਤੇ ਸਮੁੂਹ ਸਟਾਫ ਅਤੇ ਵਿਦਿਆਰਥੀਆਂ ਨੇ ਅਥਲੀਟਾਂ ਨੂੰ ਅੰਤਰ-ਯੂਨੀਵਰਸਿਟੀ ਚੈਂਪੀਅਨਸਿੱਪ ਵਿੱਚ ਮੈਡਲ ਪ੍ਰਾਪਤ ਕਰਨ ਤੇ ਵਧਾਈ ਦਿੱਤੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media