Monday, July 8, 2024

61ਵੀਆਂ ਸਕੂਲ ਨੈਸ਼ਨਲ ਫੈਨਸਿੰਗ ਖੇਡਾਂ ਚ ਵਿਦਿਆਰਥੀਆਂ ਨੇ ਜਿੱਤੇ ਤਗਮੇ

PPN0501201624

ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸੱਗੂ)- 25 ਦਸੰਬਰ 2015 ਤੋਂ 31 ਦਸੰਬਰ 2015 ਤੱਕ ਭੋਪਾਲ (ਮੱਧੁਪ੍ਰਦੇਸ਼) ਵਿਖੇ ਹੋਈਆਂ 61ਵੀਆਂ ਸਕੂਲ ਨੈਸ਼ਨਲ ਖੇਡਾਂ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਪ੍ਰਮੁੱਖ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਫੈਨਸਿੰਗ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਫੈਨਸਿੰਗ ਦੇ ਅੰਡਰ-19 ਵਰਗ ਵਿੱਚ ਅਕਾਸ਼ ਠਾਕੁਰ +2 ਤੇ ਦਪਿੰਦਰ ਸਿੰਘ +1 ਦੇ ਵਿਦਿਆਰਥੀ ਨੇ ਕਾਂਸੇ, ਅੰਡਰ-17 ਵਰਗ ਵਿੱਚ ਪਰਮਸੁਖਪਾਲ ਸਿੰਘ ਸੱਤਵੀਂੁਜੀ ਅਤੇ ਅੱਠਵੀਂ-ਡੀ ਦੇ ਸੁਖਵਿੰਦਰ ਸਿੰਘ ਨੇ ਕਾਂਸੇ ਅਤੇ ਅੰਡਰੁ੧੪ ਵਰਗ ਵਿੱਚ ਮਨਕੀਰਨ ਸਿੰਘ ਸੱਤਵੀਂ-ਸੀ ਨੇ ਸੋਨੇ ਅਤੇ ਗੁਰਪਾਲ ਸਿੰਘ ਸੱਤਵੀਂ-ਆਈ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ। ਇਹਨਾਂ ਖੇਡਾਂ ਵਿੱਚ 20 ਤੋਂ ਵੱਧ ਟੀਮਾਂ ਨੇ ਭਾਗ ਲਿਆ। ਅਕਾਸ਼ ਠਾਕੁਰ, ਵਰਿੰਦਰ ਸਿੰਘ ਅਤੇ ਮਨਕੀਰਨ ਸਿੰਘ ਨੇ ਪੰਜਾਬ ਰਾਜ ਵੱਲੋਂ ਭਾਗ ਲਿਆ। ਪ੍ਰਭਜੋਤ ਸਿੰਘ, ਗੁਰਲਾਲ ਸਿੰਘ, ਸੁਖਵਿੰਦਰ ਸਿੰਘ, ਪਰਮਸੁਖਪਾਲ ਸਿੰਘ, ਹਰਸਿਮਰਤਪਾਲ ਸਿੰਘ, ਦਪਿੰਦਰ ਸਿੰਘ ਅਤੇ ਦਾਨਿਸ਼ ਸਰਮਾ ਨੇ ਸੀ.ਬੀ.ਐਸ.ਈ. ਦੀ ਟੀਮ ਵੱਲੋਂ ਭਾਗ ਲਿਆ। ਵਿਦਿਆਰਥੀਆਂ ਦੇ ਸਕੂਲ ਪਹੁੰਚਣ ਤੇ ਸਕੂਲ ਦੇ ਮੈਂਬਰ ਇੰਚਾਰਜ ਸ. ਹਰਮਿੰਦਰ ਸਿੰਘ, ਸ. ਨਵਪ੍ਰੀਤ ਸਿੰਘ ਅਤੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਅਤੇ ਕੋਚ ਸ਼ਰਦ ਕੁਮਾਰ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply