Thursday, July 18, 2024

ਨਵੀਂ ਅਧਿਆਪਕ ਟ੍ਰੇਨਿਗ ਪਾਲਿਸੀ ਅਧੀਨ ਵੱਖ-ਵੱਖ ਵਿਸ਼ਿਆਂ ਦੇ ਪੰਜ ਰੋਜਾ ਸੈਮੀਨਾਰ ਲਗਾਏ

PPN0801201606ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ ਸੱਗੂ)- ਐਸ. ਸੀ. ਆਰ. ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਇਨਸਰਵਿਸ ਟ੍ਰੇਨਿਗ ਸੈਂਟਰ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਕਿਰਨ ਦੀ ਅਗਵਾਈ ਹੇਠ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ 4-1-16 ਤੋ ਸ਼ੁਰੂ ਹੋਏ ਸੈਮੀਨਾਰ ਦੇ ਅੱਜ ਅੰਤਮ ਦਿਨ ਪਿ੍ਰੰਸੀਪਲ ਸ਼੍ਰੀਮਤੀ ਸੁਨੀਤਾ ਕਿਰਨ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਨਯੋਗ ਸਿੱਖਿਆ ਮੰਤਰੀ ਦੀ ਯੋਗ ਅਗਵਾਈ ਹੇਠ ਨਵੀਂ ਅਧਿਆਪਕ ਟ੍ਰੇਨਿਗ ਪਾਲਿਸੀ ਅਧੀਨ ਵੱਖ-ਵੱਖ ਵਿਸ਼ੇ ਜਿਵੇਂ ਪੰਜਾਬੀ, ਅੰਗ੍ਰੇਜ਼ੀ, ਸਾਇੰਸ ਅਤੇ ਗਣਿਤ ਦੇ ਪੰਜ ਰੋਜਾ ਸੈਮੀਨਾਰ ਲਗਾਏ ਗਏ ਹਨ।ਇਹਨਾਂ ਸੈਮੀਨਾਰਾਂ ਵਿਚ ਅਧਿਆਪਨ ਦੇ ਖੇਤਰ ਵਿੱਚ ਨਿੱਤ ਨਵੀਆਂ ਖੋਜਾਂ ਅਤੇ ਤਕਨਾਲੋਜੀ ਤੋਂ ਅਧਿਆਪਕਾ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ।ਵੱਖ-ਵੱਖ ਵਿਸ਼ਿਆ ਨਾਲ ਸੰਬੰਧਿਤ ਮਾਸਟਰ ਰਿਸੋਰਸ ਪਰਸਨ ਜੋ ਕਿ ਚੰਡੀਗੜ੍ਹ ਤੋਂ ਟ੍ਰੇਨਿਗ ਲੈ ਕੇ ਆਏ ਹਨ ਨੇ ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਹੈ ।ਪ੍ਰਿੰਸੀਪਲ ਨੇ ਅਧਿਆਪਕਾਂ ਨੁੰ ਪੂਰੀ ਤਨਦੇਹੀ ਨਾਲ ਸੈਮੀਨਾਰ ਵਿੱਚ ਇਹਨਾਂ ਨਵੀਆਂ ਤਕਨੀਕਾਂ ਅਤੇ ਢੰਗਾਂ ਨਾਲ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪ੍ਰੇਰਤ ਕੀਤਾ ਤਾਂ ਜੋ ਵਿਦਿਆਰਥੀ ਸਿੱਖਿਆ ਵਿੱਚ ਵੱਧ ਤੋ ਵੱਧ ਰੁਚੀ ਲੈਣ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …

Leave a Reply