Wednesday, July 3, 2024

ਮੁੁੰਡਿਆਂ ਵਾਂਗ ਕੁੜੀਆਂ ਦੀ ਲੋਹੜੀ ਵੀ ਮਨਾਈ ਗਈ

PPN1401201615ਛੇਹਰਟਾ, 13 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ)- ਗੁਰੁ ਨਗਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਲੋਹੜੀ ਦਾ ਤਿਉਹਾਰ ਬੜੀ ਧੂੁਮ-ਧਾਮ ਨਾਲ ਮਨਾਇਆ ਗਿਆ।ਮੌਸਮ ਖੁਸ਼ ਗਵਾਰ ਹੋਣ ਅਤੇ ਗੁੱਡੀਆਂ ਪਤੰਗਾਂ ਉਡਾਉਣ ਵਾਲਿਆਂ ਦੇ ਅਨਕੂਲ ਹਵਾ ਚੱਲਦੀ ਹੋਣ ਕਰਕੇ ਪਤੰਗਬਾਜ਼ਾਂ ਨੇ ਦਿਨ ਚੜ੍ਹਦੇ ਹੀ ਆਪਣੇ ਮਕਾਨਾਂ ਦੀਆਂ ਛੱਤਾਂ ਤੇ ਚੜ ਕੇ ਗੁੱਡੀਆਫ਼ਪਤੰਗਾਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ।ਸਾਰਾ ਦਿਨ ਆਈ-ਬੋ ਆਈ ਦੀਆਂ ਅਵਾਜ਼ਾਂ ਕੰਨਾਂ ਵਿਚ ਗੂੰਜਦੀਆਂ ਰਹੀਆਂ।ਕਈ ਨੌਜਵਾਨਾਂ ਵੱਲੋਂ ਹਾਈ-ਫਾਈ ਡੀ. ਜੇ ਸਾਊਂਡ ਸਿਸਟਮ ਕੋਠਿਆਂ ਉਪਰ ਲਗਾ ਕੇ ਇਸ ਦਿਨ ਨੂੰ ਹੋਰ ਵੀ ਰੰਗੀਨ ਬਣਾਇਆ ਹੋਇਆ ਸੀ।ਲੋਕਾਂ ਨੇ ਆਪਸੀ ਪਿਆਰ ਵਧਾਉਣ ਲਈ ਇਕ ਦੂਜੇ ਨੂੰ ਮੁੰਗਫਲੀ, ਰਿਊੜੀਆਂ, ਗੁੜ ਅਤੇ ਤਿਲ ਆਦਿ ਵੰਡੇ।ਇਸ ਵਾਰ ਲੋਹੜੀ ਦੇ ਤਿਊਹਾਰ ਤੇ ਇਕ ਗੱਲ ਖਾਸ ਦਿਖਾਈ ਦਿੱਤੀ ਕਿ ਲੋਕਾਂ ਵੱਲੋਂ ਮੁੁੰਡਿਆਂ ਵਾਂਗ ਹੀ ਕੁੜੀਆਂ ਦੀ ਲੋਹੜੀ ਮਨਾਈ ਜੋ ਕਿ ਸਮਾਜ ਵਿਚ ਜਾਗ੍ਰਿਤੀ ਦਾ ਪ੍ਰਤੀਕ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply