Monday, July 8, 2024

ਚੀਫ ਖਾਲਸਾ ਦੀਵਾਨ ਵਲੋਂ ਨਗਰ ਕੀਰਤਨ 15 ਜਨਵਰੀ ਨੂੰ

PPN1401201605ਅੰਮ੍ਰਿਤਸਰ, 14 ਜਨਵਰੀ (ਜਗਦੀਪ ਸਿੰਘ ਸੱਗੂ) – ਅੱਜ ਮਾਘੀ ਦੇ ਪਵਿੱਤਰ ਦਿਹਾੜੇ ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਵਿਚ ਬਣੇ ਅਤਿ ਆਧੁਨਿਕ ਕਾਨਫਰੰਸ ਹਾਲ ਵਿਚ ਪਲੇਠੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਤੋਂ ਪਹਿਲਾ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰ, ਮੈਂਬਰ ਸਾਹਿਬਾਨ ਅਤੇ ਪ੍ਰਿਸੀਪਲ ਚੀਫ ਖਾਲਸਾ ਦੀਵਾਨ ਗੁਰੂਦੁਆਰਾ ਵਿਖੇ ਨਤਮਸਤਕ ਹੋਏ ਅਤੇ ਜਪੁ ਜੀ ਸਾਹਿਬ ਦੇ ਪਾਠ ਉੁਪਰੰਤ ਗੁਰੁ ਸਾਹਿਬ ਅੱਗੇ ਚੀਫ ਖਾਲਸਾ ਦੀਵਾਨ ਦੇ ਵਿਕਾਸ ਕਾਰਜਾਂ ਅਤੇ ਦੀਵਾਨ ਦੀ ਸਰਪ੍ਰਸਤੀ ਅਧੀਨ ਅਰੰਭ ਹੋਣ ਜਾ ਰਹੇ ਵਿਸ਼ਾਲ ਨਗਰ ਕੀਰਤਨ ਦੀ ਨਿਰਵਿਘਨ ਸਫਲ ਸੰਪੂਰਨਤਾ ਲਈ ਅਰਦਾਸ ਕੀਤੀ । ਬਾਅਦ ਕਾਨਫਰੰਸ ਹਾਲ ਵਿਚ ਮੀਟਿੰਗ ਦੌਰਾਨ ਭਵਿੱਖ ਯੁੋਜਨਾਵਾਂ ਬਾਬਤ ਵਿਚਾਰ ਵਟਾਂਦਰਾ ਕਰਨ ਉਪਰੰਤ ਦੀਵਾਨ ਵਲੋਂ ਸਰਬੰਸ ਦਾਨੀ ਸ੍ਰੀ ਗੁਰੁ ਗੋਬਿੰਦ ਸਿੰਘ ਦੇ ਅਵਤਾਰ ਪੂਰਬ ਮੌਕੇ ਸਜਾਏ ਜਾ ਰਹੇ ਨਗਰ ਕੀਰਤਨ ਦੀ ਤਿਆਰੀਆਂ ਦਾ ਜਾਇਜਾ ਲਿਆ ਗਿਆ ਅਤੇ ਇਸ ਦੀ ਅੰਤਿਮ ਰੂਪ ਰੇਖਾ ਤਿਆਰ ਕੀਤੀ ਗਈ।
ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਸਭਨਾਂ ਨੁੰ ਗੁਰਪੂਰਬ ਦੀਆਂ ਵਧਾਈਆਂ ਦਿੰਦਿਆਂ ਦ’ਸਿਆ ਕਿ ਨਗਰ ਕੀਰਤਨ ੧੫ ਜਨਵਰੀ ੨੦੧੬ ਦਿਨ ਸ਼ੁਕਰਵਾਰ ਨੂੰ ਸਵੇਰੇ ੦੯.੦੦ ਵਜੇ ਪੂਰੀ ਖਾਲਸਾਈ ਸ਼ਾਨ ਅਤੇ ਰਵਾਇਤ ਨਾਲ ਦੀਵਾਨ ਦੇ ਪ੍ਰਮੁੱਖ ਸਕੂਲ ਜੀ. ਟੀ. ਰੋਡ ਸਕੂਲ ਤੋਂ ਅਰੰਭ ਹੋਵੇਗਾ ਅਤੇ ਇਸ ਵਿੱਚ ਦੀਵਾਨ ਦੇ ਵੱਖੁਵੱਖ ਸਕੂਲ ਭਗਤਾਂਵਾਲਾ, ਪਰਾਗਦਾਸ, ਏਅਰਪੋਰਟ ਰੋਡ, ਮਜੀਠਾ ਬਾਈਪਾਸ, ਗੋਲਡਨ ਐਵੀਨਿਊ, ਮ’ਝਵਿੰਡ, ਸੁਲਤਾਨਵਿੰਡ ਲਿੰਕ ਰੋਡ, ਰਣਜੀਤ ਐਵੀਨਿਊ, ਸੀ.ਕੇ.ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਸੀ.ਕੇ.ਡੀ. ਨਰਸਿੰਗ ਕਾਲਜ, ਝਬਾਲ, ਅਜਨਾਲਾ, ਨਵਾਂ ਪਿੰਡ, ਤਰਨਤਾਰਨ, ਪੱਟੀ ਸਕੂਲ ਦੇ ਵਿਦਿਆਰਥੀ, ਅਧਿਆਪਕ ਸਾਹਿਬਾਨ ਅਤੇ ਦੀਵਾਨ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ ਸ਼ਾਮਲ ਹੋਣਗੇ । ਇਹ ਨਗਰ ਕੀਰਤਨ ਭੰਡਾਰੀ ਪੁਲ, ਹਾਲ ਬਜ਼ਾਰ, ਗੋਲ ਹੱਟੀ ਚੌਂਕ, ਨਗਰ ਨਿਗਮ ਚੌਂਕ, ਸਾਰਾਗੜ੍ਹੀ ਚੌਂਕ ਤੋਂ ਜਲਿਆਂਵਾਲਾ ਬਾਗ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸਮਾਪਤ ਹੋਵੇਗਾ।ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਨੇ ਸਾਰੇ ਮੈਂਬਰ ਸਾਹਿਬਾਨਾਂ ਅਤੇ ਅੰਮ੍ਰਿਤਸਰ ਸ਼ਹਿਰ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਵੱਡੀ ਗਿਣਤੀ ਵਿਵਿੱਚ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਇਸਦੀ ਰੌਣਕ ਵਧਾਉਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ।ਇਸ ਮੌਕੇ ਉਪ ਪ੍ਰਧਾਨ ਸ: ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਨਾ, ਡਾ: ਐਸ ਪੀ ਸਿੰਘ, ਇੰਦਰਪ੍ਰੀਤ ਸਿੰਘ ਚ’ਢਾ, ਸਵਿੰਦਰ ਸਿੰਘ ਕੱਥੁਨੰਗਲ, ਕੁਲਜੀਤ ਸਿੰਘ ਸਿੰਘ ਬ੍ਰਦਰਜ, ਜਸਵਿੰਦਰ ੰਿਸੰਘ ਅੇਡਵੋਕੇਟ, ਮਨਮੋਹਨ ਸਿੰਘ, ਇਜੀ. ਜਸਪਾਲ ਸਿੰਘ, ਹਰਮਿੰਦਰ ਸਿਘ, ਮਨਮੋਹਨ ਸਿੰਘ, ਡਾ: ਬਲਜਿੰਦਰ ਸਿੰਘ, ਰਮਨੀਕ ਸਿੰਘ, ਹਰਜੀਤ ਸਿੰਘ ਚ’ਢਾ, ਡਾਇਰੈਕਟਰ ਅੇਜੂਕੇਸ਼ਨ ਡਾ: ਧਰਮਵੀਰ ਸਿੰਘ ਸਮੇਤ ਦੀਵਾਨ ਹੇਠ ਚੱਲ ਰਹੀਆਂ ਵੱਖ ਵੱਖ ਬ੍ਰਾਂਚਾਂ ਦੇ ਪ੍ਰਿਸੀਪਲ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply