Friday, July 5, 2024

ਗੁਰੂ ਨਾਨਕ ਯੁਨੀਵਰਸਟੀ ਸਟੂਡੈਂਟ ਕੌਸਲ ਦੀ ਚੋਣ , ਸਮਾਜਿਕ ਬਦਲਾਅ ਦੇ ਹਾਮੀ ਨੌਜੁਆਨਾਂ ਦੀ ਸੋਚ ਨੂੰ ਥਾਪੜਾ – ਪਲਾਸੌਰ

PPN1501201631

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)- “ਅੱਜ ਦੇ ਦੌਰ ਵਿੱਚ ਨੌਜਆਨਾ ਦਾ ਪ੍ਰਗਤੀਸ਼ੀਲ, ਈਮਾਨਦਾਰ ਅਤੇ ਸੇਵਾ ਪਖੀ ਮੁਦਿਆਂ ਤੇ ਇਕਠੇ ਹੋ ਕੇ ਤੁਰਨਾਂ ਅਤੇ ਫਿਰ ਇਸ ਸੋਚ ਨੂੰ ਹਮ ਉਮਰ ਸਾਥੀਆਂ ਕੋਲੋ ਪ੍ਰਵਾਨ ਕਰਵਾਉਣਾ ਵਾਕਿਆ ਹੀ ਸਲਾਉਣਯੋਗ ਕਦਮ ਹੈ ਅਤੇ ਗੁਰੂ ਨਾਨਕ ਯੁਨੀਵਰਸਟੀ ਸਟੂਡੈਂਟ ਕੌਸਲ ਦੀ ਚੋਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਮਾਜਕ ਬਦਲਾਅ ਲਈ ਸਾਰਥਿਕ ਕਦਮਾਂ ਨੂੰ ਹਰ ਸੰਵੇਦਨਸ਼ੀਲ ਸੋਚ ਪ੍ਰਵਾਨਗੀ ਦੇਦੀਂ ਹੈ”।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਅੱਜ ਸਥਾਨਕ ਯੂਨੀਵਰਸਟੀ ਕੈਂਪਸ ਵਿੱਚ ਸੂਟਡੈਂਟ ਕੌਂਸਲ ਦੇ ਨਵੇ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕਰਦਿਆਂ ਮਨਿੰਦਰ ਪਾਲ ਸਿੰਘ ਪਲਾਸੌਰ ਨੇ ਕੀਤਾ।ਵਰਨਣਯੋਗ ਹੈ ਕਿ ਬੀਤੇ ਦਿਨੀ ਹੋਈ ਚੋਣ ਵਿੱਚ ਵੱਡੇ ਫਰਕ ਨਾਲ ਨੌਜੁਆਨ ਤਨਵੀਰ ਗਿੱਲ ਪ੍ਰਧਾਨ ਅਤੇ ਕਰਨ ਥਿੰਦ ਮੀਤ ਪ੍ਰਧਾਨ ਚੁਣੇ ਗਏ ਹਨ। ਇਸ ਚੋਣ ਲਈ ਬੀਤੇ ਕਈ ਮਹੀਨਿਆਂ ਤੋਂ ਜਸ਼ਨ ਪਲਾਸੌਰ, ਮਨਬੀਰ ਖਾਸਾ, ਗਗਨ ਖਾਨਕੋਟ, ਹਰਮਨ ਮਾਹਲ, ਬਲਵੰਤ ਰੰਧਾਵਾ, ਅਰਸ਼ਦੀਪ ਸਿੰਘ ਜੋਸਨ, ਸ਼ਗੁਨ ਪਲਾਸੌਰ, ਰਾਜਨ ਸੰਧੂ, ਜਗਰੂਪ ਗਿੱਲ, ਪ੍ਰਭ ਭੁੱਲਰ ਆਦਿ ਦੀ ਟੀਮ ਮਿਹਨਤ ਕਰ ਰਹੀ ਸੀ। ਸ੍ਰੀ ਪਲਾਸੌਰ ਨੇ ਜਿਥੇ ਕਾਮਯਾਬ ਹੋਣ ਵਾਲੀ ਸਮੁਚੀ ਟੀਮ ਨੂੰ ਵਧਾਈ ਦੇਦਿਆਂ ਸਨਮਾਨਿਤ ਕੀਤਾ ਅਤੇ ਆਉਣ ਵਾਲੇ ਸਮੇ ਵਿੱਚ ਸਮੁਚੇ ਪੰਜਾਬੀ ਸਮਾਜ ਅਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਦਰਪੇਸ਼ ਚਣੌਤੀਆਂ ਨੂੰ ਉਸਾਰੂ ਅਤੇ ਹਾਂ ਪੱਖੀ ਜ਼ਜਬੇ ਨਾਲ ਨਿਜਠਣ ਲਈ ਪ੍ਰੇੇਰਿਤ ਕੀਤਾ । ਸ੍ਰ: ਪਲਾਸੌਰ ਨੇ ਜੇਤੂ ਟੀਮ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਦਿਆਂ ਗੁਰੂ ਨਗਰੀ ਅਤੇ ਪੰਜਾਬੀ ਸਮਾਜ ਦੀ ਸੇਵਾ ਲਈ ਜੂਝਣ ਲਈ ਕਿਹਾ।
ਇਸ ਮੌਕੇ ਉਹਨਾ ਨਾਲ ਦਲਜੀਤ ਸਿੰਘ ਢਿਲੋ ਮੀਤ ਪ੍ਰਧਾਨ, ਪ੍ਰੀਤਇੰਦਰ ਸਿੰਘ ਢਿਲੋਂ ਜਿਲਾ ਪ੍ਰਧਾਨ ਅੰਮ੍ਰਿਤਸਰ, ਹਰਦਿਆਲ ਸਿੰਘ ਗਜਨੀਪੁਰ ਜਿਲਾ ਪ੍ਰਧਾਨ ਗੁਰਦਾਸਪੁਰ, ਡਾ. ਅਭੈ ਦੇਵਗਨ ਜਿਲਾ ਪ੍ਰਧਾਨ ਯੂਥ ਵਿੰਗ ਅਮਿ੍ਰੰਤਸਰ, ਫਤਿਹ ਦੀਪ ਸਿੰਘ ਚੀਮਾ, ਰਣਜੀਤ ਸਿੰਘ ਹੈਪੀ ਤਰਨ ਤਾਰਨ ਰੋਡ, ਪਰਮਵੀਰ ਸਿੰਘ ਤਰਨ ਤਾਰਨ, ਚਰਨ ਸਿੰਘ ਸੰਧੂ, ਗੁਰਚਰਨ ਸ਼ਰਮਾ, ਕਰਨਵੀਰ ਜੋਸਨ ਖਾਲਸਾ ਕਾਲਜ, ਆਦਿਤਿਆ ਦੇਵਗਨ, ਲਖਵਿੰਦਰ ਸਿੰਘ ਲਾਲੂ ਘੁੰਮਣ, ਪਰਿੰਸਪਾਲ ਸਿੰਘ ਠੱਠਗੜ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply