Monday, July 8, 2024

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਪੱਧਰੀ ਖੇਡਾਂ ਲਈ 560 ਖਿਡਾਰੀ ਰਵਾਨਾ

PPN1302201602ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਲੁਧਿਆਣਾ, ਜਲੰਧਰ, ਪਟਿਆਲਾ, ਸ੍ਰੀ ਅਨੰਦਪੁਰ ਸਾਹਿਬ (ਰੂਪ ਨਗਰ), ਐਸ. ਏ. ਐਸ ਨਗਰ (ਮੁਹਾਲੀ), ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਵਿਚ 14 ਤੋਂ 19 ਫਰਵਰੀ ਤੱਕ ਕਰਵਾਈਆਂ ਜਾ ਰਹੀਆਂ ਸਾਲਾਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਪੱਧਰੀ ਬਹੁ-ਖੇਡਾਂ ਵਿਚ ਸ਼ਮੂਲੀਅਤ ਕਰਨ ਲਈ 23 ਟੀਮਾਂ ਦੇ 560 ਮਹਿਲਾ-ਪੁਰਸ਼ ਖਿਡਾਰੀਆਂ ਦਾ ਦਲ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਤੋਂ ਰਵਾਨਾ ਹੋਇਆ। ਵੱਖ-ਵੱਖ ਬੱਸਾਂ ਵਿਚ ਸਵਾਰ ਇਨ੍ਹਾਂ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਹਰਪਾਲਜੀਤ ਕੌਰ ਸੰਧੂ ਤੇ ਉਨ੍ਹਾਂ ਦੀ ਟੀਮ ਨੇ ਸ਼ੁੱਪ ਇੱਛਾਵਾਂ ਦੇ ਕੇ ਰਵਾਨਾ ਕੀਤਾ। ਇਨ੍ਹਾਂ ਖਿਡਾਰੀਆਂ ਵਿਚ ਬਾਸਕਟਬਾਲ, ਫੁੱਟਬਾਲ, ਹੈਂਡਬਾਲ, ਸਾਈਕਲਿੰਗ, ਹਾਕੀ, ਬੈਡਮਿੰਟਨ, ਨਿਸ਼ਾਨੇਬਾਜ਼ੀ, ਭਾਰਤੋਲਣ, ਵਾਲੀਬਾਲ, ਜਿਮਨਾਸਟਿਕ, ਤੀਰਅੰਦਾਜ਼ੀ, ਤਲਵਾਰਬਾਜ਼ੀ, ਮੁੱਕੇਬਾਜ਼ੀ, ਕੁਸ਼ਤੀ, ਜੂਡੋ, ਤੈਰਾਕੀ, ਟੇਬਲ ਟੈਨਿਸ, ਐਥਲੈਟਿਕਸ, ਰੋਲਰ ਸਕੇਟਿੰਗ, ਕਬੱਡੀ, ਰੱਸਾਕਸ਼ੀ ਦੀਆਂ ਟੀਮਾਂ ਸ਼ਾਮਿਲ ਹਨ। ਟੀਮਾਂ ਨੂੰ ਰਵਾਨਾ ਕਰਦਿਆਂ ਮੈਡਮ ਸੰਘੂ ਨੇ ਕਿਹਾ ਕਿ ਜ਼ਿਲ੍ਹੇ ਵੱਲੋਂ ਇਨ੍ਹਾਂ ਰਾਜ ਪੱਧਰੀ ਖੇਡਾਂ ਵਿਚ ਜਿਹੜੀਆਂ 23 ਟੀਮਾਂ ਸ਼ਮੂਲੀਅਤ ਕਰ ਰਹੀਆਂ ਹਨ, ਉਨ੍ਹਾਂ ਵਿਚ ਸੂਬਾ ਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਸ਼ਾਮਿਲ ਹਨ ਜੋ ਪਹਿਲਾਂ ਵੀ ਆਪੋ-ਆਪਣੇ ਖੇਡ ਖੇਤਰ ਦੇ ਮੁਕਾਬਲਿਆਂ ਵਿਚ ਅਹਿਮ ਮੱਲ੍ਹਾ ਮਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਖੇਡਾਂ ਵਿਚ ਜ਼ਿਲ੍ਹੇ ਦੇ ਖਿਡਾਰੀਆਂ ਦੀ ਕਾਰਗੁਜ਼ਾਰੀ ਬੇਮਿਸਾਲ ਤੇ ਬਿਹਤਰ ਹੋਵੇਗੀ ਤੇ ਬਹੁਤ ਸਾਰੀਆਂ ਟੀਮਾਂ ਚੈਂਪੀਅਨ ਬਣ ਕੇ ਪਰਤਣਗੀਆਂ। ਇਸ ਮੌਕੇ ਸਮੂਹ ਖਿਡਾਰੀਆਂ ਨੇ ਵਧੀਆ ਖੇਡ ਪ੍ਰਦਰਸ਼ਨ ਕਰਨ ਦਾ ਅਹਿਦ ਲਿਆ। ਇਸ ਮੌਕੇ ਖੇਡ ਵਿਭਾਗ ਦੇ ਅਧਿਕਾਰੀ ਅਤੇ ਕੋਚ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply