Wednesday, July 3, 2024

ਮਜੀਠੀਆ ਨੇ ਜਿਲਾ ਪੱਧਰੀ ਪੈਨਸ਼ਨ ਵੰਡ ਸਮਾਗਮ ਦੌਰਾਨ 1.25 ਲੱਖ ਲਾਭਪਾਤਰੀਆਂ ਨੂੰ 6.5 ਕਰੋੜ ਵੰਡੇ

PPN1802201615

ਅੰਮ੍ਰਿਤਸਰ, 18 ਫਰਵਰੀ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਖਾਲਸਾ ਯੂਨੀਵਰਸਿਟੀ ਸਬੰਧੀ ਚੱਲ ਰਹੇ ਵਿਵਾਦ ਨੂੰ ਬੇਲੋੜਾ ਅਤੇ ਵਿਰੋਧੀਆਂ ਦੀਆਂ ਸਾਜਿਸ਼ੀ ਸੋਚਾਂ ਦਾ ਨਤੀਜਾ ਗਰਦਾਨਦਿਆਂ ਕਿਹਾ ਕਿ ਇਸ ਵਿਵਾਦ ਪਿਛੇ ਕੁੱਝ ਨਿੱਜੀ ਯੂਨੀਵਰਸਿਟੀਆਂ ਅਤੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਮਜੀਠੀਆ ਅੱਜ ਇਥੇ ਜਿਲਖ਼ਾ ਪੱਧਰੀ ਪੈਨਸ਼ਨ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਖਾਲਸਾ ਯੂਨੀਵਰਸਿਟੀ ਬਣਾਉਣ ਦੀ ਪ੍ਰਕਿਰਿਆ ਮੈਨੇਜਮੈਂਟ ਕਮੇਟੀ ਵੱਲੋਂ ਸਮੁੱਚੇ ਤੌਰ ਤੇ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਅਤੇ ਮਾਪਦੰਡਾਂ ਦੇ ਅਧਾਰ ਤੇ ਚੱਲ ਰਹੀ ਹੈ। ਇਸ ਵਿੱਚ ਖਾਲਸਾ ਕਾਲਜ ਦੀ ਵਿਰਾਸਤੀ ਦਿੱਖ ਜਾਂ ਜਾਇਦਾਦ ਨਾਲ ਛੇੜਛਾੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨਖ਼ਾਂ ਕਿਹਾ ਕਿ ਖਾਲਸਾ ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਖਾਲਸਾ ਯੂਨੀਵਰਸਿਟੀ ਲਈ ਵੱਖਰਾ ਕੰਪਲੈਕਸ ਉਸਾਰਿਆ ਜਾਵੇਗਾ। ਉਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾਲਸਾ ਕਾਲਜ ਪ੍ਰਤੀ ਪ੍ਰਗਟਾਏ ਖਦਸ਼ੇ ਨੂੰ ਨਿਰਮੂਲ ਦੱਸਿਆ ਅਤੇ ਕਿਹਾ ਕਿ ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਉਚ ਵਿਦਿਆ ਮੁਹੱਈਆ ਕਰਵਾਉਣ ਵਾਸਤੇ ਵੱਧ ਤੋਂ ਵੱਧ ਯੂਨੀਵਰਸਿਟੀਆਂ ਉਸਾਰਨੀਆਂ ਅਤੇ ਵਿਦਿਅਕ ਸੰਸਥਾਵਾਂ ਦੇ ਪਸਾਰ ਕਰਨਾ ਇਕ ਸਾਰਥਕ ਕਦਮ ਹੈ।
ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਝੂਠਾ ਅਤੇ ਚਾਲਬਾਜ਼ ਆਗੂ ਕਰਾਰ ਦਿੰਦਿਆਂ ਸz ਮਜੀਠੀਆ ਨੇ ਕਿਹਾ ਕਿ ਸ੍ਰੀ ਅੰਨਾ ਹਜ਼ਾਰੇ ਅੰਦੋਲਨ ਦੌਰਾਨ ਕੇਜਰੀਵਾਲ ਨੇ ਰਾਜਨੀਤੀ ਵਿੱਚ ਨਾ ਜਾਣ ਅਤੇ ਕਿਸੇ ਵੀ ਰਾਜਨੀਤਕ ਪਾਰਟੀ ਦਾ ਸਾਥ ਨਾ ਦੇਣ ਦੀ ਕਸਮ ਖਾਧੀ ਸੀ, ਜਿਸ ਤੋੋ ਹੁਣ ਭਗੌੜਾ ਹੋ ਗਿਆ ਹੈ। ਉਨਾਂ ਕਿਹਾ ਕਿ ਦਿੱਲੀ ਦੀ ਸਰਕਾਰ ਹਰ ਮੁਹਾਜ ਤੇ ਫੇਲ ਹੋਈ ਹੈ। ਦਿੱਲੀ ਦੀ ਸਾਫ ਸਫਾਈ ਲਈ ਸਫਾਈ ਕਰਮਚਾਰੀਆਂ ਨੂੰ ਦੇਣ ਲਈ ਪੈਸੇ ਨਹੀਂ ਪਰ ਆਪਣੇ ਸਵਾਰਥ ਲਈ ਵਿਧਾਇਕਾਂ ਨੂੰ 400 ਗੁਣਾ ਵੱਧ ਤਨਖਾਹ ਦੇ ਜੋ 550 ਕਰੋੜ ਰੁਪਏ ਵੰਡਿਆ ਜਾ ਰਿਹਾ ਹੈ ਉਸ ਨਾਲ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਸਕਦੀ ਸੀ। ਉਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕਰੋੜਾਂ ਰੁਪਏ ਖਰਚ ਕਰਕੇ ਦੂਜੇ ਸੂਬਿਆਂ ਵਿੱਚ ਦਿੱਲੀ ਬਾਰੇ ਬੇਲੋੜੀ ਇਸ਼ਤਿਹਾਰਬਾਜੀ ਕਰਨੀ ਸਮਝ ਤੋਂ ਬਾਹਰ ਹੈ। ਉਨਾਂ ਕਿਹਾ ਕਿ ਕੇਜਰੀਵਾਲ ਦੇ ਪੁਰਾਣੇ ਸਾਥੀ ਹੀ ਉਸ ਵੱਲੋਂ ਲਾਗੂ ਕੀਤੇ ਲੋਕਪਾਲ ਨੂੰ ਲੋਕਪਾਲ ਕਹਿ ਰਿਹਾ ਹੈ ਅਤੇ ਲੋਕਾਂ ਨੂੰ ਮੂਰਖ ਬਣਾਉਣ ਬਾਰੇ ਦੱਸ ਰਿਹਾ ਹੈ।ਮਜੀਠੀਆ ਨੇ ਕੇਜਰੀਵਾਲ ਨੂੰ ਪੰਜਾਬੀ ਭਾਸ਼ਾ ਸਿਖ ਲੈਣ ਦੀ ਸਲਾਹ ਦਿੱਤੀ। ਉਨਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਲੈ ਕੇ ਅਨਾਜ ਸੁਰੱਖਿਆ ਲਈ ਅਹਿਮ ਯੋਗਦਾਨ ਪਾਇਆ। ਉਨਾਂ ਕੇਜਰੀਵਾਲ ਨੂੰ ਕਿਹਾ ਕਿ ਯੂ:ਪੀ ਅਤੇ ਹੋਰਨਾਂ ਰਾਜਾਂ ਤੋਂ ਲੋਕਾਂ ਵੱਲੋਂ ਨਕਾਰੇ ਜਾ ਚੁੱਕੇ ਅਖੌਤੀ ਲੀਡਰਾਂ ਤੋਂ ਪੰਜਾਬੀਆਂ ਨੂੰ ਸਿਆਸਤ ਦੇ ਨਵੇਂ ਪਾਠ ਪੜਾਉਣ ਦੀ ਲੋੜ ਨਹੀਂ।
ਅੱਜ ਦੇ ਸਮਾਗਮ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਲੋਕਾਂ ਦੇ ਸਝਾਅ ਅਨੁਸਾਰ ਪੰਚਾਇਤਾਂ ਰਾਹੀਂ ਦੋਗੁਣਾ ਵਧਾ ਕੇ ਪੈਨਸ਼ਨ ਵੰਡਣ ਦੀ ਕਾਰਵਾਈ ਨਾਲ ਬਜੁਰਗਾਂ ਦੀ ਚਿਰੌਕਣੀ ਮੰਗ ਪੂਰੀ ਹੋਈ ਹੈ। ਉਨਾਂ ਦੱਸਿਆ ਕਿ ਰਾਜ ਭਰ ਵਿੱਚ 17 ਲੱਖ ਤੋਂ ਬਜੁਰਗਾਂ ਨੂੰ ਪੈਨਸ਼ਨ ਵੰਡੀ ਗਈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਪੈਨਸ਼ਨ ਦੇ 1,25,000 ਲਾਭਪਾਤਰੀਆਂ ਨੂੰ 6.5 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਮਜੀਠੀਆ ਨੇ ਪੰਜਾਬ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਅਧਾਰ ਤੇ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਲਿਆਉਣ ਦਾ ਸੱਦਾ। ਉਨਾਂ ਇਸ ਮੌਕੇ ਦੱਸਿਆ ਕਿ ਵੱਖ ਵੱਖ ਪੈਨਸ਼ਨ ਸਕੀਮਾਂ ਲਈ ਸਰਕਾਰ ਨੇ 709 ਕਰੋੜ ਰੁਪਏ ਰੱਖੇ ਹਨ ਜਦੋਂ ਕਿ 2007 ਤੋਂ ਲੈ ਕੇ ਹੁਣ ਤੱਕ ਇਨਾਂ ਸਕੀਮਾਂ ਤਹਿਤ 4676 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਪੰਜਾਬ ਵਿੱਚ 2004-2005 ਦੌਰਾਨ 20.9 ਫੀਸਦੀ ਗਰੀਬੀ ਰੇਖਾ ਹੇਠ ਰਹਿ ਰਹੇ ਸਨ ਜਦ ਕਿ ਹੁਣ ਇਹ ਦਰ 8.26 ਫੀਸਦੀ ਰਹਿ ਗਈ ਹੈ ਅਤੇ ਦੇਸ਼ ਦੀ 21.92 ਫੀਸਦੀ ਅਬਾਦੀ ਗਰੀਬੀ ਰੇਖਾ ਹੇਠ ਰਹਿਣ ਨੂੰ ਮਜਬੂਰ ਹੈ। ਉਨਾਂ ਦੱਸਿਆ ਕਿ ਸਰਕਾਰ ਆਟਾ ਦਾਲ ਸਕੀਮ ਤਹਿਤ 31 ਲੱਖ ਲਾਭਪਾਤਰੀਆਂ ਨੂੰ ਸਲਾਨਾ 400 ਕਰੋੜ ਰੁਪਏ ਖਰਚ ਰਹੀ ਹੈ। ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ‘ਤੇ ਸਰਕਾਰ 5600 ਕਰੋੜ ਰੁਪਏ ਸਲਾਨਾ ਖਰਚ ਰਹੀ ਹੈ।ਉਨਾਂ ਸ਼ਗਨ ਸਕੀਮ, ਮਾਈ ਭਾਗੋ ਵਿਦਿਆ ਸਕੀਮ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਭਾਈ ਘਨਈਆ ਹੈਲਥ ਇੰਸ਼ੋਰੈਂਸ ਸਕੀਮਾਂ ਆਦਿ ਦੇ ਲੋਕਾਂ ਵੱਲੋਂ ਲਾਭ ਉਠਾ ਰਹੇ ਹੋਣ ਦਾ ਵੀ ਜ਼ਿਕਰ ਕੀਤਾ। ਉਨਾਂ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਵੱਖ ਵੱਖ ਧਰਮਾਂ ਦੇ ਲੋਕਾਂ ਵਿੱਚ ਧਰਮ ਪ੍ਰਤੀ ਆਸਥਾ ਨੂੰ ਪਕੇਰਿਆ ਕੀਤਾ।
ਉਨਾਂ ਨੇ ਖਡੂਰ ਸਾਹਿਬ ਜਿਮਨੀ ਚੋਣ ਵਿੱਚ ਅਕਾਲੀ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਜਿੱਤ ਨੂੰ ਭਾਈਚਾਰਕ ਸਾਂਝ, ਅਮਨ ਸ਼ਾਂਤੀ ਤੇ ਵਿਕਾਸ ਦੀ ਜਿੱਤ ਕਰਾਰ ਦਿੱਤਾ। ਉਨਾਂ ਕਿਹਾ ਕਿ ਸz ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿੱਚ ਅਜਿਹਾ ਮਹੌਲ ਸਿਰਜਿਆ ਜਿਸ ਨਾਲ ਪੰਜਾਬ ਵਿੱਚ ਪੂੰਜੀ ਲਗਾਉਣ ਲਈ ਪੂੰਜੀ ਨਿਵੇਸ਼ਕਾਂ ਦਾ ਧਿਆਨ ਖਿੱਚਿਆ। ਬਠਿੰਡਾ ਰਿਫਾਇਨਰੀ ਦੀ ਪ੍ਰਾਪਤੀ ਤੋਂ ਇਲਾਵਾ ਰਿਲਾਇੰਸ ਗਰੁੱਪ, ਆਈ:ਟੀ:ਸੀ, ਇਨਫੋੋਸੈਸ, ਅਦਾਨੀ ਗਰੀਨ ਅਤੇ ਡੀ:ਐਲ:ਐਫ ਆਦਿ ਵੱਲੋਂ 1.25 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ 33000 ਕਰੋੜ ਰੁਪਏ ਦੀ ਲਾਗਤ ਨਾਲ 3 ਥਰਮਲ ਪਲਾਂਟ ਉਸਾਰਨ ਨਾਲ ਅੱਜ ਪੰਜਾਬ ਬਿਜਲੀ ਸਰਪਲਸ ਸਟੇਟ ਬਣ ਚੁੱਕਿਆ ਹੈ। ਉਨਖ਼ਾਂ ਦੱਸਿਆ ਕਿ ਸੂਰਜੀ ਊਰਜਾ ਦੇ ਖੇਤਰ ਵਿੱਚ ਪੰਜਾਬ ਨੇ 9 ਮੈਗਾਵਾਟ ਤੋਂ 1500 ਮੈਗਾਵਾਟ ਬਿਜਲੀ ਪੈਦਾ ਕਰਨ ਦੇ ਮਨਸ਼ੇ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਇਸ ਖੇਤਰ ਵਿੱਚ ਪੰਜਾਬ ਨੂੰ ਵਧੀਆ ਕਾਰਗੁਜਾਰੀ ਵਾਲਾ ਸੂਬਾ ਹੋਣ ਦਾ ਐਵਾਰਡ ਮਿਲ ਚੁੱਕਾ ਹੈ। ਉਨਾਂ ਦੱਸਿਆ ਕਿ ਸੜਕੀ ਬੁਨਿਆਦੀ ਢਾਂਚੇ ਵਿੱਚ ਦੇਸ਼ ਭਰ ਵਿੱਚ ਦੂਜਾ ਸਭ ਤੋਂ ਵਧੀਆ ਸੜਕੀ ਆਵਾਜਾਈ ਵਾਲਾ ਰਾਜ ਹੋਣ ਦਾ ਮਾਣ ਹਾਸਲ ਹੈ। ਉਨਾਂ ਦੱਸਿਆ ਕਿ ਜਿਥੇ ਨਿੱਜੀ ਅਦਾਰਿਆਂ ਰਾਹੀਂ ਰੁਜਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ ਉਥੇ ਸਰਕਾਰ ਵੱਲੋਂ ਆਪਣੇ ਵੱਖ ਵੱਖ ਵਿਭਾਗਾਂ ਵਿੱਚ 1.25 ਲੱਖ ਨੌਕਰੀਆਂ ਦੀ ਭਰਤੀ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨਾਂ ਨੇ ਮਾਲ ਵਿਭਾਗ ਵੱਲੋਂ ਬਲੱਡ ਰਿਲੇਸ਼ਨ ਨਾਲ ਸਬੰਧਤ ਰਜਿਸਟਰੀਆਂ ਲਈ ਸਟੈਂਪ ਡਿਊਟੀ ਤੋਂ ਛੋਟ ਸਬੰਧੀ ਕਿਹਾ ਕਿ ਹੁਣ 900 ਰੁਪਏ ਵਿੱਚ ਰਜਿਸਟਰੀ ਹੋਇਆ ਕਰੇਗੀ। ਮਜੀਠੀਆ ਨੇ ਪੈਨਸ਼ਨ ਸਬੰਧੀ ਬਜੁਰਗਾਂ ਨੂੰ ਆ ਰਹੀਆ ਮੁਸ਼ਕਲਾਂ ਦੇ ਹੱਲ ਲਈ ਸਰਕਾਰੀ ਉਚ ਅਧਿਕਾਰੀਆਂ ਨੂੰ ਹਮਦਰਦੀ ਨਾਲ ਕਾਰਵਾਈ ਕਰਨ ਲਈ ਕਿਹਾ। ਪੈਨਸ਼ਨ ਵੰਡਣ ਦੌਰਾਨ ਸz ਮਜੀਠੀਆ ਵੱਲੋਂ ਨਿਰਮਤਾ ਨਾਲ ਬਜੁਰਗਾਂ ਦੇ ਪੈਰੀ ਹੱਥ ਲਾਉਂਦੇ ਵੇਖਿਆ ਗਿਆ ਜਿਥੇ ਬਜੁਰਗਾਂ ਨੇ ਉਨਖ਼ਾਂ ਨੂੰ ਅਸੀਸਾਂ ਵੀ ਦਿੱਤੀਆਂ।
ਇਸ ਮੌਕੇ ਸz ਅਮਰਪਾਲ ਸਿੰਘ ਬੋਨੀ ਮੁੱਖ ਸੰਸਦੀ ਸਕੱਤਰ, ਸz ਮਨਜੀਤ ਸਿੰਘ ਮੰਨਾ, ਬਲਜੀਤ ਸਿੰਘ ਜਲਾਲਉਸਮਾਂ (ਦੋਵੇਂ ਵਿਧਾਇਕ), ਸ੍ਰੀ ਤਰੁਣ ਚੁੱਘ, ਸ੍ਰੀ ਬਖਸ਼ੀ ਰਾਮ ਅਰੋੜਾ, ਮੇਅਰ, ਸz ਅਵਤਾਰ ਸਿੰਘ ਟਰੱਕਾਂ ਵਾਲਾ, ਸ੍ਰੀ ਅਵਿਨਾਸ਼ ਜੌਲੀ, ਸz ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੀ ਵਰੁਣ ਰੂਜਮ ਡਿਪਟੀ ਕਮਿਸ਼ਨਰ, ਸ੍ਰੀ ਸੁਰਿੰਦਰ ਸਿੰਘ ਕਾਰਜਕਾਰੀ ਕਮਿਸ਼ਨਰ ਨਗਰ ਨਿਗਮ, ਰਣਬੀਰ ਸਿੰਘ ਲੋੋਪੋਕੇ, ਬਾਵਾ ਸਿੰਘ ਗੁਮਾਨਪੁਰਾ, ਐਸ:ਪੀ: ਆਂਗਰਾ ਵਧੀਕ ਡਿਪਟੀ ਕਮਿਸ਼ਨਰ, ਗੁਰਪ੍ਰੀਤ ਸਿੰਘ ਰੰਧਾਵਾ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ ਸz ਮਜੀਠੀਆ ਆਦਿ ਆਗੂ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply