Wednesday, July 3, 2024

ਕੰਨਿਆ ਸਕੂਲ ਬਟਾਲਾ ਵਿਖੇ ਮਾਂ ਬੋਲੀ ਪੰਜਾਬ ਦਿਵਸ ਮਨਾਇਆ ਗਿਆ

PPN1902201605

ਬਟਾਲਾ, 19 ਫਰਵਰੀ (ਨਰਿੰਦਰ ਸਿੰਘ ਬਰਨਾਲ) – ਜ਼ਿਲਾ ਸਿੱਖਿਆ ਅਫਸਰ ਸੈ:ਸਿ ਗੁਰਦਾਸਪੁਰ ਸ਼੍ਰੀ ਅਮਰਦੀਪ ਸਿੰਘ ਸੈਣੀ ਦੀ ਯੋਗ ਅਗਵਾਈ ਹੇਠ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਧਰਪਪੁਰਾ ਕਾਲੌਨੀ ਵਿਖੇ ਉਪ ਜ਼ਿਲਾਂ ਸਿੱਖਿਆ ਅਫਸਰ ਸੈਕੰਡਰੀ ਪ੍ਰਿੰਸੀ: ਸ਼੍ਰੀ ਭਾਰਤ ਭੂਸ਼ਣ ਜੀ ਦੀ ਰਹਿਨੁਮਾਈ ਅਤੇ ਕਾਰਜ਼ਕਾਰੀ ਪ੍ਰਿ: ਸ਼੍ਰੀ ਮਤੀ ਕਮਲੇਸ਼ ਕੌਰ ਲੈਕ: ਪੰਜਾਬੀ ਜੀ ਦੇ ਸਹਿਯੋਗ ਸਦਕਾ ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਤਰਰਾਸ਼ਟਰੀ ਭਾਸ਼ਾ ਦਿਵਸ ਮਨਾਇਆ ਗਿਆ। ਇਸ ਸਬੰਧ ਵਿੱਚ ਸਕੂਲ ਦੇ ਵਿਦਿਆਰਥੀਆਂ ਦਰਮਿਆਨ ਵੱਖ ਵੱਖ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚ ਕਵਿਤਾ, ਭਾਸ਼ਣ ਪੇਟਿੰਗ ਮੁਕਾਬਲਾ ਸ਼ਲੋਗਨ ਲਿਖਣਾ ਮੁਕਾਬਲੇ ਪ੍ਰਮੁੱਖ ਸਨ। ਇਸ ਮੌਕੇ ਆਯੋਜਿਤ ਖਾਸ ਸੈਮੀਨਾਰ ਵਿੱਚ ਵਿਅਿਦਾਰਥੀਆਂ ਨੂੰ ਸੰਬੌਧਨ ਕਰਦੇ ਹੌਹੇ ਕਾਰਜ਼ਕਾਰੀ ਪ੍ਰਿੰਸੀ: ਸ਼੍ਰੀ ਮਤੀ ਕਮਲੇਸ਼ ਕੌਰ ਲੈਕ:ਪੰਜਾਬੀ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਨੂੰ ਮਨਾਉਣ ਦੇ ਕਾਰਨ ਅਤੇ ਇਸ ਸਾਲ ਦੇ ਮੁੱਖ ਵਿਸ਼ੇ ਗਣਵਤਾ ਭਰਪੂਰ ਸਿੱਖਿਆ ਭਾਸ਼ਾਵਾਂ ਨੂੰ ਪੜਾਉਣ ਦੇ ਤਰੀਕੇ ਅਤੇ ਉਸਦੇ ਨਤੀਜ਼ੇ ਉਪਰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੂੰ ਮੁੱਢਲੀ ਸਿੱਖਿਆ ਇਸ ਕਰਕੇ ਮਾਤ ਭਾਸ਼ਾ ਵਿੱਚ ਦਿੱਤੀ ਜਾਂਦੀ ਹੈੇ ਕਿਉਂਕਿ ਮਾਤ ਭਾਸ਼ਾ ਵਿੱਚ ਹੀ ਪੜਨ ਨਾਲ ਛੋਟੇ ਬੱਚਿਆਂ ਨੂੰ ਸਮਝ ਆਉਾਂਦੀ ਅਤੇ ਰੱਟਾ ਲਗਾਉਣ ਨਾਲ ਨਹੀਂ। ਇਸ ਨਾਲ ਭਾਸ਼ਾ ਨਾਲ ਵੀ ਇਨਸਾਫ ਹੁੰਦਾ ਹੈ ਅਤੇ ਮਾਤ ਭਾਸ਼ਾ ਰਾਹੀਂ ਪੜਗੀ ਅਤੇ ਵਿਦਿਆਰਥੀਆਂ ਦੇ ਦਿਮਾਗ ਸਾਰਥਕ ਨਤੀਜ਼ੇ ਦੇ ਸਕਦੇ ਹਨ। ਮਾਂ ਬੋਲੀ ਹੀ ਪੜਾਈ ਦੀ ਗੁਣਵਤਾ ਵਧਾਉਾਂਦੀ ਅਤੇ ਖਾਸ ਕਰਕੇ ਘੱਟ ਗਿਣਤੀ ਭਾਈਚਾਰੇ ਅਤੇ ਲੜਕੀਆਂ ਦੀ ਸਿੱਖਿਆ ਵਿੱਚ ਮਨਚਾਹੇ ਨਤੀਜ਼ੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਮੌਕੇ ਪੰਜਾਬੀ ਅਧਿਆਪਕਾਂ ਸੁਖਵਿੰਦਰ ਕੌਰ ਨੇ ਪੰਜਾਬੀ ਮਾਂ ਬੋਲੀ ਦੇ ਨਾਲ ਨਾਲ ਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ ਦੂਸਰੀਆਂ ਮਾਤ ਭਾਸ਼ਾਵਾਂ ਤੇ ਆਧਰਿਤ ਉਪ ਬੋਲੀਆਂ ਮਾਤ ਭਾਸ਼ਾ, ਆਧਰਿਤ ਸੱਭਿਆਚਾਰਕ ਵਖਰੇਵਾ ਲਿਖਤਾਂ ਕਲਾਕਾਰੀ, ਕਲਾਂ ਅਤੇ ਆਪਣੀ ਮਾਂ ਬੋਲੀ ਦੇ ਨਾਲ ਦੂਸਰੀਆਂ ਮਾਂ ਬੋਲੀਆਂ ਸਿੱਖਣ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਤੇ ਸ: ਹਰਪ੍ਰੀਤ ਸਿੰਘ, ਵੋਕੇਸ਼ਨ ਮਾਸਟਰ ਨੇ ਆਪਣੇ ਸੰਬੋਧਨ ਵਿੱਚ ਪੰਜਾਬੀ ਮਾਂ ਬੋਲੀ ਦੇ ਇਤਿਹਾਸ ਅਤੇ ਗੁਰਮੁੱਖੀ ਲਿਪੀਬਾਰੇ ਜਾਣਕਾਰੀ ਦੇਣ ਦੇ ਨਾਲ ਦੱਸਿਆ ਕਿ ਪੰਜਾਬੀ ਨੂੰ ਬੋਲਣ ਵਾਲੇ ਅੱਜ ਦੁਨੀਆਂ ਦੇ ਹਰ ਕੋਨੇ ਵਿੱਚ ਮੌਜੂਦ ਹਨ ਅਤੇ ਸੰਸਾਰ ਵਿੱਚ 2015 ਦੇ ਅੰਕੜਿਆਂ ਮੁਤਾਬਕ ਲਗਭਗ 10 ਕਰੌੜ ਲੋਕ ਪੰਜਾਬੀ ਬੋਲਦੇ ਹਨ ਜਿਸ ਕਰਕੇ ਪੰਜਾਬੀ ਭਾਸ਼ਾ ਦਾ ਦੁਨੀਆ ਵਿੱਚ 10 ਵਾਂ ਸਥਾਨ ਹੈ। ਉਹਨਾਂ ਨੇ ਦੱਸਿਆ ਕਿ ਭਾਸ਼ਾ ਨੂੰ ਪ੍ਰਫੱਲਤ ਕਰਨ ਲਈ ਰੋਜ਼ਾਨਾ ਕੰਮ ਕਾਜ਼ ਦੀ ਭਾਸ਼ਾ ਪੰਜ਼ਾਬੀ ਨੂੰ ਹੋਰ ਪ੍ਰਫੱਲਤ ਕਰਨ ਦੇ ਨਾਲ ਨਾਲ ਬਾਲ ਸਾਹਿਤ ਨੂੰ ਹੋਰ ਬੱਚੇ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਜੋ ਪੰਜਾਬੀ ਵਿੱਚ ਹੋਵੇ ਅਤੇ ਪੰਜਾਬੀ ਭਾਸ਼ਾ ਨਾਲ ਸੰਬਧਿਤ ਬਰੀਕੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ‘ਤੇ ਸ਼੍ਰੀ ਮਤੀ ਸੁਨੀਤਾ, ਪਰਮਜੀਤ ਕੌਰ ,ਇੰਦਰਜ਼ੀਤ ਕੌਰ, ਪਵਨਜੀਤ ਸੰਧੂ, ਜਗਦੀਸ਼ ਕੌਰ, ਨਮਰਤਾ ਗੁਲਾਟੀ, ਅਸੋਕ ਕੁਮਾਰ, ਜੀਵਨ ਸਿੰਘ, ਹਰੀਕ੍ਰਿਸ਼ਨ, ਅੰਜੂ, ਰਜਨੀ ਬਾਲਾ, ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਇਕ ਖੂਬਸੁਰਤ ਕੋਰੀਓਗ੍ਰਫੀ ਵੀ ਪੇਸ਼ ਕੀਤੀ ਗਈ । ਜਿਸ ਵਿੱਚ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਪੇਸ਼ ਕੀਤੀ ਗਈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply