Monday, July 8, 2024

ਸ੍ਰੋਮਣੀ ਭਗਤ ਗੁਰੂ ਰਵੀਦਾਸ ਜੀ ਦੇ 639ਵੇਂ ਜਨਮ ਦਿਨ ਮੌਕੇ ਨਗਰ ਕੀਰਤਨ ਆਯੋਜਿਤ

PPN2102201606

ਬਠਿੰਡਾ, 21 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ੍ਰੋਮਣੀ ਭਗਤ ਗੁਰੂ ਰਵੀਦਾਸ ਜੀ ਦੇ 639ਵੇਂ ਜਨਮ ਦਿਨ ਮੌਕੇ ਬਠਿੰਡਾ ਦੇ ਪਿੰਡ ਬੀਬੀ ਵਾਲਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜ਼ੀ ਦੀ ਸਰਪ੍ਰਸਤੀ ਤੇ ਪੰਜ਼ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜ਼ਇਆ ਗਿਆ, ਜਿਸ ਵਿਚ ਪਿੰਡ ਦੇ ਲੋਕਾਂ ਨੇ ਕਾਫੀ ਉਤਸਾਹ ਨਾਲ ਭਾਗ ਲਿਆ। ਗੁਰੂ ਰਵੀਦਾਸ ਜੀ ਦੇ ਜ਼ਨਮ ਦਿਨ ਮੌਕੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਵੀ ਪ੍ਰਕਾਸ ਕੀਤੇ ਹਨ, ਜ਼ਿਸ ਦਾ ਭੋਗ ਅੱਜ 22 ਫਰਵਰੀ ਨੂੰ ਪਾਇਆ ਜ਼ਾਵੇਗਾ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜ਼ੀ ਨੂੰ ਫੁੱਲਾਂ ਨਾਲ ਸਜ਼ੀ ਬੱਸ ਵਿੱਚ ਸੁਸੋਭਿਤ ਕੀਤਾ ਗਿਆ। ਨਗਰ ਕੀਰਤਨ ਦੀ ਰਵਾਨਗੀ ਵੇਲੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਪਿਆਰਾ ਸਿੰਘ ਨੇ ਅਰਦਾਸ ਕੀਤੀ, ਜ਼ਿਸ ਤੋ ਬਾਅਦ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਰਵੀਦਾਸ ਜੀ ਤੋਂ ਸੁਰੂ ਹੋ ਕੇ ਪਿੰਡ ਦੀਆਂ ਚਾਰੋ ਪਾਸੇ ਪ੍ਰਕਰਮਾ ਕਰਨ ਤੋ ਬਾਅਦ ਗੁਰਦੁਆਰਾ ਸਾਹਿਬ ਵਿਖੇ ਹੀ ਸੰਪੰਨ ਹੋਇਆ। ਨਗਰ ਕੀਰਤਨ ਦੌਰਾਨ ਸੰਗਤਾਂ ਗੁਰਬਾਣੀ ਦਾ ਪਾਠ ਸਤਿਕਾਰ ਨਾਲ ਕਰ ਰਹੀਆਂ ਸਨ। ਇਸ ਮੌਕੇ ਸੰਗਤਾਂ ਲਈ ਚਾਹ ਤੇ ਪਕੌੜਿਆਂ ਦਾ ਲੰਗਰ ਵੀ ਲਾਇਆ ਹੋਇਆ ਸੀ। ਇਸ ਸਾਰੇ ਸਮਾਗਮ ਵਿੱਚ ਬਲਦੇਵ ਸਿੰਘ ਦੋਧੀ, ਰਣਜ਼ੀਤ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਸਿੰਘ ਜ਼ਸਨ, ਕਾਕਾ ਸਿੰਘ, ਜ਼ਪਨ ਸਿੰਘ, ਬਲਵਿੰਦਰ ਸਿੰਘ, ਸੁਖਪਾਲ ਸਿੰਘ, ਗੁਰਜ਼ੰਟ ਸਿੰਘ, ਮੰਗਤ ਪਾਲ ਸਿੰਘ ਮੰਗਾ, ਗੁਰਜ਼ੀਤ ਸਿੰਘ, ਜ਼ੋਗਿੰਦਰ ਸਿੰਘ, ਜ਼ੈਜ਼ਦੀਪ ਸਿੰਘ, ਬਬਲੀ ਸਿੰਘ, ਬਿੰਦਰ ਸਿੰਘ ਆਹੀ, ਰਾਜ਼ਾ ਸਿੰਘ ਤੋ ਇਲਾਵਾ ਨਗਰ ਵਾਸੀਆਂ ਨੇ ਆਪਣਾ ਯੋਗਦਾਨ ਪਾਇਆ ਤੇ ਪਿੰਡ ਵਾਸੀਆਂ ਨੂੰ ਗੁਰੂ ਰਵੀਦਾਸ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply