Wednesday, July 3, 2024

ਗਰੇਸ ਪਬਲਿਕ ਸਕੂਲ ਦੇ ਬੱਚਿਆਂ ਨੂੰ ਸਾਂਝ ਕਂੇਦਰ ਦੀਆਂ ਸਹੂਲਤਾਂ ਤੋ ਕਰਵਾਇਆ ਜਾਣੂ

PPN2602201611

ਜੰਡਿਆਲਾ ਗੁਰੂ, 26 ਫਰਵਰੀ (ਹਰਿੰਦਰ ਪਾਲ ਸਿੰਘ) – ਸਬ ਡਵੀਜਨ ਸਾਂਝ ਕਮਿਊਨਟੀ ਪੁਲਿਸੰਗ ਸੋਸਾਇਟੀ ਜੰਡਿਆਲਾ ਗੁਰੁ ਅੰਮ੍ਰਿਤਸਰ ਦਿਹਾਤੀ ਵੱਲੋ ਪੁਲਿਸ ਪਬਲਿਕ ਦੀਆਂ ਸਾਂਝ ਦੀਆਂ ਤੰਦਾਂ ਨੂੰ ਹੋਰ ਮਜਬੂਤ ਕਰਨ ਲਈ ਸ਼ੁਰੂ ਕੀਤੇ ਗਏ ਪ੍ਰੌਗਰਾਮ ਤਹਿਤ ਗਰੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿਖੇ ਵਿਦਿਆਰਥੀਆਂ ਨੂੰ ਸੁਵਿਧਾ ਸੈਂਟਰ ਦੁਆਰਾ ਦਿੱਤੀਆਂ ਜਾਂਦੀਆ ਸਹੂਲਤਾਂ ਤੋ ਜਾਣੂ ਕਰਵਾਉਣ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।ਇਸ ਮੌਕੇ ਸੁਵਿਧਾ ਸੈਂਟਰ ਦੇ ਇੰਚਾਰਜ ਇੰਸਪੈਕਟਰ ਕਮਲੇਸ਼ ਚੰਦ ਨੇ ਦੱਸਿਆ ਕਿ ਥਾਣਿਆਂ ਦੀ ਖੱਜਲ ਖੁਆਰੀ,ਵਿਚੋਲਿਆ ਦੀਆਂ ਮਿੰਨਤਾਂ ਕਰਨ ਤੋ ਬਚਣ ਲਈ ਅਤੇ ਨੌਕਰੀ ਲੈਣ ਲਈ ਪੁਲਿਸ ਵੈਰੀਫਿਕੇਸ਼ਨ,ਚੋਰੀ ਹੋਏ ਵਾਹਨ ਦੀ ਰਿਪੋਰਟ,ਪਾਸਪੋਰਟ ਵੈਰੀਫਾਈ ਲਈ, ਮੋਬਾਇਲ ਗੁੰਮ ਹੋਏ ਦੀ ਰਿਪੋਰਟ ਅਤੇ ਹੋਰ ਕਿਸੇ ਵੀ ਤਰਾਂ ਦੀ ਵੀ ਗੁੰਮ ਸ਼ੁਧਾ ਚੀਜ ਦੀ ਰਿਪੋਰਟ ਲਿਖਵਾਉਣ ਲਈ ਅਤੇ ਘਰ ਵਿੱਚ ਰੱਖੇ ਨੌਕਰ ਦੀ ਵੈਰੀਫਾਈ ਆਦਿ ਕਰਵਾਉਣ ਲਈ ਸੁਵਿਧਾ ਸੈਂਟਰ ਦੀਆਂ ਸੇਵਾਵਾਂ ਹਾਂਸਲ ਕਰ ਸਕਦੇ ਹੋ।ਇਸ ਮੌਕੇ ਹੈਡਕਾਂਸਟੇਬਲ ਰਣਜੀਤ ਸਿੰਘ ਮੱਲੀ ਨੇ ਬੱਚਿਆਂ ਨੂੰ ਨਸ਼ਿਆਂ ਤੋ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਹਨਾ ਦੱਸਿਆ ਕਿ ਜਿਆਦਾ ਤਰ ਕਰਾਇਮ ਨਸ਼ੇ ਦੀ ਹਾਲਤ ਵਿੱਚ ਹੀ ਕੀਤੇ ਜਾਂਦੇ ਹਨ।ਇਸ ਲਈ ਨਸ਼ਾ ਸਭ ਬਿਮਾਰੀਆਂ ਦੀ ਜੜ ਹੈ।ਇਸ ਮੌਕੇ ਉਹਨਾ ਵਿਦਿਆਰਥੀਆਂ ਵਿੱਚ ਪਰਚੇ ਵੀ ਵੰਡੇ ਜਿੰਨਾ ਵਿੱਚ ਸੁਵਿਧਾ ਕੇਂਦਰ ਵੱਲੋਂ ਦਿਤੀਆਂ ਜਾਣ ਵਾਲੀਆਂ ਲਗਭਗ 41 ਸੇਵਾਵਾਂ ਦਾ ਵੇਰਵਾ ਸ਼ਾਮਿਲ ਸੀ।ਇਸ ਮੌਕੇ ਸਕੂਲ ਦੇ ਡਾਇਰੈਕਟਰ ਜੇ ਐਸ ਰੰਧਾਵਾ ਨੇ ਸੁਵਿਧਾ ਸੈਂਟਰ ਦੇ ਇੰਚਾਰਜ ਕਮਲੇਸ਼ ਚੰਦ ਅਤੇ ਨਾਲ ਆਈ ਹੋਈ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਏ.ਐਸ.ਆਈ ਸਤਬੀਰ ਸਿੰਘ, ਹੈਡਕਾਂਸਟੇਬਲ ਰਣਜੀਤ ਸਿੰਘ ਸਮੇਤ ਸਕੂਲ ਦਾ ਸਟਾਫ ਹਾਜਰ ਸੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply