Wednesday, July 3, 2024

ਸਰਕਾਰੀ ਸਕੂਲ ‘ਚ ਦੋ ਕਮਰਿਆਂ ਦਾ ਬੀਬੀ ਆਲਮ ਨੇ ਰੱਖਿਆ ਨੀਂਹ ਪੱਥਰ

PPN2602201612

ਮਾਲੇਰਕੋਟਲਾ (ਸੰਦੌੜ), 26 ਫਰਵਰੀ (ਹਰਮਿੰਦਰ ਭੱਟ) – ਗਰਮੀ ਦਾ ਮੌਸਮ ਆਉਣ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਆ ਰਹੀ ਕਮਰਿਆਂ ਦੀ ਘਾਟ ਨੂੰ ਪੂਰਾ ਕਰਦਿਆਂ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਨੇ ਅੱਜ ਸਥਾਨਕ ਸਰਕਾਰੀ ਹਾਈ ਸਕੂਲ ਵਿਖੇ ਲਗ-ਭਗ ਬਾਰਾਂ ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣ ਰਹੇ ਦੋ ਕਮਰਿਆਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਆਲਮ ਨੇ ਦੱਸਿਆ ਕਿ ਸਿੱਖਿਆ ਦੇ ਅਗਾਮੀਂ ਨਵੇਂ ਸਾਲ ‘ਚ ਸਰਕਾਰੀ ਹਾਈ ਸਕੂਲ ਨੂੰ ਅਪਗਰੇਡ ਕਰਕੇ +2 ਤੱਕ ਕੀਤਾ ਜਾ ਰਿਹਾ ਹੈ ਤਾਂ ਕਿ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਹਾਇਰ ਸੈਕੰਡਰੀ ਸਿੱਖਿਆ ਪ੍ਰਾਪਤ ਕਰ ਸਕਣ। ਪੜ੍ਹ ਰਹੇ ਬੱਚਿਆਂ ਨੂੰ ਮਿਆਰੀ ਤੇ ਸਸਤੀ ਸਿੱਖਿਆ ਮੁਹੱਈਆ ਕਰਾਈ ਜਾਏ। ਉਹਨਾਂ ਦੱਸਿਆ ਕਿ ਦੇਸ਼ ਦੇ ਕਮਜ਼ੋਰ ਵਰਗਾਂ ਦੇ ਕਰੀਬ 80 ਫੀਸਦੀ ਬੱਚੇ ਅਜੇ ਵੀ ਕਾਨਵੈਂਟ ਜਾਂ ਮਾਡਲ ਸਕੂਲਾਂ ਤੋਂ ਸਿੱਖਿਆ ਹਾਸਲ ਕਰਨ ਦੇ ਸਮਰਥ ਨਹੀਂ ਹਨ ਸੂਬੇ ਵਿਚ ਕੋਈ ਬੱਚਾ ਅਨਪੜ੍ਹ ਨਾ ਰਹੇ ਇਸ ਦੇ ਲਈ ਪੰਜਾਬ ਸਰਕਾਰ ਨੇ ਸੂਬੇ ਵਿਚ ਆਦਰਸ਼ ਸਕੂਲਾਂ ਦੀ ਸਥਾਪਨਾ ਕਰਕੇ ਗਰੀਬ ਬੱਚਿਆਂ ਨੂੰ ਸਕੂਲੀ ਪੜ੍ਹਾਈ ਉਪਰੰਤ ਉਹਨਾਂ ਦਾ ਮੁਕਾਬਲਾ ਕਰਨ ਦੇ ਸਮਰਥ ਬਨਾਉਣ ਲਈ ਹੰਭਲਾ ਮਾਰਿਆ ਹੈ।ਬੀਬੀ ਆਲਮ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲੜਕੀਆਂ ਨੂੰ ਗਿਆਰਵੀਂ ਤੇ ਬਾਰ੍ਹਵੀਂ ਸਿੱਖਿਆ ਵਿਚ ਅੱਗੇ ਵਧਾਉਣ ਲਈ ਕਰੜੇ ਕਦਮ ਚੁੱਕੇ ਹੋਏ ਹਨ ਜਿਹਨਾਂ ਨੂੰ ਦੂਰ-ਦੁਰਾਡੇ ਦੇ ਸਕੂਲਾਂ ਵਿਚ ਪੜ੍ਹਣ ਜਾਣ ਲਈ ‘ ਮਾਈ ਭਾਗੋ ਸਕੀਮ’ ਅਧੀਨ ਮੁਫਤ ਸਾਇਕਲ ਵੀ ਦਿੱਤੇ ਜਾ ਰਹੇ ਹਨ।ਬੀਬੀ ਫਰਜ਼ਾਨਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਜਿਸ ਘਰ ਵਿਚ ਲੜਕੀਆਂ ਤੇ ਨੂੰਹਾਂ ਪੜੀਆਂ ਲਿਖੀਆਂ ਹੋਣਗੀਆਂ ਉਹਨਾਂ ਘਰਾਂ ਵਿਚ ਸਿੱਖਿਆ ਤੇ ਕਾਮਯਾਬੀ ਉਹਨਾਂ ਦੇ ਕਦਮ ਚੁੰਮੇਗੀ ਤੇ ਰੋਜ਼ਗਾਰ ਦੇ ਅਨੇਕਾਂ ਸਾਧਨ ਵੀ ਖੁਦ ਹੀ ਪੈਰ ਪਸਾਰਣਗੇ।ਇਸ ਮੌਕੇ ਬੀਬੀ ਆਲਮ ਨੇ ਸਕੂਲ ਪ੍ਰਬੰਧਕਾਂ ਵੱਲੋਂ ਆਯੋਜਨ ਕੀਤੇ ਸਮਾਗਮ ਨੂੰ ਵੀ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦਾ ਮਾਣ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ ਕਿਉਂ ਕਿ ਮਨੁੱਖ ਨੂੰ ਜੀਵਨ ਦੀ ਅਸਲ ਜਿਯੋਤੀ ਉਸ ਨੂੰ ਅਧਿਆਪਕ ਹੀ ਦਿਖਾਉਂਦੇ ਹਨ।ਬੀਬੀ ਆਲਮ ਨੇ 2014-15 ਵਿਚ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚੋਂ 80 ਫੀਸਦੀ ਜਾਂ ਇਸ ਤੋਂ ਵੱਧ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਬੀਬੀ ਆਲਮ ਦਾ ਸਕੂਲ ਮੁਖੀ ਰੁਪਿੰਦਰ ਕੌਰ ਨੇ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਸਦਕਾ ਸਕੂਲ ਨੂੰ ਆਈ ਹਰ ਮੁਸ਼ਕਿਲ ਦਾ ਹੱਲ ਨਿਸ਼ਚਿਤ ਹੋਇਆ ਹੈ।ਸਟੇਜ ਦੀ ਕਾਰਵਾਈ ਮਾਸਟਰ ਮੁਹੰਮਦ ਮੁਸ਼ਤਾਕ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਬੀਬੀ ਆਲਮ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਮੁਹੰਮਦ ਯਾਸੀਨ, ਪ੍ਰਿੰਸੀਪਲ ਮੁਹੰਮਦ ਖਲੀਲ, ਅਕਾਲ਼ੀ ਆਗੂ ਹਾਕਮ ਸਿੰਘ ਚੱਕ, ਮੁਹੰਮਦ ਅਖਤਰ, ਮੁਹੰਮਦ ਨਜ਼ੀਰ ਕੋਂਸਲਰ ਅਤੇ ਮੁਹੰਮਦ ਬਸ਼ੀਰ ਰਾਣਾ ਆਦਿ ਆਗੂ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply