Wednesday, July 3, 2024

ਏ.ਡੀ.ਸੀ (ਜਨਰਲ) ਸ਼੍ਰੀਮਤੀ ਸਿੱਧੂ ਦੀ ਪ੍ਰਧਾਨਗੀ ‘ਚ ਹੋਈ ਜਿਲ੍ਹਾ ਸੈਨਿਕ ਬੋਰਡ ਦੀ ਮੀਟਿੰਗ

PPN2602201615

ਬਠਿੰਡਾ, 26 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਸੈਨਿਕ ਬੋਰਡ ਬਠਿੰਡਾ ਦੀ ਬੈਠਕ ਸ਼੍ਰੀਮਤੀ ਪਰਮਪਾਲ ਕੌਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਠਿੰਡਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਤਰ ਬਠਿੰਡਾ ਮੀਟਿੰਗ ਹਾਲ ਵਿੱਚ ਹੋਈ। ਮੀਟਿੰਗ ਸ਼੍ਰੀਮਤੀ ਸ਼ੀਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ, ਵਿੱਚ ਕਰਨਲ ਐਸ.ਐਸ. ਸਾਂਘਾ, ਸਕੱਤਰ ਜ਼ਿਲ੍ਹਾ ਸੈਨਿਕ ਬੋਰਡ ਬਠਿੰਡਾ, ਕਰਨਲ ਸ਼ਿਵਦੇਵ ਸਿੰਘ ਮਾਨ (ਰਿਟਾ.), ਮੀਤ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਬਠਿੰਡਾ, ਕਰਨਲ ਕੁਲਦੀਪ ਸਿੰਘ ਅਤੇ ਕਰਨਲ ਅਨਿਲ ਕੁਮਾਰ 81 ਸਬ ਏਰੀਆ, ਸ਼੍ਰੀ ਦਰਸ਼ਨ ਸਿੰਘ, ਸੁਪਰਡੈਂਟ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਬਠਿੰਡਾ, ਕੈਪਟਨ ਗੁਰਮੇਲ ਸਿੰਘ, ਕੈਪਟਨ ਗੁਰਤੇਜ ਸਿੰਘ ਅਤੇ ਸਮੂਹ ਸਟਾਫ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਬਠਿੰਡਾ, ਜ਼ਿਲ੍ਹੇ ਦੇ ਸਰਕਾਰੀ, ਗੈਰ ਸਰਕਾਰੀ ਮੈਂਬਰ ਅਤੇ ਸਾਬਕਾ ਸੈਨਿਕ ਅਤੇ ਵਿਧਵਾਵਾਂ ਹਾਜ਼ਰ ਸਨ। ਮੀਟਿੰਗ ਵਿੱਚ ਕਰਨਲ ਐਸ.ਐਸ. ਸਾਂਘਾ, ਸਕੱਤਰ ਜ਼ਿਲ੍ਹਾ ਸੈਨਿਕ ਬੋਰਡ ਨੇ ਰੱਖਿਆ ਸੇਵਾਵਾਂ ਭਲਾਈ ਦਫਤਰ ਵੱਲੋਂ ਸਾਲ 2014-15 ਅਤੇ 2015-16 ਦੌਰਾਨ ਕੀਤੇ ਕੰਮ ਕਾਜਾਂ ਦੀ ਰਿਪੋਰਟ ਪੜ੍ਹ ਕੇ ਸੁਣਾਈ। ਉਨ੍ਹਾਂ ਦੱਸਿਆ ਸਾਲ 2014-15 ਦੌਰਾਨ 77,90,039/- ਰੁ. ਅਤੇ 2015-16 ਦੌਰਾਨ ਵੱਖ-ਵੱਖ ਸਕੀਮਾਂ ਜਿਵੇਂ ਬੁਢਾਪਾ ਪੈਨਸ਼ਨ, ਪੁਰਸਕਾਰ ਵਿਜੇਤਾਵਾਂ, ਵਾਰ ਜਗੀਰ, ਜੰਗੀ ਵਿਧਵਾਵਾਂ ਨੂੰ ਸਫਰੀ ਭੱਤਾ, ਨੀਲਾ ਤਾਰਾ ਪ੍ਰਭਾਵਿਤ ਫੌਜੀਆਂ ਅਤੇ ਐਕਸ ਗ੍ਰੇਸ਼ੀਆ ਅਧੀਨ ਹੁਣ ਤੱਕ 32,27,362/- ਰੁ. ਵੰਡੇ ਗਏ ਹਨ ਅਤੇ 27,54,400/- ਰੁ. ਦੇ ਬਿੱਲ ਖਜਾਨੇ ਵਿੱਚ ਲੰਬਿਤ ਹਨ। ਪੁਰਸਕਾਰ ਵਿਜੇਤਾ ਸਿਪਾਹੀ ਹਾਕਮ ਸਿੰਘ ਨੇ ਖਜਾਨੇ ਵਿੱਚ ਲੰਬਿਤ ਗ੍ਰਾਂਟਾਂ ਦੇ ਬਿੱਲਾਂ ਦੀ ਜਲਦੀ ਅਦਾਇਗੀ ਲਈ ਨੁਕਤਾ ਉਠਾਇਆ। ਜਿਸ ਤੇ ਸ਼੍ਰੀਮਤੀ ਪਰਮਪਾਲ ਕੌਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਖਜਾਨੇ ਤੋਂ ਜਲਦੀ ਅਦਾਇਗੀ ਕਰਵਾਉਣ ਦਾ ਅਸ਼ਵਾਸਨ ਦਿੱਤਾ। ਮੀਟਿੰਗ ਵਿੱਚ ਸ਼੍ਰੀਮਤੀ ਪਰਮਪਾਲ ਕੌਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਹਾਜ਼ਰ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਵੱਲੋਂ ਪੇਸ਼ ਨੁਕਤਿਆਂ ਤੇ ਕਾਰਵਾਈ ਕਰਕੇ ਸਬੰਧਤ ਨੂੰ ਸੂਚਿਤ ਕੀਤਾ ਜਾਵੇਗਾ। ਮੀਟਿੰਗ ਵਿੱਚ ਪਰਮਪਾਲ ਕੌਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਨੇ ਫਲੇਗ ਡੇ ਫੰਡ, ਅੰਧਾਪਨ ਮਾਲੀ ਸਹਾਇਤਾ, ਨਕਾਰਾ ਪੈਨਸ਼ਨ ਅਧੀਨ 22 ਲਾਭਪਾਤਰੀਆਂ ਨੂੰ 1,55,200/- ਰੁ. ਦੇ ਚੱੈਕ ਪ੍ਰਦਾਨ ਕੀਤੇ। ਮੀਟਿੰਗ ਦੇ ਆਖੀਰ ਵਿੱਚ ਸਕੱਤਰ ਜ਼ਿਲ੍ਹਾ ਸੈਨਿਕ ਬੋਰਡ ਨੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਮਿਲਣ ਵਾਲੀ ਰਾਸ਼ੀ ਵਿੱਚ ਵਾਧੇ ਸਬੰਧੀ ਜਾਣਕਾਰੀ ਦਿੱਤੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply