Wednesday, July 3, 2024

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 7ਵੇਂ ਸਥਾਪਨਾ ਦਿਵਸ ਸੰਬੰਧੀ ਵੱਖ ਵੱਖ ਪ੍ਰੋਗਰਾਮ

PPN2702201606

ਬਠਿੰਡਾ, 27 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਸਤਵੇਂ ਸਥਾਪਨਾ ਦਿਵਸ ਦੇ ਜਸ਼ਨਾਂ ਦੇ ਸੰਬੰਧ ਵਿਚ ਬਹੁਤ ਸਾਰੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦਾ ਆਯੋਿਜਨ ਕੀਤਾ ਗਿਆ। ਇਸ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਨੇ ਵੀ ਭਾਗ ਲਿਆ। 7ਵੇਂ ਸਥਾਪਨਾ ਦਿਵਸ ਦੇ ਅਧੀਨ 19 ਤੇ 20 ਫਰਵਰੀ ਨੂੰ ਯੂਨੀਵਰਸਿਟੀ ਵਿਚ ਖੇਡ ਸਮਾਰੋਹ ਆਯੋਜਿਤ ਕਰਨ ਤੌ ਅਲਾਵਾ 22 ਫਰਵਰੀ ਨੂੰ ਰੰਗੋਲੀ ਮੁਕਾਬਲੇ, 23 ਫਰਵਰੀ ਨੂੰ ਬੇਕਾਰ ਵਸਤਾਂ ਦੀ ਸੁਚੱਜੀ ਵਰਤੋਂ ਦੇ ਪ੍ਰਯੌਜਨ ਅਧੀਨ ‘ਬੇਸਟ ਆਊਟ ਆਫ ਵੇਸਟ’ ਮੁਕਾਬਲੇ ਕਰਵਾਏ ਗਏ। ਇਸ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੈਂਪਸ ਦੇ ਕੂੜਾਦਾਨ ਵਿਚ ਪਈਆਂ ਵਸਤਾਂ ਦਾ ਇਸਤੇਮਾਲ ਕਰਦੇ ਹੋਏ ਬਹੁਤ ਵਧੀਆਂ ਤੇ ਉਪਯੋਗੀ ਵਸਤੂਆਂ ਤਿਆਰ ਕੀਤੀਆਂ।ਇਸੇ ਦਿਨ ਹੀ ‘ਗਿਆਨ ਦੇ ਸੂਤਰੀਕਰਨ ਅਤੇ ਰਾਸ਼ਟਰ ਨਿਰਮਾਣ ਵਿਚ ਵਿਦਿਅਕ ਖੁਦਮੁਖਤਾਰੀ ਦੀ ਭੂਮਿਕਾ’ਵਿਸ਼ੇ ਉਤੇ ਨਿਬੰਧ ਲੇਖਨ ਮੁਕਾਬਲੇ ਵੀ ਕਰਾਏ ਗਏ। ਇਸ ਤੌ ਅਲਾਵਾ 24 ਫਰਵਰੀ 2016 ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਗਈਆਂ ਡਾਕੁਮੇਂਟਰੀਆਂ ਦੇ ਮੁਕਾਬਲੇ ਅਤੇ 25 ਫਰਵਰੀ ਨੂੰ ਭੋਜਨ ਉਤਸਵ ਦਾ ਆਯੋਜਨ ਕੀਤਾ ਗਿਆ।ਇਸ ਉਸਤਵ ਵਿਚ ਵਿਦਿਆਂਰੀਆਂ ਤੇ ਅਧਿਆਂਪਕਾਂ ਨੇ ਭਾਰਤ ਦੇ ਵੱਖ ਵੱਖ ਖਿੱਤਿਆਂ ਦੇ ਵਿਸ਼ੇਸ਼ ਪਕਵਾਨ ਜਿਵੇਂ ਕਸ਼ਮੀਰੀ ਕੇਹਵਾ, ਇਡਲੀ, ਡੋਸਾ, ਵੜਾ ਪਾਵ, ਪੇਰੀਯੂ ਵੜਾ, ਪੁੱਟੂ, ਪਨੀਰ ਕੋਫਤਾ, ਪਾਵ ਭਾਜੀ, ਬ੍ਰੈਢ ਹਲਵਾ, ਚਿਲਰਾ, ਮੂੰਗ ਦਾਲ ਹਲਵਾ, ਠੰਡੀ ਲੱਸੀ, ਬਦਾਮਾਂ ਵਾਲੀ ਖੀਰ ਆਦਿ ਬਣਾਏ। ਇਸੇ ਲੜੀ ਵਿਚ ਹੀ 26 ਫਰਵਰੀ ਨੂੰ ਫੁੱਲਾਂ ਦੀ ਸਜਾਵਟ ਮੁਕਾਬਲੇ ਦੇ ਨਾਲ ਨਾਲ ਗੀਤ ਮੁਕਾਬਲੇ ਆਯੋਜਿਤ ਕੀਤੇ ਜਾਣਗੇ, 27 ਫਰਵਰੀ ਨੂੰ ਪਰੰਪਰਾਈ ਪਹਿਰਾਵਾ ਤੇ ਨਾਚ ਮੁਕਾਬਲੇ ਕਰਵਾਏ ਜਾਣਗੇ। 28 ਫਰਵਰੀ ਨੂੰ ਸਥਾਪਨਾ ਦਿਵਸ ਦੇ ਸੰਬੰਧ ਵਿਚ ਵਿਸ਼ੇਸ਼ ਲੈਕਚਰ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ।ਇਸ ਦਿਨ ਹੀ ਵੱਖ- ਵੱਖ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿਤੇ ਜਾਣਗੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply