Wednesday, July 3, 2024

6050 ਮਾਸਟਰ ਕਾਡਰ ਦੀਆਂ ਅਸਾਮੀਆਂ ਵਿੱਚ ਵਾਧਾ ਕਰਨ ਸਬੰਧੀ ਮੀਟਿੰਗ ਆਯੋਜਿਤ

ਬਠਿੰਡਾ, 29 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਬੀ. ਐੱਡ. ਟੈਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ, ਪੰਜਾਬ ਦੀ ਸੂਬਾ ਪੱਧਰੀ ਕਨਵੈਂਸ਼ਨ ਟੀਚਰ ਹੋਮ ਬਠਿੰਡਾ ਵਿਖੇ ਸੂਬਾ ਕੋ-ਆਰਡੀਨੇਟਰ ਜਗਸੀਰ ਸਿੰਘ ਬਰਨਾਲਾ(ਖਾਰਾ) ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੋੰਬੋਧਨ ਕਰਦਿਆਂ ਸੂਬਾ ਕੋ-ਆਰਦੀਨੇਟਰ ਨੇ ਕਿਹਾ ਕਿ ਸਰਕਾਰ ਨੇ ਨਵੰਬਰ 2015 ਤੋਂ 20000 ਬੇਰੁਜ਼ਗਾਰ ਬੀ. ਐੱਡ. ਟੈਟ ਪਾਸ ਅਧਿਆਪਕਾਂ ਸਾਹਮਣੇ 6050 ਮਾਸਟਰ ਕਾਡਰ ਦੀਆਂ ਅਸਾਮੀਆਂ ਦਾ ਨਿਗੂਣਾ ਇਸ਼ਤਿਹਾਰ ਜਾਰੀ ਕੀਤਾ। ਸਰਕਾਰ ਵੱਲੋਂ ਅਸ਼ਾਮੀਆਂ ਵਿੱਚ ਵਾਧਾ ਕਰਨ ਦਾ ਵਾਅਦਾ ਕਰਨ ਦੇ ਬਾਵਜੂਦ ਅਜੇ ਤੱਕ ਵਿਭਾਗ ਵੱਲੋਂ ਵਾਧਾ ਨਹੀਂ ਕੀਤਾ ਗਿਆ। ਸਰਕਾਰ ਅਤੇ ਵਿਭਾਗ ਬੌਧਿਕ ਦਿਮਾਗਾਂ ਨੂੰ ਜਾਣ ਬੁੱਝ ਕੇ ਜ਼ਲੀਲ ਕਰ ਰਹੇ ਹਨ। 5178 ਮਾਸਟਰ ਕਾਡਰ ਦੇ ਇਸ਼ਤਿਹਾਰ ਵਿੱਚ ਹਿੰਦੀ ਦੀ ਇੱਕ ਵੀ ਅਸ਼ਾਮੀ ਨਹੀਂ ਸੀ ਜਿਸ ਕਰਕੇ ਬੇਰੁਜ਼ਗਾਰ ਹਿੰਦੀ ਅਧਿਆਪਕਾਂ ਨਾਲ ਧੱਕਾ ਹੋਇਆ। ਇਸ ਦੇ ਨਾਲ ਹੀ ਸਾਰੇ ਵਿਸ਼ਿਆਂ ਦੀਆਂ ਅਸ਼ਾਮੀਆਂ ਵਿੱਚ ਵਿਸ਼ਾਵਾਰ ਵਾਧਾ ਯੋਗ ਉਮੀਦਵਾਰਾਂ ਦੀ ਗਿਣਤੀ ਅਨੁਸਾਰ ਕੀਤਾ ਜਾਵੇ।ਇਸ ਤੌਂ ਇਲਾਵਾ ਵਿਸ਼ਾਵਾਰ ਟੈਸਟ ਦੀ ਤਾਰੀਕ ਨਿਸ਼ਚਿਤ ਕੀਤੀ ਜਾਵੇ ਜਿਸ ਵਿੱਚ ਘੱਟੋ-ਘੱਟ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਵਿਸ਼ਾਵਾਰ ਟੈਸਟ ਵਿੱਚ 50% ਪਾਸ ਅੰਕ ਦੀ ਬੇਤੁਕੀ ਸ਼ਰਤ ਖਤਮ ਕੀਤੀ ਜਾਵੇ ਅਤੇ ਇਸ ਸਬੰਧੀ ਸ਼ੋਧ ਪੱਤਰ ਜਾਰੀ ਕੀਤਾ ਜਾਵੇ। ਯੁਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਲ੍ਹਦੀ ਹੀ ਯੁਨੀਅਨ ਵੱਲੋਂ ਸ਼ੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨਵੀਨ ਬੋਹਾ, ਗੁਰਮੁਖ ਸਿੰਘ ਖੀਵਾ, ਪਰਮਵੀਰ ਕੋਰ, ਰਜ਼ਨੀ ਰਾਣੀ, ਅਮਰਪ੍ਰੀਤ ਕੋੌਰ, ਹਰਜਿੰਦਰ ਕੌਰ, ਅਤੇ ਕਿਸਾਨ ਯੂਨੀਅਨ ਵੱਲੋਂ ਸਤਵਿੰਦਰ ਸਿੰਘ ਅਤੇ ਬੂਟਾ ਰਾਮ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply