Saturday, June 29, 2024

ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਗਤਾਂਵਾਲਾ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ

PPN2902201612

ਅੰਮ੍ਰਿਤਸਰ, 29 ਫਰਵਰੀ (ਜਗਦੀਪ ਸਿੰਘ ਸੱਗੂ)- ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਗਤਾਂਵਾਲਾ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਨੋੰਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਉਹਨਾਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਲਈ ਕਈ ਤਰਾਂ ਦੇ ਰੰਗਾਰੰਗ ਪੋ੍ਰਗਰਾਮ ਪੇਸ਼ ਕੀਤੇ ।ਦਸਵੀਂ ਜਮਾਤ ਦੇ ਵਿਦਿਆਰਥੀਆਂ ‘ਚੋਂ ਮਿਸ ਹਰਿਕ੍ਰਿਸ਼ਨ ਹਰਨੂਰ ਕੌਰ ਅਤੇ ਮਿਸਟਰ ਹਰਿਕ੍ਰਿਸ਼ਨ ਉਪਨੀਤ ਸਿੰਘ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ‘ਮਿਸਟਰ ਹੈਂਡਸਮ’ ਗੁਰਐਸ਼ਬੀਰ ਸਿੰਘ ਅਤੇ ਮਿਸ ਚਾਰਮਿੰਗ ਅਵਲੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ। ਅੰਕੁਸ਼ ਕੁਮਾਰ ਨੂੰ ਮਿਸਟਰ ਆਗਿਆਕਾਰੀ ਖਿਤਾਬ ਦਿੱਤਾ ਗਿਆ। ਇਸ ਮੋਕੇ ਤੇ ਸਕੂਲ ਦੇ ਮੈਂਬਰ ਇੰਚਾਰਜ ਸ੍ਰ: ਅਜੀਤ ਸਿੰਘ ਬਸਰਾ, ਨਵਤੇਜ ਸਿੰਘ ਨਾਰੰਗ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਹਨਾਂ ਨੇ ਬੱਚਿਆਂ ਦੇ ੳਜੱਵਲ ਭਵਿੱਖ ਦੀ ਕਾਮਨਾ ਕੀਤੀ ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਜਸਪਾਲ ਕੌਰ ਨੇ ਵਿਦਿਆਰਥੀਆਂ ਨੂੰ ਪਰੀਖਿਆ ਚੋਂ ਸਫਲਤਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply